ਐਸ ਕੇ ਐਮ ਗੈਰ-ਰਾਜਨਿਤਿਕ 8 ਜੂਨ ਨੂੰ ਪਟਿਆਲਾ ਵਿਖੇ ਪਾਵਰਕਾਮ ਦੇ ਮੁੱਖ ਦਫ਼ਤਰ ਦਾ ਕਰੇਗਾ ਘਿਰਾਓ

ਗੁਰਦਾਸਪੁਰ

ਗੁਰਦਾਸਪੁਰ, 28 ਮਈ (ਸਰਬਜੀਤ ਸਿੰਘ)– ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਪੰਜਾਬ ਦੀ ਅਤਿ ਜਰੂਰੀ ਮੀਟਿੰਗ ਕਿਸਾਨ ਆਗੂ ਸੁਖਜੀਤ ਸਿੰਘ ਦੇ ਗ੍ਰਹਿ ਵਿਖੇ ਹੋਈ ਅਤੇ ਇਸ ਮੀਟਿੰਗ ਵਿੱਚ ਜਗਜੀਤ ਸਿੰਘ ਡੱਲੇਵਾਲ, ਗੁਰਿੰਦਰ ਸਿੰਘ ਭੰਗੂ, ਸੁਖਦੇਵ ਸਿੰਘ ਭੋਜਰਾਜ,ਬਲਬੀਰ ਸਿੰਘ ਰੰਧਾਵਾ, ਹਰਸੁਲਿੰਦਰ ਸਿੰਘ ਕਿਸ਼ਨਗੜ੍ਹ,ਸਤਨਾਮ ਸਿੰਘ ਬਾਗੜੀਆਂਂ,ਦਵਿੰਦਰ ਸਿੰਘ ਚੋਹਕਾ,ਸ਼ਮਸ਼ੇਰ ਸਿੰਘ ਸ਼ੇਰਾ ਕਿਸਾਨ ਆਗੂ ਹਾਜ਼ਿਰ ਹੋਏ।
ਇਸ ਮੀਟਿੰਗ ਵਿੱਚ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨਾਲ ਹੋਈ ਮੀਟਿੰਗ ਦੀ ਸਮੀਖਿਆ ਕੀਤੀ ਗਈ ਅਤੇ ਕਿਸਾਨ ਆਗੂਆਂ ਨੇ ਅਗਲੀ ਰਣਨੀਤੀ ਤਿਆਰ ਕਰਦੇ ਹੋਏ ਮੋਰਚੇ ਵੱਲੋ ਐਲਾਨ ਕੀਤਾ ਕਿ ਬਿਜਲੀ ਸਮੱਸਿਆਵਾਂ ਨੂੰ ਲੈ ਕੇ ਪਾਵਰ ਕੌਮ ਦੇ ਮੁੱਖ ਦਫਤਰ ਪਟਿਆਲਾ ਅੱਗੇ ਧਰਨਾ ਦਿੱਤਾ ਜਾਵੇਗਾ* ਜਿਵੇ ਕਿ ਜਰਨਲ ਕੈਟਾਗਰੀ ਦੇ ਲੰਮੇਂ ਸਮੇਂ ਤੋਂ ਬੰਦ ਪਏ ਕਨੈਕਸ਼ਨ ਤੁਰੰਤ ਜਾਰੀ ਕੀਤੇ ਜਾਣ ਅਤੇ ਹਰ ਲੋੜਵੰਦ ਕਿਸਾਨ ਨੂੰ ਘੱਟੋ-ਘੱਟ ਇੱਕ ਕੁਨੈਕਸ਼ਨ ਦੇਣਾ ਯਕੀਨੀ ਬਣਾਇਆ ਜਾਵੇ,ਵੀ.ਡੀ.