ਡੀ ਸੀ ਮਾਨਸਾ ਰਾਹੀਂ ਮਹਿਲਾ ਖਿਡਾਰੀਆਂ ਨੂੰ ਇਨਸਾਫ ਦਿਵਾਉਣ ਲਈ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ –ਸੰਯੁਕਤ ਕਿਸਾਨ ਮੋਰਚਾ

ਗੁਰਦਾਸਪੁਰ

ਬਿਰਜ ਭੂਸ਼ਣ ਨੂੰ ਗਰਿਫਤਾਰ ਕਰਨ,ਚਾਰਜਸੀਟ ਕਰਨ ਤੇ ਮੁਕੱਦਮਾ ਚਲਾਉਣ ਦੀ ਕੀਤੀ ਗਈ ਮੰਗ –ਮੋਰਚਾ
ਮਾਨਸਾ, ਗੁਰਦਾਸਪੁਰ, 2 ਜੂਨ (ਸਰਬਜੀਤ ਸਿੰਘ)– ਅੱਜ ਸੰਯੁਕਤ ਕਿਸਾਨ ਮੋਰਚੇ ਦੇ ਦੇਸ ਪੱਧਰੀ ਸੱਦੇ ਤਹਿਤ ਵੱਖ ਵੱਖ ਥਾਵੀਂ ਮਾਣਯੋਗ ਰਾਸ਼ਟਰਪਤੀ “ਸ੍ਰੀ ਮਤੀ ਦ੍ਰੋਪਦੀ ਮੁਰਮੂ”ਦੇ ਨਾਂ ਮੰਗ ਪੱਤਰ ਭੇਜੇ ਗਏ ਬਾਲ ਭਵਨ ਮਾਨਸਾ ਵਿਖੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਤੇ ਪਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਮੋਰਚੇ ਦੇ ਆਗੂਆਂ ਕਿਹਾ ਕਿ ਦੇਸ ਦੇ ਸੰਵਿਧਾਨ ਮੁਤਾਬਿਕ ਜੇਕਰ ਕਿਸੇ ਵੀ ਵਿਅਕਤੀ ਨਾਲ ਕਿਸੇ ਵੀ ਕਿਸਮ ਦਾ ਦੁਰਵਿਵਹਾਰ ਹੁੰਦਾ ਹੈ ਤਾਂ ਉਹ ਆਪਣੇ ਸੰਵਿਧਾਨਿਕ ਅਧਿਕਾਰਾਂ ਦੀ ਵਰਤੋਂ ਕਰਦਿਆਂ ਇਸਦੇ ਵਿਰੋਧ ਵਿੱਚ ਆਪਣੀ ਆਵਾਜ ਉਠਾ ਸਕਦਾ ਹੈ,ਜਿਸਦੇ ਚਲਦਿਆਂ ਹੀ”ਜੰਤਰ ਮੰਤਰ ਤੇ ਇਨਸਾਫ ਲਈ ਬੈਠੇ ” ਅੰਤਰਰਾਸ਼ਟਰੀ ਭਾਰਤੀ ਮਹਿਲਾ ਖਿਡਾਰੀ”ਜਿਨਸੀ ਸੋਸਣ ਦੇ ਖਿਲਾਫ ਵਿਰੋਧ ਪਰਦਰਸਨ ਕਰ ਰਹੇ ਸਨ,ਕੇਂਦਰ ਸਰਕਾਰ ਦੇ ਇਸਾਰੇ ‘ਤੇ 28 ਮਈ ਨੂੰ ਖਿਡਾਰੀਆਂ ਸਮੇਤ ਤਮਾਮ ਹਿਮਾਇਤ ਤੇ ਪਹੁੰਚ ਰਹੇ ਜੱਥੇਬੰਦਕ ਕਾਰਕੁੰਨਾਂ ਦੀਆਂ ਕੀਤੀਆਂ ਗਈਆਂ ਗਰਿਫਤਾਰੀਆਂ ਲੋਕਤੰਤਰ ਦਾ ਘਾਣ ਹਨ,ਜਿਸਦੀ ਸੰਯੁਕਤ ਕਿਸਾਨ ਮੋਰਚਾ ਪੁਰਜੋਰ ਨਿੰਦਾ ਕਰਦਾ ਹੈ
ਉਹਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਕਾਨੂੰਨ ਨੂੰ ਛਿੱਕੇ ਟੰਗਕੇ ਆਰੋਪੀ ਨੂੰ ਸਨਮਾਨਿਤ ਉੱਚ ਅਹੁਦੇ ‘ਤੇ ਬਿਰਾਜਮਾਨ ਰੱਖਿਆ ਗਿਆ ਹੈ, ਤੇ ਹੱਕ ਮੰਗਦੇ ਮੁਦਈਆਂ ਨੂੰ ਜੇਲਾਂ ਵਿੱਚ ਸੁੱਟਿਆ ਜਾ ਰਿਹਾ ਹੈ,ਜੋ ਕਿਸੇ ਵੀ ਕੀਮਤ ਤੇ ਬਰਦਾਸਿਤ ਨਹੀਂ ਕੀਤਾ ਜਾਵੇਗਾ
