ਗੁਰਦਾਸਪੁਰ, 9 ਅਪ੍ਰੈਲ (ਸਰਬਜੀਤ ਸਿੰਘ)-ਥਾਣਾ ਸਿਟੀ ਦੀ ਪੁਲਸ ਨੇ ਟਰੱਕ ਵਿੱਚ ਚੋਰੀ ਚਾਵਲ ਲੋਡ ਕਰ ਰਹੇ 3 ਦੋਸ਼ੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ਼ ਕੀਤਾ ਗਿਆ ਹੈ |
ਐਸ.ਆਈ ਹਰਮੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਬਾਈਪਾਸ ਘੁਰਾਲਾ ਚÏਕ ਗੁਰਦਾਸਪੁਰ ਮੌਜੂਦ ਸੀ ਕਿ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਸ੍ਰੀ ਨੰਗਲੀ ਵਾਲੇ ਵੇਅਰ ਹਾਊਸ ਦੇ ਗੋਦਾਮਾ ਵਿੱਚ ਮਹਿਕਮਾ ਦੇ ਅਧਿਕਾਰੀਆਂ ਤੇ ਵਿਅਕਤੀਆ ਵੱਲੋਂ ਰਲ ਕੇ ਚਾਵਲ ਦੀ ਚੋਰੀ ਕੀਤੀ ਜਾ ਰਹੀ ਹੈ ਅਤੇ ਹੁਣ ਵੀ ਮੌਕਾ ਪਰ ਗੋਦਾਮਾ ਵਿੱਚ ਟਰੱਕ ਪਰ ਚੋਰੀ ਚਾਵਲ ਲੋਡ ਕਰ ਰਹੇ ਹਨ | ਇਸ ਬਾਰੇ ਇਤਲਾਹ ਮਿਲਣ ਤੇ ਤਫਤੀਸੀ ਅਫਸਰ ਨੇ ਸਮੇਤ ਪੁਲਸ ਪਾਰਟੀ ਮੌਕਾ ਤੇ ਪੁੱਜ ਕੇ ਦੋਸੀਆਂ ਮਨਬੀਰ ਸਿੰਘ ਉਰਫ ਮੰਨੂ ਪੁੱਤਰ ਸੁਰਿੰਦਰ ਸਿੰਘ ਵਾਸੀ ਤਲਵੰਡੀ ਵਿਰਕ ਥਾਣਾ ਤਿੱਬੜ, ਵਰਿੰਦਰ ਕੁਮਾਰ ਪੁੱਤਰ ਤਿਲਕ ਰਾਜ ਅਤੇ ਅਭੀਸ਼ੇਕ ਪੁੱਤਰ ਸਤੀਸ਼ ਕੁਮਾਰ ਵਾਸੀਆਂ ਪਨਿਆੜ ਥਾਣਾ ਦੀਨਾਨਗਰ ਜੋ ਟਰੱਕ ਵਿੱਚ ਚਾਵਲ ਲੋਡ ਕਰ ਰਹੇ ਸਨ ਨੂੰ ਕਾਬੂ ਕਰਕੇ ਟਰੱਕ ਨੰਬਰੀ ਪੀਬੀ 06.ਬੀ.ਡੀ.7364 ਜਿਸ ਵਿੱਚ 130 ਬੋਰੀਆ (ਹਰੇਕ ਬੋਰੀ ਵਜਨੀ 50 ਕਿਲੋਗ੍ਰਾਮ) ਚਾਵਲ ਨੂੰ ਕਬਜਾ ਪੁਲਸ ਵਿੱਚ ਲਿਆ ਗਿਆ ਹੈ |