ਐਸ (VDS) ਸਕੀਮ ਹਰ ਸਮੇਂ ਖੁੱਲ੍ਹੀ ਰੱਖੀ ਜਾਵੇ ਅਤੇ ਉਸ ਦੀ ਫੀਸ ਲੈਣੀ ਬੰਦ ਕੀਤੀ ਜਾਵੇ,ਸਮਾਰਟ ਮੀਟਰ ਲਗਾਉਣੇ ਇੱਕ ਤਰ੍ਹਾਂ ਨਾਲ ਪੰਜਾਬ ਅੰਦਰ ਬਿਜਲੀ ਸੋਧ ਬਿੱਲ ਨੂੰ ਹੀ ਲਾਗੂ ਕਰਨ ਜੀ ਸਾਜ਼ਿਸ਼ ਹੈ ਇਹ ਮੀਟਰ ਲਗਾਉਣੇ ਬੰਦ ਕੀਤੇ ਜਾਣ,ਸਹਾਇਕ ਧੰਦਿਆਂ ਲਈ ਲਏ ਗਏ ਬਿਜਲੀ ਕੁਨੈਕਸ਼ਨ ਤੇ ਕਮਰਸ਼ੀਅਲ ਚਾਰਜ ਲੈਣੇ ਬੰਦ ਕੀਤੇ ਜਾਣ ਅਤੇ ਮਜਬੂਰੀ ਵਸ ਬਿੱਲ ਨਾ ਭਰ ਸਕਣ ਵਾਲੇ ਕਿਸਾਨਾਂ ਤੇ ਮਜ਼ਦੂਰਾਂ ਦੇ ਅਜਿਹੇ ਕੁਨੈਕਸ਼ਨ ਕੱਟਣ ਦੀ ਕਵਾਇਤ ਤੁਰੰਤ ਬੰਦ ਕੀਤੀ ਜਾਵੇ,ਵੱਖ-ਵੱਖ ਸਕੀਮਾਂ ਅਧੀਨ ਕਿਸਾਨਾਂ ਤੋਂ ਕੁਨੈਕਸ਼ਨ ਦੇਣ ਦੇ ਨਾਂ ਥੱਲੇ ਭਰਵਾਏ ਗਏ ਪੈਸੇ ਕਿਸਾਨਾਂ ਨੂੰ ਤੁਰੰਤ ਸਮੇਤ ਵਿਆਜ਼ ਵਾਪਸ ਕੀਤੇ ਜਾਣ ਅਤੇ ਕੁਨੈਕਸ਼ਨ ਲੈਣਾ ਚਾਹੁੰਣ ਵਾਲੇ ਕਿਸਾਨਾਂ ਨੂੰ ਤੁਰੰਤ ਕੁਨੈਕਸ਼ਨ ਜਾਰੀ ਕੀਤੇ ਜਾਣ,ਜ਼ਮੀਨ ਖਰੀਦਣ ਸਮੇਂ ਜਾਂ ਆਪਸੀ ਭਰਾਵੀ ਵੰਡ ਦੌਰਾਨ ਕੁਨੈਕਸ਼ਨ ਦੀ ਨਾਮ ਤਬਦੀਲ ਕਰਨ ਦੀ ਪ੍ਰਕ੍ਰਿਆ ਨੂੰ ਅਸਾਨ ਕੀਤਾ ਜਾਵੇ, ਟਿਊਬਵੈੱਲ ਖਰਾਬ ਹੋਣ ਦੀ ਸੂਰਤ ਵਿੱਚ ਕਿਸਾਨ ਨੂੰ ਆਪਣੇ ਖਰਚੇ ਤੇ ਆਪਣੇ ਹੀ ਖੇਤ ਵਿੱਚ ਕੁਨੈਕਸ਼ਨ ਸ਼ਿਫਟ ਕਰਨ ਉੱਪਰ ਲਾਈਆਂ ਸਾਰੀਆਂ ਪਾਬੰਦੀਆਂ ਖ਼ਤਮ ਕੀਤੀਆਂ ਅਤੇ ਕਿਸਾਨ ਨੂੰ ਆਪਣੇ ਖੇਤ ਵਿੱਚ ਕਿਸੇ ਵੀ ਥਾਂ ਕੁਨੈਕਸ਼ਨ ਸ਼ਿਫਟ ਕਰਨ ਦੀ ਖੁੱਲ ਦਿੱਤੀ ਜਾਵੇ,ਪਿੱਛਲੇ ਸਮੇਂ ਦੌਰਾਨ ਮੋਟਰਾਂ ਦੇ ਲੋਡ ਵਧਾ ਚੁੱਕੇ ਕਿਸਾਨਾਂ ਦੇ ਟਰਾਸਫਾਰਮ ਵੱਡੇ ਕੀਤੇ ਜਾਣ,ਲੰਮੀਆਂ ਅਤੇ ਪੁਰਾਣੀਆਂ ਐਲ.