ਆਪ’ ਨੂੰ ਸੂਬੇ ਵਿੱਚ ਸੰਗਠਿਤ ਅਪਰਾਧ ਦਾ ਮੁਕਾਬਲਾ ਕਰਨ ਦੀ ਕੋਈ ਦਿਲਚਸਪੀ ਨਹੀਂ ਹੈ: ਬਾਜਵਾ

ਪੰਜਾਬ

ਖ਼ਾਸ ਤੌਰ ‘ਤੇ ਕਾਰੋਬਾਰੀ ਭਾਈਚਾਰੇ ਦੇ ਖ਼ਿਲਾਫ਼ ਅਪਰਾਧ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਵਧਿਆ ਹੈ: ਵਿਰੋਧੀ ਧਿਰ ਦੇ ਆਗੂ

ਚੰਡੀਗੜ੍ਹ, ਗੁਰਦਾਸਪੁਰ, 15 ਜੂਨ (ਸਰਬਜੀਤ ਸਿੰਘ)– ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੂਬੇ ਵਿੱਚ ਵਿਗੜੀ ਕਾਨੂੰਨ ਵਿਵਸਥਾ ਦੀ ਸਥਿਤੀ ‘ਤੇ ਸਰਕਾਰ ਨੂੰ ਘੇਰਦਿਆਂ ਬੁੱਧਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿੱਚ ਸੱਤਾ ‘ਤੇ ਕਾਬਜ਼ ਹੋਣ ਤੋਂ ਬਾਅਦ ਤੋਂ ਹੀ ਵਧ ਰਹੇ ਸੰਗਠਿਤ ਅਪਰਾਧ ਦਾ ਮੁਕਾਬਲਾ ਕਰਨ ਲਈ ਉਤਸੁਕਤਾ ਦਿਖਾਉਣ ਵਿੱਚ ਬੁਰੀ ਤਰਾਂ ਅਸਫਲ ਰਹੀ ਹੈ।

ਬਾਜਵਾ ਨੇ ਇੱਕ ਨਿਊਜ਼ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਲੁਟੇਰਿਆਂ ਦੇ ਇੱਕ ਗਿਰੋਹ ਨੇ ਗਹਿਣਿਆਂ ਨੂੰ ਲੁੱਟਣ ਲਈ ਮੋਗਾ ਵਿਚ ਇੱਕ ਗਹਿਣਿਆਂ ਦੀ ਦੁਕਾਨ – ਏਸ਼ੀਆ ਜਿਊਲਰ – ‘ਤੇ ਹਮਲਾ ਕੀਤਾ। ਲੁਟੇਰਿਆਂ ਨੇ ਸੋਨੇ ਦੇ ਗਹਿਣੇ ਲੈ ਕੇ ਭੱਜਣ ਤੋਂ ਪਹਿਲਾਂ ਜੌਹਰੀ (ਜਿਊਲਰ) ਨੂੰ ਗੋਲੀ ਮਾਰ ਦਿੱਤੀ।

“ਫਰਵਰੀ 2022 ਵਿੱਚ ‘ਆਪ’ ਦੀ ਸੂਬੇ ਵਿੱਚ ਸਰਕਾਰ ਬਣਨ ਤੋਂ ਬਾਅਦ, ਸੂਬੇ ਵਿੱਚ ਸੰਗਠਿਤ ਅਪਰਾਧ ਦੀਆਂ ਘਟਨਾਵਾਂ ਵਿੱਚ ਭਾਰੀ ਵਾਧਾ ਹੋਇਆ ਹੈ। ਜਬਰੀ ਬਹੁਲੀ ਅਤੇ ਲੁੱਟ-ਖਸੁੱਟ ਦੀਆਂ ਘਟਨਾਵਾਂ ਅਖ਼ਬਾਰਾਂ ਵਿੱਚ ਰੋਜ਼ਾਨਾ ਦੀਆਂ ਸੁਰਖ਼ੀਆਂ ਬਣ ਗਈਆਂ ਹਨ। ਪੰਜਾਬ ਦੇ ਇੱਕ ਪ੍ਰਮੁੱਖ ਸਥਾਨਕ ਅਖ਼ਬਾਰ ਨੇ ਕਲ ਅਮਨ-ਕਾਨੂੰਨ ਦੀ ਸਥਿਤੀ ਦੀ ਅਫ਼ਸੋਸਨਾਕ ਸਥਿਤੀ ਨੂੰ ਦਰਸਾਇਆ ਹੈ। ਬਾਜਵਾ ਨੇ ਅੱਗੇ ਕਿਹਾ, “ਅਪਰਾਧ ਨਾਲ ਸਬੰਧਿਤ ਨੌਂ ਖ਼ਬਰਾਂ ਇੱਕੋ ਪੰਨੇ ‘ਤੇ ਹੀ ਛਪੀਆਂ ਸਨ।

