ਗੁਰਦਾਸਪੁਰ, 27 ਮਾਰਚ (ਸਰਬਜੀਤ ਸਿੰਘ)—ਕੈਗ ਦੀ ਰਿਪੋਰਟ ਮੁਤਾਬਕ ਸਾਲ 2016-17 ਵਿੱਚ ਪੰਜਾਬ ਤੇ ਕੁਲ ਕਰਜਾ 1.82 ਲੱਖ ਕਰੋੜ ਰੂਪਏ ਸੀ, ਜੋ 2017-18 ਵਿੱਚ ਵੱਧ ਕੇ 1.95 ਲੱਖ ਕਰੋੜ, 2018-19 ਵਿੱਚ 2.11 ਲੱਖ ਕਰੋੜ, 2019-20 ਵਿੱਚ 2.28 ਲੱਖ ਕਰੋੜ, 2020-21 ਵਿੱਚ 2.52 ਲੱਖ ਕਰੋੜ ਅਤੇ 2021-22 ਵਿੱਚ ਵੱਧ ਕੇ 2.82 ਲੱਖ ਕਰੋੜ ਰੂਪਏ ਹੋ ਗਿਆ। ਕੈਗ ਨੇ ਕਰਜ ਵੱਧਣ ਦੀ ਦਰ ਦੇ ਹਿਸਾਬ ਨਾਲ ਅਨੁਮਾਨ ਲਗਾਇਆ ਹੈ ਕਿ ਸਾਲ 2028-29 ਵਿੱਚ ਪੰਜਾਬ ਤੇ ਕੁਲ ਕਰਜਾ 6.33 ਲੱਖ ਕਰੋੜ ਰੂਪਏ ਹੋ ਜਾਵੇਗਾ।
ਜਦੋਂ ਕਿ ਸੀ.ਏ.ਜੀ ਦੀ ਇੱਕ ਹੋਰ ਰਿਪੋਰਟ ਮੁਤਾਬਕ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ 2028-29 ਤੱਕ ਪੰਜਾਬ ਸਿਰ ਕਰਜਾ 6.33 ਲੱਖ ਕਰੋੜ ਹੋ ਜਾਵੇਗਾ। ਕਰਜੇ ਦਾ ਵਿਆਜ ਮੋੜਨ ਲਈ ਵੀ ਹਰ ਸਾਲ ਨਵਾਂ ਕਰਜਾ ਲੈਣਾ ਪੈ ਰਿਹਾ ਹੈ। ਪੰਜਾਬ ਸਰਕਾਰਾਂ ਦੇ ਘੋਰ ਵਿੱਤੀ ਦੁਰਪ੍ਰਬੰਧ, ਫਜੂਲਖਰਚੀਆ ਅਤੇ ਲੀਡਰਾਂ ਅਫਸਰਾਂ ਠੇਕੇਦਾਰਾਂ ਵੱਲੋਂ ਖਜਾਨੇ ਦੀ ਹੋਈ ਅੰਨ੍ਹੇਵਾਹ ਲੁੱਟ ਕਰਕੇ ਕੰਗਾਲ ਹੋਇਆ ਹੈ।