ਟੀ (L.T) ਲਾਈਨਾ ਨੂੰ ਛੋਟੀਆਂ ਕਰਕੇ ਇਨ੍ਹਾਂ ਮੋਟਰਾਂ ਉੱਪਰ ਵੋਲਟੇਜ ਪੂਰੀ ਪਹੁਚਾਉਣੀ ਯਕੀਨੀ ਕੀਤੀ ਜਾਵੇ,ਬਾਦਲ ਸਰਕਾਰ ਸਮੇਂ ਕਿਸਾਨਾਂ ਵੱਲੋਂ ਆਪਣੇ ਖਰਚੇ ਤੇ ਲੈ ਗਏ ਕੁਨੈਕਸ਼ਨਾਂ ਦੇ ਬਕਾਇਆ ਰਹਿੰਦੇ ਟਰਾਂਸਫਾਰਮਰ ਵੀ ਪਾਵਰਕਾਮ ਆਪਣੇ ਅਧਿਕਾਰ ਖੇਤਰ ਵਿੱਚ ਲਵੇ, ਟਰਾਂਸਫਾਰਮਰ ਸੜ ਜਾਣ ਉਪਰੰਤ 24 ਘੰਟੇ ਦੇ ਅੰਦਰ-ਅੰਦਰ ਟਰਾਂਸਫਾਰਮਰ ਤਬਦੀਲ ਕੀਤਾ ਜਾਵੇ ਅਤੇ ਟਰਾਂਸਫਾਰਮਰ ਤਬਦੀਲ ਕਰਨ ਦੇ ਨਾਂ ਤੇ ਕਿਸਾਨਾਂ ਦੀ ਹੋ ਰਹੀ ਲੁੱਟ ਰੋਕੀ ਜਾਵੇ, ਮੋਟਰ ਕੁਨੈਕਸ਼ਨ ਦੇਣ ਸਮੇਂ ਲਗਾਏ ਜਾਦੇ ਨਵੇਂ ਟਰਾਂਸਫਾਰਮਰ ਸਿੰਗਲ ਪੋਲ ਦੀ ਬਜਾਏ ਡਬਲ ਪੋਲ ਉੱਪਰ ਲਗਾਏ ਜਾਣ ਤਾਂ ਕੀ ਹਨੇਰੀ ਝੱਖੜ ਦੌਰਾਨ ਟਰਾਂਸਫਾਰਮਰ ਦੇ ਖੰਭਿਆਂ ਦਾ ਨੁਕਸਾਨ ਨਾ ਹੋਵੇ, ਫੁਆਰਾ ਕੁਨੈਕਸ਼ਨਾਂ ਨੂੰ ਵੀ AP ਕੈਟਾਗਰੀ ਵਿੱਚ ਲਿਆਂਦਾ ਜਾਵੇ,ਭਾਰਤ ਪਾਕਿਸਤਾਨ ਸਰਹੱਦ ਤੇ ਭਾਰਤ ਵਾਲੇ ਪਾਸੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਦੇ ਕਿਸਾਨਾਂ ਨੂੰ ਖੇਤੀ ਲਈ ਮੁਫ਼ਤ ਅਤੇ ਤੁਰੰਤ ਪਹਿਲ ਦੇ ਆਧਾਰ ਤੇ AP ਬਿਜਲੀ ਕੁਨੈਕਸ਼ਨ ਦਿੱਤੇ ਜਾਣ,ਕੰਡਿਆਲੀ ਤਾਰ ਤੋਂ ਪਾਰ ਦੇ ਕਿਸਾਨਾਂ ਲਈ 11 ਕੇ ਵੀ ਲਾਇਨਾਂ ਵੱਖਰੀਆਂ ਕੱਢੀਆਂ ਜਾਣ। ਜਿਹੜੇ ਫੀਡਰ ਬਾਰਡਰ ਏਰੀਆ ਦੇ ਲਈ ਕੱਢੇ ਗਏ ਹਨ। ਉਹਨਾਂ ਫੀਡਰਾ ਤੋਂ ਕੰਡਿਆਲੀ ਤਾਰ ਤੋਂ ਪਾਰ ਵਾਲੇ ਮੋਟਰ ਕੁਨੈਕਸ਼ਨਾ ਤੋਂ ਬਿਨਾਂ ਜੋ ਪਿੱਛਲੇ ਮੋਟਰਾਂ ਦੇ ਕੁਨੈਕਸ਼ਨ ਹਨ ਉਹ ਹਟਾਏ ਜਾਣ,ਪਿਤਾ ਦੀ ਮੌਤ ਕਾਰਨ ਜ਼ਮੀਨ ਕੲੀ ਹਿੱਸਿਆਂ ਵਿੱਚ ਵੰਡ ਹੋ ਗਈ ਹੈ ਤਾਂ ਬਾਕੀ ਪਰਿਵਾਰਕ ਮੈਂਬਰਾਂ ਨੂੰ ਬਿਜਲੀ ਕੁਨੈਕਸ਼ਨ ਦਿੱਤੇ ਜਾਣ,ਅਬਾਦੀ ਵਾਲੀਆਂ ਥਾਵਾਂ ਰਿਹਾਇਸ਼ੀ ਪਾਲਾਟਾਂ ਉਪਰ ਦੀ ਲੰਘਦੀਆਂ ਹਾਈ ਵੋਲਟੇਜ ਤਾਰਾਂ ਨੂੰ ਇੱਕ ਪਾਸੇ ਕਰਨ ਦੀ ਕਾਰਵਾਈ ਸੁਖਾਲੀ ਤੇ ਤੁਰੰਤ ਪ੍ਰਭਾਵ ਵਾਲੀ ਬਣਾਈ ਜਾਵੇ,ਵੱਖ ਵੱਖ ਸਬ ਡਵੀਜਨਾਂ ਵਿਚ ਵੱਖ-ਵੱਖ ਸਮੇਂ ਅਤੇ ਵੱਖ-ਵੱਖ ਅਧਿਕਾਰੀਆਂ ਵੱਲੋਂ ਕੁਨੈਕਸ਼ਨ ਦੇਣ ਦੇ ਨਾਮ ਤੇ ਕੁੱਝ ਪ੍ਰਾਈਵੇਟ ਦਲਾਲਾਂ ਨਾਲ ਮਿਲ ਕੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਗਿਆ ਹੈ ਕਿਸਾਨਾਂ ਕੋਲੋਂ ਪੈਸੇ ਭਰਾ ਲਏ ਗਏ ਅਤੇ ਆਮ ਰੁਟੀਨ ਵਾਗ ਕੁਨੈਕਸ਼ਨ ਵੀ ਜਾਰੀ ਕਰ ਦਿੱਤੇ ਗਏ ਪ੍ਰੰਤੂ ਉਹ ਪੈਸੇ ਉਹਨਾਂ ਅਧਿਕਾਰੀਆਂ ਅਤੇ ਦਲਾਲਾਂ ਨੇ ਮਿਲ ਕੇ ਖੁਰਦ ਬੁਰਦ ਕੀਤੇ ਹਨ ਉਹਨਾਂ ਕੁਨੈਕਸ਼ਨਾਂ ਸਬੰਧੀ ਕਿਸਾਨ ਬਿਲਕੁੱਲ ਬੇਕਸੂਰ ਹਨ ਅਜਿਹੇ ਮਾਮਲਿਆਂ ਵਿਚ ਸਿਰ ਉੱਪਰ ਆ ਚੁੱਕੇ ਪੈਡੀ ਸੀਜ਼ਨ ਨੂੰ ਧਿਆਨ ਵਿਚ ਰੱਖਦਿਆਂ ਤੁਰੰਤ ਕੁਨੈਕਸ਼ਨ ਨੂੰ ਰੈਗੂਲਰ ਕੀਤਾ ਜਾਵੇ ਤਾਂ ਕੀ ਟਰਾਂਸਫਾਰਮਰ ਸੜਨ ਸਮੇਂ ਕਿਸਾਨਾਂ ਨੂੰ ਮੁਸ਼ਕਲਾਂ ਪੇਸ਼ ਨਾ ਆਉਣ ਅਤੇ ਕਿਸਾਨਾਂ ਅਤੇ ਮਹਿਕਮੇ ਨੂੰ ਚੂਨਾਂ ਲਗਾਉਣ ਵਾਲੇ ਵਿਅਕਤੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ,ਬਿਜਲੀ ਦੀਆ ਪੁਰਾਣੀਆਂ ਵੱਡੀਆਂ ਜਾ ਛੋਟੀਆਂ ਲਾਈਨਾਂ ਜੋ ਕਿਸਾਨ ਜਾ ਮਜ਼ਦੂਰ ਦੇ ਖੇਤ ਵਿੱਚ ਦੀ ਲੰਘਦੀਆਂ ਨੇ ਉਹਨਾਂ ਨੂੰ ਪਾਵਰ ਕੌਮ ਆਪਣੇ ਖਰਚੇ ਤੇ ਖੇਤ ਵਿੱਚੋ ਬਾਹਰ ਕੱਢੇ ਤਾਂ ਜੋ ਕਿਸਾਨ ਜਾ ਮਜ਼ਦੂਰ ਨੂੰ ਕੰਸਟਰਕਸ਼ਨ ਕਰਨ ਸਮੇਂ ਕਿਸੇ ਮੁਸ਼ਕਿਲ ਦਾ ਸਾਹਮਣਾ ਨਾਂ ਕਰਨਾ ਪਏ ਅਤੇ ਨਾਂ ਕਿਸੇ ਦਾ ਜਾਨੀ ਨੁਕਸਾਨ ਹੋਵੇ, ਖੇਤਾਂ ਦੇ ਵਿਚਕਾਰ ਲੱਗੇ ਟਰਾਂਸਫਾਰਮਰਾਂ ਨੂੰ ਪਾਵਰ ਕੌਮ ਆਪਣੇ ਖ਼ਰਚੇ ਉੱਪਰ ਖੇਤਾਂ ਵਿੱਚੋਂ ਬਾਹਰ ਕੱਢੇ ਤਾਂ ਜੋ ਉਸ ਦੇ ਖਰਾਬ ਹੋਣ ਦੀ ਸੂਰਤ ਵਿੱਚ ਜਿਸ ਕਿਸਾਨ ਦੇ ਖੇਤ ਵਿੱਚ ਟਰਾਂਸਫਾਰਮਰ ਲੱਗਿਆ ਉਸ ਦਾ ਅਤੇ ਹੋਰ ਕਿਸਾਨਾਂ ਦਾ ਕੋਈ ਨੁਕਸਾਨ ਨਾਂ ਹੋਵੇ ਅਾਦਿ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ 8 ਜੂਨ ਦਿਨ ਵੀਰਵਾਰ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ* ਪਟਿਆਲਾ ਵਿਖੇ ਮੁੱਖ ਦਫਤਰ ਦਾ ਘਿਰਾਓ ਕੀਤਾ ਜਾਵੇਗਾ।

Leave a Reply

Your email address will not be published. Required fields are marked *