ਗੁਰਦਾਸਪੁਰ, 30 ਮਈ (ਸਰਬਜੀਤ ਸਿੰਘ)– ਅੱਜ ਇੱਥੇ ਸੀ ਪੀ ਆਈ, ਸੀ ਪੀ ਆਈ ਐਮ ਐਲ ਲਿਬਰੇਸ਼ਨ,ਸੀ ਪੀ ਆਈ ਐਮ ਐਲ ਨਿਉ ਡੈਮੋਕਰੇਸੀ ਅਤੇ ਆਰ ਐਮ ਪੀ ਆਈ ਅਧਾਰਿਤ ਖ਼ਬੀਆਂ ਧਿਰਾਂ ਨੇ ਨਹਿਰੂ ਪਾਰਕ ਵਿੱਚ ਇਕਤ੍ਰ ਹੋ ਕਿ ਦਿਲੀ ਵਿਚ ਪਹਿਲਵਾਨਾਂ ਅਤੇ ਉਨਾ ਦੀ ਹਮਾਇਤ ਵਿੱਚ ਗਏ ਲੋਕਾਂ ਉਪਰ ਹੋਏ ਦਿਲੀ ਪੁਲਿਸ ਵੱਲੋਂ ਵਹਿਸੀਆਨਾ ਜਬਰ ਕਰਨ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ ਅਤੇ ਡਾਕਖਾਨਾ ਚੌਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।
ਇਸ ਸਮੇਂ ਬੋਲਦਿਆਂ ਖਬੇ ਪੱਖੀ ਆਗੂ ਸੁਭਾਸ਼ ਕੋਰੇ, ਰਾਜ ਕੁਮਾਰ ਪਡੋਰੀ,ਮਾ ਰਘਬੀਰ ਸਿੰਘ ਪਕੀਵਾਂ ਅਤੇ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਪਹਿਲਵਾਨਾਂ ਦੇ ਸੰਘਰਸ਼ ਨੂੰ ਜਿਸ ਜਾਬਰ ਢੰਗ ਨਾਲ ਕੁਚਲਣ ਲਈ ਪੂਰੀ ਦਿਲੀ ਨੂੰ ਪੁਲਿਸ ਛਾਉਣੀ ਵਿਚ ਤਬਦੀਲ ਕੀਤਾ ਗਿਆ ਅਤੇ ਪਹਿਲਵਾਨ ਲੜਕੀਆਂ ਦੀ ਧੂਹ ਘਸੀਟ ਕੀਤੀ ਗਈ, ਗ੍ਰਿਫਤਾਰੀਆਂ ਕੀਤੀਆ ਗਈਆ ਅਤੇ ਉਨ੍ਹਾਂ ਉਪਰ ਝੂਠੇ ਕੇਸ ਦਰਜ ਕੀਤੇ ਗਏ ਹਨ, ਇਹ ਸਾਰਾ ਵਰਤਾਰਾ ਜਮਹੂਰੀਅਤ ਦਾ ਕਤਲ ਕਰਨ ਦੇ ਤੁਲ ਹੈ। ਅਫਸੋਸ ਹੈ ਕਿ ਭਾਰਤ ਨੂੰ ਵਿਸ਼ਵ ਗੁਰੂ ਦਸਣ ਵਾਲੀ ਮੋਦੀ ਸਰਕਾਰ ਦੁਆਰਾ ਪੀੜਤ ਖਿਡਾਰਨਾਂ ਨੂੰ ਫਾਸੀ ਜ਼ਬਰ ਨਾਲ ਦਬਾਇਆ ਜਾ ਰਿਹਾ ਹੈ ਅਤੇ ਖਿਡਾਰਨਾਂ ਦੇ ਮੁਜਰਮ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਬੜੀ ਬੇਸ਼ਰਮੀ ਨਾਲ ਨਵੇਂ ਪਾਰਲੀਮੈਂਟ ਹਾਲ ਬੈਠਾ ਦਿਖਾਇਆ ਗਿਆ ਹੈ। ਆਗੂਆਂ ਕਿਹਾ ਕਿ ਦਿਲੀ ਵਿਚ ਮੋਦੀ ਸਰਕਾਰ ਵਲੋਂ ਜੋ ਸਲੂਕ ਦੇਸ਼ ਦੇ ਲੋਕਾਂ ਨਾਲ਼ ਕੀਤਾ ਹੈ ਉਸ ਨਾਲ ਸਾਰਾ ਦੇਸ ਸ਼ਰਮਸ਼ਾਰ ਹੋਇਆ ਹੈ ਜਿਸ ਵਰਤਾਰੇ ਨੂੰ ਦੇਸ ਦੇ ਲੋਕ ਕਦੇ ਨਹੀਂ ਭੁਲਣਗੇ। ਖ਼ਬੀਆਂ ਧਿਰਾਂ ਨੇ ਕਿਹਾ ਕਿ ਪਹਿਲਵਾਨਾਂ ਦਾ ਸਘੰਰਸ ਹੁਣ ਜਨਤਾ ਦਾ ਸਘੰਰਸ਼ ਬਣ ਗਿਆ ਹੈ ਅਤੇ ਇਸ ਸਘੰਰਸ ਦੇ ਦੁਸਮਣ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਮੋਦੀ ਸਰਕਾਰ ਬਚਾ ਨਹੀਂ ਸਕੇਗੀ,ਉਸ ਨੂੰ ਹਰ ਹਾਲਤ ਵਿੱਚ ਸਲਾਖਾਂ ਪਿੱਛੇ ਜਾਣਾ ਹੀ ਪਵੇਗਾ। ਖੱਬੀਆਂ ਧਿਰਾਂ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਦੀ ਜਨਤਾ ਤੋਂ ਇਸ ਸਾਰੇ ਵਰਤਾਰੇ ਦੀ ਮੁਆਫੀ ਮੰਗੇ ਅਤੇ ਬਰਿਜ ਭੂਸ਼ਣ ਸ਼ਰਨ ਸਿੰਘ ਨੂੰ ਪੌਸਕੋ ਕਨੂੰਨ ਤਹਿਤ ਫੌਰੀ ਗਿਰਫ਼ਤਾਰ ਕਰੇ ।ਇਸ ਸਮੇਂ ਦਰਸ਼ਨ ਕੁਮਾਰ, ਮੱਖਣ ਕੁਹਾੜ, ਸੁਖਦੇਵ ਸਿੰਘ ਭਾਗੋਕਾਵਾਂ, ਅਸ਼ਵਨੀ ਕੁਮਾਰ ਲੱਖਣਕਲਾਂ, ਸਤਿਬੀਰ ਸਿੰਘ ਸੁਲਤਾਨੀ, ਸ਼ਿਵ ਕੁਮਾਰ ਅਤੇ ਠਾਕਰ ਧਿਆਨ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