ਇੱਕ ਬਿਆਨ ‘ਚ ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਖ਼ਾਸ ਤੌਰ ‘ਤੇ ਕਾਰੋਬਾਰੀ ਭਾਈਚਾਰੇ ਵਿਰੁੱਧ ਅਪਰਾਧ ਪਿਛਲੇ ਇੱਕ ਸਾਲ ਤੋਂ ਵੱਧ ਸਮੇਂ ਤੋਂ ਵਧਿਆ ਹੈ। ਪਿਛਲੇ ਸਾਲ ਨਕੋਦਰ ਦੇ ਕੱਪੜਾ ਵਪਾਰੀ ਟਿੰਮੀ ਚਾਵਲਾ ਦਾ ਕੁਝ ਜਬਰੀ ਵਸੂਲੀ ਕਰਨ ਵਾਲਿਆਂ ਨੇ ਕਤਲ ਕਰ ਦਿੱਤਾ ਸੀ। ਬਹੁਤ ਸਾਰੇ ਗਿਰੋਹ ਜੇਲ੍ਹਾਂ ਤੋਂ ਜਬਰੀ ਵਸੂਲੀ ਦੇ ਰੈਕਟ ਚਲਾ ਰਹੇ ਹਨ, ਜਿਸ ਨੇ ਸੂਬੇ ਦੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਸਭ ਤੋਂ ਵੱਧ ਪਰੇਸ਼ਾਨ ਕੀਤਾ। ਉਦਯੋਗਪਤੀਆਂ ਨੇ ਦੂਜੇ ਰਾਜਾਂ ਵਿਚ ਆਪਣੇ ਪਰਵਾਸ ਦੇ ਪਿੱਛੇ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿਤੀ ਨੂੰ ਇੱਕ ਵੱਡਾ ਕਾਰਨ ਸੀ।

“ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਰੈਪਰ ਅਤੇ ਗਾਇਕ ਸਿੱਧੂ ਮੂਸੇਵਾਲਾ ਦੇ ਬੇਰਹਿਮੀ ਨਾਲ ਕੀਤੇ ਕਤਲ ਨੂੰ ਕੌਣ ਭੁੱਲ ਸਕਦਾ ਹੈ? ਉਸ ਦੇ ਮਾਪੇ ਅਜੇ ਵੀ ਇਨਸਾਫ਼ ਲੈਣ ਲਈ ਥਾਂ ਥਾਂ ਭਟਕ ਰਹੇ ਹਨ ਜਦਕਿ ਅਪਰਾਧੀ ਅਜੇ ਵੀ ਜੇਲ੍ਹ ਅਤੇ ਵਿਦੇਸ਼ੀ ਧਰਤੀ ‘ਤੇ ਸਰਗਰਮ ਹਨ। ਸਰਕਾਰ ਨੇ ਅਜੇ ਤੱਕ ਖ਼ਤਰਨਾਕ ਗੈਂਗਸਟਰ, ਲਾਰੰਸ ਬਿਸ਼ਨੋਈ ਦੀ ਜੇਲ੍ਹ ਇੰਟਰਵਿਊ ਦੀ ਜਾਂਚ ਪੂਰੀ ਨਹੀਂ ਕੀਤੀ ਹੈ,”, ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ।

ਬਾਜਵਾ ਨੇ ਸਵਾਲ ਕੀਤਾ, “ਕੀ ਉਨ੍ਹਾਂ ਦਾ “ਰੰਗਲਾ ਪੰਜਾਬ” ਲਈ ਇਹੀ ਮਤਲਬ ਸੀ? ‘ਆਪ’ ਦੇ 16 ਮਹੀਨਿਆਂ ਦੇ ਸ਼ਾਸਨ ਕਾਲ ਵਿੱਚ ਪੰਜਾਬ ‘ਗੰਧਲਾ’ ਹੋ ਗਿਆ ਹੈ।

Leave a Reply

Your email address will not be published. Required fields are marked *