ਮੰਗ ਪੱਤਰ ਰਾਹੀਂ ਮੰਗ ਕੀਤੀ ਗਈ ਕਿ ਦੋਸੀ ਬਿਰਜ ਭੂਸ਼ਣ ਸਰਨ ਸਿੰਘ ਨੂੰ ਸੰਸਦ ਤੋਂ ਬਰਖਾਸਤ ਕਰਕੇ ਉਸਨੂੰ ਗਰਿਫਤਾਰ ਕਰਨ ਉਪਰੰਤ ਮੁਕੱਦਮਾ ਚਲਾਇਆ ਜਾਵੇ ਅਤੇ ਪੀੜਤ ਖਿਡਾਰੀਆਂ ਦਾ ਰੋਸ ਪ੍ਰਦਰਸ਼ਨ ਕਰਨ ਦਾ ਹੱਕ ਬਹਾਲ ਕੀਤਾ ਜਾਵੇ
ਰੋਸ ਮਾਰਚ ਕਰਨ ਬਾਅਦ “ਕਚਹਿਰੀ ਗੇਟ” ਤੇ ਕੇਂਦਰ ਸਰਕਾਰ ਦੀ ਅਰਥੀ ਫੂਕੀ ਗਈ,ਉਪਰੰਤ ਤਹਿਸੀਲਦਾਰ”ਜੀਵਨ ਕੁਮਾਰ “ਨੂੰ ਮੰਗ ਪੱਤਰ ਸੌਂਪਿਆ ਗਿਆ
ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਭੀਖੀ,ਕਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਸਾਧੂ ਸਿੰਘ ਬੁਰਜ ਢਿੱਲਵਾਂ, ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ ਦੂਲੋਵਾਲ,ਬੀ ਕੇ ਯੂ ਡਕੌਂਦਾ (ਬੁਰਜ ਗਿੱਲ)ਹਰਦੇਵ ਸਿੰਘ ਰਾਠੀ,ਕੁੱਲ ਹਿੰਦ ਕਿਸਾਨ ਸਭਾ (ਅਜੈ ਭਵਨ)ਦੇ ਆਗੂ ਰੂਪ ਸਿੰਘ ਢਿੱਲੋਂ,ਬੀ ਕੇ ਯੂ ਡਕੌਂਦਾ (ਧਨੇਰ)ਕੁਲਵੰਤ ਸਿੰਘ ਕਿਸ਼ਨਗੜ,ਕੁੱਲ ਹਿੰਦ ਕਿਸਾਨ ਸਭਾ ( ਸੁਰਜੀਤ ਭਵਨ )ਦੇ ਆਗੂ ਅਮਰਜੀਤ ਸਿੰਘ ਸਿੱਧੂ ਤੋਂ ਇਲਾਵਾ
ਖਿਡਾਰੀਆਂ ਦੀ ਹਿਮਾਇਤ ਤੇ ਪਹੁੰਚੀਆਂ ਭਰਾਤਰੀ ਜੱਥੇਬੰਦੀਆਂ ਖੇਤ ਮਜਦੂਰ ਸਭਾ ਦੇ ਆਗੂ ਕਰਿਸਨ ਚੌਹਾਨ,ਬਿਜਲੀ ਬੋਰਡ ਪੈਨਸਨਰ ਦੇ ਆਗੂ ਮਨਿੰਦਰ ਸਿੰਘ,ਕਿਸਾਨ ਫਰੰਟ ਇਸਤਰੀ ਵਿੰਗ ਦੇ ਆਗੂ ਨਰਿੰਦਰ ਕੌਰ ਬੁਰਜ ਹਮੀਰਾ,ਛਿੰਦਰਪਾਲ ਕੌਰ ਮਾਨਸਾ,ਟੈਕਨੀਕਲ ਮਕੈਨੀਕਲ ਯੂਨੀਅਨ ਦੇ ਆਗੂ ਦਲਬਾਰਾ ਸਿੰਘ, ਪੰਜਾਬ ਸੁਬਾਰਡੀਨੇਟ ਸਰਵਿਸ ਫੈਡਰੇਸ਼ਨ ਵਿਗਿਆਨਕ ਦੇ ਬਿੱਕਰ ਮਾਖਾ,ਹਿੰਮਤ ਮਾਖਾ,ਮੋਰਚੇ ਦੇ ਆਗੂ ਭਜਨ ਸਿੰਘ ਘੁੰਮਣ, ਮਾਸਟਰ ਸੁਖਦੇਵ ਸਿੰਘ ਅਤਲਾ,ਤਾਰਾ ਚੰਦ ਬਰੇਟਾ, ਅਮਰੀਕ ਸਿੰਘ ਫਫੜੇ,ਬਲਵਿੰਦਰ ਸਰਮਾਂ,ਗੋਰਾ ਸਿੰਘ ਭੈਣੀਬਾਘਾ,ਗੁਰਜੰਟ ਸਿੰਘ ਮਾਨਸਾ ਨੇ ਸੰਬੋਧਨ ਕੀਤਾ
ਮੋਰਚੇ ਵੱਲੋਂ 5 ਜੂਨ ਨੂੰ ਦੇਸ ਪੱਧਰ ਤੇ ਬਿਰਜ ਭੂਸ਼ਣ ਦੇ ਪੁਤਲੇ ਫੂਕਣ ਦਾ ਸੱਦਾ ਦਿੱਤਾ ਗਿਆ ਇਸ ਮੌਕੇ ਕਿਸਾਨ ਜੱਥੇਬੰਦੀਆਂ ਦੇ ਸੈਕੜੇ ਆਗੂ ਵਰਕਰ ਹਾਜਿਰ ਸਨ

Leave a Reply

Your email address will not be published. Required fields are marked *