ਅੰਮ੍ਰਿਤਸਰ, ਗੁਰਦਾਸਪੁਰ, 10 ਅਪ੍ਰੈਲ (ਸਰਬਜੀਤ ਸਿੰਘ)–ਪੰਜਾਬ ਮੰਡੀ ਬੋਰਡ ਅਤੇ ਮਾਰਕੀਟ ਕਮੇਟੀਜ ਜਿਲਾ ਅੰਮ੍ਰਿਤਸਰ ਅਤੇ ਤਰਨਤਾਰਨ ਪੈਨਸ਼ਰਜ ਵੈਲਫੇਅਰ ਐਸੋਸੀਏਸਨ ਦੀ ਮੀਟਿਗ ਕੰਪਨੀ ਬਾਗ ਅਮ੍ਰਿਤਸਰ ਵਿਖੇ ਜਨਰਲ ਸਕੱਤਰ ਗਹਿਲ ਸਿਘ ਜੀ ਦੀ ਪ੍ਰਧਾਨਗੀ ਹੇਠ ਹੋਈ ਮੀਟਿਗ ਵਿੱਚ ਆਏ ਪੈਨਸ਼ਰਜ ਨੂੰ ਜੀ ਅਇਆਂ ਆਖਿਆ ਗਿਆ ਉਹਨਾ ਵਲੋ ਮੀਟਿਗ ਵਿੱਚ ਦੱਸਿਆ ਗਿਆ ਮੰਡੀ ਬੋਰਡ ਵਲੋ ਸਾਲ 2021 ਵਿੱਚ ਪੈਨਸ਼ਰਜ ਲਈ ਪੈਨਸ਼ਨ ਦੇਣ ਲਈ ਪ੍ਰਾਈਵੇਟ ਫਰਮ ਨੂੰ ਅਗੇਜ ਕਰਨ ਦਾ ਮਤਾ ਪਾਸ ਕੀਤਾ ਗਿਆ ਇਸ ਦਾ ਪੰਜਾਬ ਮੰਡੀ ਬੋਰਡ ਪੈਨਸ਼ਰਜ ਚੰਡੀਗੜ ਵਲੋ ਭਾਰੀ ਵਿਰੋਧ ਕੀਤਾ ਗਿਆ ਅੱਜ ਦੀ ਮੀਟਿਗ ਵਿੱਚ ਸਾਰੇ ਹੀ ਪੈਨਸ਼ਰਜ ਵਲੋ ਵੀ ਇਸ ਦਾ ਵਿਰੋਧ ਕਰਨ ਦਾ ਫੈਸਲਾ ਲਿਆ ਗਿਆ ਅਤੇ ਪੰਜਾਬ ਮੰਡੀ ਬੋਰਡ ਪੈਨਸ਼ਰਜ ਚੰਡੀਗੜ ਯੂਨਿਟ ਵਲੋ ਕੀਤੇ ਗਏ ਇਸ ਵਿਰੋਧ ਦਾ ਉਹਨਾ ਦੇ ਨਾਲ ਸਮਰਥਨ ਕਰਨ ਦਾ ਫੈਸਲਾ ਲਿਆ ਮੀਟਿਗ ਵਿੱਚ ਸਾਰੀਆ ਪੈਨਸ਼ਰਜ ਨੂੰ ਹਰ ਇੱਕ ਪੈਨਸ਼ਰਜ ਨਾਲ ਸਪਰੰਕ ਕਰਕੇ ਅੱਜ ਹੀ ਮੰਡੀ ਬੋਰਡ ਦੀ ਪਾਲਸੀ ਦੀ ਇਤਲਾਹ ਦੇਣ ਦੀ ਸਲਾਹ ਕੀਤੀ ਗਈ ਆਖਿਰ ਵਿੱਚ ਮੀਟਿਗ ਵਿੱਚ ਆਏ ਸਾਰੇ ਪੈਨਸ਼ਰਜ ਦਾ ਸ. ਗਹਿਲ ਸਿੰਘ ਜਨਰਲ ਸਕੱਤਰ ਵਲੋ ਧੰਨਵਾਦ ਕੀਤਾ ਗਿਆ ।ਅਗਲੀ ਮੀਟਿਗ ਮਿਤੀ 06/05/23 ਨੂੰ ਦਿਨ ਸਨੀਵਾਰ 11 ਵਜੇ ਸਵੇਰੇ ਕੰਪਨੀ ਬਾਗ ਵਿਖੇ ਰੱਖੀ ਗਈ ਹੈ ਸਾਰੇ ਸਾਥੀਆਂ ਨੂੰ ਪੁਰਜੋਰ ਬੇਨਤੀ ਕੀਤੀ ਜਾਦੀ ਸਾਰੇ ਪੈਨਸ਼ਰਜ ਸਾਥੀ ਮੀਟਿਗ ਵਿੱਚ ਜਰੂਰ ਹਾਜਰ ਹੋਣ ਅਤੇ ਹੋਰ ਰਹਿਦੇ ਜਰੂਰੀ ਮਸਲੇ ਵੀ ਵਿਚਾਰੇ ਜਾਣਗੇ !


