ਗੁਰਦਾਸਪੁਰ, 12 ਸਤੰਬਰ (ਸਰਬਜੀਤ ਸਿੰਘ)– ਸੀਐਚਓ ਐਸੋਸੀਏਸ਼ਨ ਦੇ ਮੈਂਬਰਾਂ ਦੀ ਪਿਛਲੇ ਲਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਦੇ ਸਿਲਸਿਲੇ ਤਹਿਤ ਇਕ ਅਹਿਮ ਮੀਟਿੰਗ ਕੈਬਿਨੇਟ ਸਬ ਕਮੇਟੀ ਨਾਲ ਹੋਈ। ਮੀਟਿੰਗ ਬਹੁਤ ਹੀ ਸੁਹੱਰਦ ਮਾਹੌਲ ਵਿਚ ਹੋਈ। ਜਿਸ ਦੀ ਪ੍ਰਧਾਨਗੀ ਮਾਣਯੋਗ ਕੈਬਿਨੇਟ ਮੰਤਰੀ ਅਮਨ ਅਰੋੜਾ ਜੀ ਅਤੇ ਕੁਲਦੀਪ ਸਿੰਘ ਧਾਲੀਵਾਲ ਜੀ ਕਰ ਰਹੇ ਸਨ। ਵਿਭਾਗ ਵਲੋਂ ਇਸ ਮੀਟਿੰਗ ਵਿੱਚ ਐੱਨਐੱਚਐੱਮ ਡਾਇਰੈਕਟਰ ਡਾ ਬਲਵਿੰਦਰ ਸਿੰਘ ਅਤੇ ਐੱਚਡਬਲਯੂਸੀ ਸਟੇਟ ਪ੍ਰੋਗਰਾਮ ਅਫ਼ਸਰ ਡਾ ਬਲਵਿੰਦਰ ਕੌਰ ਜੀ ਵੀ ਮਜ਼ੂਦ ਸਨ। ਮੀਟਿੰਗ ਵਿਚ ਸੀਐਚਓ ਐਸੋਸੀਏਸ਼ਨ ਦੇ ਡਾ ਸੁਨੀਲ ਤਰਗੋਤਰਾ,ਗੁਰਵਿੰਦਰ ਸਿੰਘ , ਮਨਜੀਤ ਸਿੰਘ ਅਤੇ ਦੀਪਸ਼ਿਖਾ ਸ਼ਾਮਿਲ ਸਨ। ਮੀਟਿੰਗ ਵਿੱਚ ਸੀ ਐਚ ਓ ਦੀਆਂ 4 ਮੁੱਖ ਮੰਗਾਂ 5000 ਤਨਖ਼ਾਹ ਘਟ ਮਿਲਣ ,ਲੋਇਲਟੀ ਬੋਨਸ, ਇੰਸੈਂਟਿਵ ਮਰਜ ਕਰਨ ਅਤੇ ਨਵੇਂ ਇਨਸੈਂਟਿਵ ਪਰਫੋਰਮਾ ਦੀ ਸੋਧ ਦੇ ਨਾਲ ਨਾਲ ਰੁਕੇ ਹੋਏ ਇੰਸੈਂਟਿਵ ਦੇ ਮੁਦਿਆਂ ਤੇ ਲੰਬੀ ਚਰਚਾ ਹੋਈ। ਵਿਭਾਗ ਨੂੰ ਸਰਕਾਰ ਵਲੋਂ ਫਟਕਾਰ ਲਗਾਉਂਦੇ ਹੋਏ ਇਨਸੈਂਟਿਵ ਪਰਫੋਰਮੇ ਲਈ ਜਰੂਰੀ ਸਹੂਲਤਾਂ ਅਤੇ ਟੀਮ ਦੀ ਸਹੀ ਢੰਗ ਨਾਲ ਵੰਡ ਕਰਨ ਦੇ ਨਿਰਦੇਸ਼ ਜ਼ਾਰੀ ਕੀਤੇ ਗਏ ਅਤੇ ਰੁਕੇ ਹੋਏ ਇਨਸੈਂਟਿਵ ਨੂੰ ਬਹਾਲ ਕਰਨ ਲਈ ਸੂਬੇ ਦੇ ਹੈਲਥ ਮਨਿਸਟਰ ਨਾਲ ਮਿਤੀ 12/9/24 ਦੀ ਮੀਟਿੰਗ ਫ਼ਿਕਸ ਕੀਤੀ ਗਈ।


