ਗੁਰਦਾਸਪੁਰ, 13 ਮਈ (ਸਰਬਜੀਤ ਸਿੰਘ)—ਅੱਜ ਇੱਥੇ ਬਟਾਲਾ ਦੇ ਫੈਜਪੁਰਾ ਰੋਡ ਲਿਬਰੇਸ਼ਨ ਦਫ਼ਤਰ ਵਿਖੇ ਮਜ਼ਦੂਰ ਮੁਕਤੀ ਮੋਰਚਾ ਦਾ ਜਿਲਾ ਇਜਲਾਸ ਵਿਜੇ ਕੁਮਾਰ ਸੋਹਲ ਦੀ ਪ੍ਰਧਾਨਗੀ ਹੇਠ ਕੀਤਾ ਗਿਆ।
ਇਜਲਾਸ ਵਿੱਚ ਸ਼ਾਮਲ ਡੈਲੀਗੇਟਾ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਆਗੂ ਗੁਲਜ਼ਾਰ ਸਿੰਘ ਭੁੰਬਲੀ, ਦਲਬੀਰ ਭੋਲਾ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਇਜਲਾਸ ਵਿੱਚ ਪਾਸ ਕੀਤਾ ਗਿਆ ਕਿ ਮਾਨ ਸਰਕਾਰ ਵਲੋਂ ਮਜ਼ਦੂਰਾਂ ਨਾਲ ਕੀਤੀਆਂ ਗਰੰਟੀਆ ਨੂੰ ਪੂਰੀਆਂ ਕਰਾਉਣ ਲਈ ਸਘੰਰਸ਼ ਵਿਢਿਆ ਜਾਵੇਗਾ ਜਿਸ ਦੇ ਪਹਿਲੇ ਪੜਾਅ ਵਿੱਚ ਬਲਾਕ ਦਫ਼ਤਰਾਂ ਵਿਚ ਵਿਸ਼ਾਲ ਧਰਨੇ ਦਿਤੇ ਜਾਣਗੇ ਜਿਨ੍ਹਾਂ ਧਰਨਿਆਂ ਵਿੱਚ ਮਾਨ ਸਰਕਾਰ ਦੁਆਰਾ ਔਰਤਾਂ ਨੂੰ 1000 ਰੁਪਏ ਦੇਣ, ਬੁਢਾਪਾ ਵਿਧਵਾ ਪੈਨਸ਼ਨ 2500 ਰੁਪਏ ਕਰਨ, ਬੇਰੁਜ਼ਗਾਰਾ ਨੂੰ 5000ਰੁਪਏ ਭੱਤਾ ਦੇਣ, ਬੇਘਰਿਆਂ ਨੂੰ ਪਲਾਟ ਅਤੇ ਫਲੈਟ ਬਣਾ ਕੇ ਘਰ ਦੇਣ, ਕਚੇ ਮਕਾਨਾਂ ਨੂੰ ਪੱਕੇ ਕਰਨ ਲਈ ਇੱਕ ਲੱਖ ਰੁਪਏ ਗ੍ਰਾਂਟ ਦੇਣ , ਮੁਫ਼ਤ ਸਿੱਖਿਆ ਅਤੇ ਮੁਫ਼ਤ ਸੇਹਤ ਸੇਵਾਵਾਂ ਦੇਣ ਦੀਆਂ ਗਰੰਟੀਆ ਪੂਰੀਆਂ ਕਰਨ ਦੇ ਮੁੱਦੇ ਉਠਾਏ ਜਾਣਗੇ।
ਇਜਲਾਸ ਵਿੱਚ ਇੱਕ ਮੱਤੇ ਰਾਹੀਂ ਦਿਲੀ ਜੰਤ੍ਰ ਮੰਤ੍ਰ ਵਿਖੇ ਪਹਿਲਵਾਨ ਲੜਕੀਆਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਗਿਆ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਤੋਂ ਸਾਰੇ ਅਹੁਦਿਆਂ ਤੋਂ ਅਸਤੀਫ਼ੇ ਲਏ ਜਾਣ ਅਤੇ ਉਸ ਨੂੰ ਪੌਸਕੋ ਐਕਟ ਅਤੇ ਹੋਰ ਬਣਦੀਆਂ ਧਾਰਾਵਾਂ ਤਹਿਤ ਫੌਰੀ ਗਿਰਫ਼ਤਾਰ ਕੀਤਾ ਜਾਵੇ, ਮੱਤੇ ਵਿੱਚ ਦੇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਭਾਜਪਾ ਸਾਂਸਦ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਬਚਾਉਣ ਹਿੱਤ ਚੁਪ ਧਾਰੀ ਰੱਖਣ ਦੀ ਸੱਖਤ ਨਿੰਦਾ ਕੀਤੀ ਗਈ। ਇਜਲਾਸ ਵਿੱਚ 17 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ ਜਿਸ ਦੇ ਪ੍ਰਧਾਨ ਦਲਬੀਰ ਭੋਲਾ, ਸਕੱਤਰ ਗੋਬਿੰਦ ਸਿੰਘ ਪੁਰੇਵਾਲ,ਉਪ ਪ੍ਰਧਾਨ ਅਜ਼ੀਤ ਮਸੀਹ ਸੂਚ, ਰਮਨਦੀਪ ਸਿੰਘ ਪਿੰਡੀ ਚਿਤੌੜਗੜ੍ਹ, ਗੁਰਮੀਤ ਕੌਰ ਗੁਰਦਾਸ ਨੰਗਲ, ਰਣਜੀਤ ਕੌਰ ਜਾਇੰਟ ਸਕਤਰ, ਪ੍ਰਚਾਰ ਸਕੱਤਰ ਸਿਰਕੀਆ,ਵਿਤ ਸਕੱਤਰ ਪ੍ਰੇਮ ਕੁਮਾਰ
ਖੋਜੇਪੁਰ ਨੂੰ ਚੁਣਿਆ ਗਿਆ