ਗੁਰਦਾਸਪੁਰ, 21 ਅਪ੍ਰੈਲ (ਸਰਬਜੀਤ ਸਿੰਘ)–ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਜਿਨਾ ਕੋਲ ਪਹਿਲਾ ਜੇਲ ਤੇ ਨਿਆਂ ਦਾ ਮਹਿਕਮਾ ਸੀ, ਉਨ੍ਹਾੰ ਵਿਧਾਨਸਭਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਮੁਖਾਤਿਬ ਹੋ ਕੇ ਰਾਹੀਂ ਸਪੀਕਰ ਕਿਹਾ ਸੀ ਕਿ ਕਾਂਗਰਸ ਦੇ ਜੋ ਪਹਿਲਾਂ ਰਾਜਕਾਲ ਵਿੱਚ ਜੋ ਲੋਕ ਸ਼ਾਮਲ ਸਨ, ਉਨ੍ਹਾਂ ਦੇ ਦਰਮਿਆਨ ਗੈੰਗਸਟਰਾਂ ਨੂੰ ਜੇਲਾ ਵਿੱਚ ਵੀ.ਆਈ.ਪੀ ਟ੍ਰੀਟਮੈੰਟ ਕੀਤਾ ਹੈ ਅਤੇ ਉਨ੍ਹਾੰ ਨੂੰ ਬਚਾਉਣ ਲਈ ਲੱਖਾਂ ਰੂਪਏ ਦੇ ਵਕੀਲ ਕੀਤੇ ਗਏ ਹਨ, ਜੋ ਕਿ ਇੱਕ ਪੰਜਾਬ ਲਈ ਲੋਕਾਂ ਲਈ ਘਾਤਕ ਹੋਣ ਵਾਲਾ ਕੰਮ ਹੈ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਥੋੜਾ ਸਮਾਂ ਠਹਿਰੋ ਗੈੰਗਸਟਰਾੰ ਨਾਲ ਸਬੰਧ ਰੱਖਣ ਵਾਲੇ ਕਾਂਗਰਸੀਆ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਸਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।
ਪਰ ਇੱਥੇ ਵਰਣਯੋਗ ਹੈ ਕਿ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਜੇਲ੍ਹ ਅਤੇ ਨਿਆਂ ਦਾ ਮਹਿਕਮਾ ਹੈ। ਜੇਕਰ ਕਾਂਗਰਸ ਦੇ ਰਾਜਕਾਲ ਵਿੱਚ ਕੁੱਝ ਮੰਤਰੀਆਂ ਨੇ ਗੈੰਗਸਟਰਾੰ ਨੂੰ ਵੀ.ਆਈ.ਪੀ ਟ੍ਰੀਟਮੈੰਟ ਦੇ ਕੇ ਜੇਲਾ ਵਿੱਚ ਰੱਖਿਆ ਹੈ ਤਾਂ ਉਨ੍ਹਾਂ ਖਿਲਾਫ ਕਾਰਵਾਈ ਕਰਨ ਵਿੱਚ ਦੇਰੀ ਕਿਉਂ।
ਇਸ ਸਬੰਧੀ ਐਨ.ਆਰ.ਆਈ ਨਵਦੀਪ ਸਿੰਘ, ਜਸਵਿੰਦਰ ਸਿੰਘ ਆਸਟ੍ਰੇਲੀਆ ਨੇ ਭੇਜੇ ਇੱਕ ਪ੍ਰੈਸ ਨੋਟ ਵਿੱਚ ਸਪੱਸ਼ਟ ਕੀਤਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਤੇ ਸਮੁੱਚੇ ਪੰਜਾਬ ਨੂੰ ਅਤੇ ਵਿਦੇਸ਼ਾੰ ਵਿੱਚ ਬੈਠੇ ਪੰਜਾਬੀਆਂ ਨੂੰ ਆਸ ਹੈ ਕਿ ਜੇਲ੍ਹਾਂ ਵਿਚ ਰਿਵਾਇਤੀ ਪਾਰਟੀਆ ਵੱਲੋਂ ਗੈਂਗਸਟਰਾਂ ਨੂੰ ਪੁ੍ਸ਼ਟ ਪਨਾਹ ਦਿੰਦੇ ਰਹੇ ਹਨ ਅਤੇ ਕਈ ਨਾਮੀ ਗੈਂਗਸਟਰਾਂ ਦੇ ਕਹਿਣ ਤੇ ਇਹ ਲੀਡਰ ਪੁਲਸ ਦੀਆਂ ਬਦਲੀਆ ਵੀ ਕਰਦੇ ਰਹੇ ਹਨ ਅਤੇ ਗੈੰਗਸਟਰਾ ਨੂੰ ਅਹੁੱਦੇ ਦੇ ਕੇ ਨਵਾਜਦੇ ਰਹੇ ਹਨ। ਇਸ ਲਈ ਪੰਜਾਬ ਦੇ ਹਿੱਤ ਅਤੇ ਖਜਾਨੇ ਤੇ ਬੇਲੋੜਾ ਖਰਚਾ ਪਾਉਣ ਵਾਲੇ ਪੰਜਾਬ ਦੇ ਕੁਝ ਸਾਬਕਾ ਮੰਤਰੀ ਖਿਲਾਫ ਜੇਕਰ ਦੋਸ਼ ਸਿੱਧ ਹੁੰਦੇ ਹਨ ਤਾਂ ਉਸ ਵਿੱਚ 75 ਸਾਲ ਬਾਅਦ ਮਿਲੇ ਪੰਜਾਬ ਨੂੰ ਇਮਾਨਦਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਿਲੇ ਹਨ। ਉਨ੍ਹਾੰ ਨੂੰ ਚਾਹੀਦਾ ਹੈ ਕਿ ਗੈੰਗਸਟਰਾੰ ਨੂੰ ਪਨਾਹ ਦੇਣ ਵਾਲਿਆ ਦੇ ਖਿਲਾਫ ਬੇਲੋੜਾ ਖਜਾਨੇ ਤੇ ਖਰਚਾ ਪਾਉਣ ਵਾਲੇ ਅਤੇ ਉਨ੍ਹਾਂ ਦੇ ਹਿੱਤ ਵਿੱਚ ਕਾਨੂੰਨੀ ਪ੍ਰਕਿਰਿਆ ਅਪਣਾ ਕੇ ਗੈੰਗਸਟਰਾਂ ਨੂੰ ਬਚਾਉਣ ਲਈ ਅੱਡੀ ਟੱਪੀ ਦਾ ਜੋਰ ਲਾਇਆ ਹੈ। ਜਿਸ ਕਰਕੇ ਹੁਣ ਮੁੱਖ ਮੰਤਰੀ ਪੰਜਾਬ ਇੰਨ੍ਹਾੰ ਦੋਸ਼ੀਆ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ ਤਾਂ ਜੋ ਲੋਕ ਬਿਨ੍ਹਾ ਡਰ ਖੌਫ ਦੇ ਖੁੱਲੀਆ ਹਵਾਵਾਂ ਦਾ ਆਨੰਦ ਮਾਣ ਸਕਣ।