ਕਿਸਾਨ ਬੋਲੇ ਅਜਿਹਾ ਵਾਧਾ ਨਿਗੁਣਾ ਹੈ
ਗੁਰਦਾਸਪੁਰ, 19 ਅਕਤੂਬਰ (ਸਰਬਜੀਤ ਸਿੰਘ)-ਭਾਰਤ ਸਰਕਾਰ ਦੇ ਮੰਤਰੀ ਅਨੁਰਾਗ ਠਾਕੁਰ ਨੇ ਦੀਵਾਲੀ ਦੇ ਮੌਕੇ ’ਤੇ ਕਿਸਾਨਾਂ ਨੂੰ ਤੋਹਫੇ ਦਿੰਦੇ ਹੋਏ ਕੁੱਝ ਫਸਲਾਂ ਦੇ ਮੁੱਲ ਵਿੱਚ ਵਾਧਾ ਕੀਤਾ ਗਿਆ ਹੈ। ਜਿਵੇਂ ਕਿ ਹਾੜੀ ਦੀਆਂ ਫਸਲਾਂ ਦੀਆਂ ਐਮ.ਐਸ.ਪੀ ਵਿੱਚ ਕਣਕ ਵਿੱਚ 110 ਰੂਪਏ ਪ੍ਰਤੀ ਕੁਇੰਟਲ ਦਾ ਵਾਧਾ, ਜੌਂ 100 ਰੂਪਏ, ਛੋਲੇ 105 ਰੂਪਏ, ਮਸੂਰ ਦਾਲ 500 ਰੂਪਏ, ਸਰੋਂ 400 ਰੂਪਏ, ਸੂਰਜਮੁੱਖੀ 209 ਰੂਪਏ ਪ੍ਰਤੀ ਕੁਇੰਟਲ ਵਿੱਚ ਵਾਧਾ ਕੀਤਾ ਗਿਆ ਹੈ। ਇਸ ਸਬੰਧੀ ਕਿਸਾਨ ਅਮੋਲਕ ਸਿੰਘ, ਅਮਜੇਰ ਸਿੰਘ ਅਤੇ ਸੰਯੁਕਤ ਮੋਰਚੇ ਦੇ ਮੈਂਬਰ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਇਹ ਵਾਧਾ ਬਹੁਤ ਮਾਮੂਲੀ ਹੈ, ਕਿਉਕਿ ਅੱਜ ਕੱਲ ਅਜੌਕੇ ਸਮੇਂ ਵਿੱਚ ਖਾਦਾਂ ਪੈਸਟੀ ਸਾਇਡ ਦਵਾਈਆਂ, ਡੀਜਲ ਦੇ ਰੇਟ ਆਸਮਾਨੀ ਛੂੰ ਰਹੇ ਹਨ। ਇਸ ਵਾਧੇ ਨੂੰ ਸੂਚਕ ਅੰਕ ਨਾਲ ਜੋੜ ਕੇ ਨਹੀਂ ਦਿੱਤਾਗਿਆ। ਜਿਸ ਕਰਕੇ ਕਿਸਾਨਾਂ ਨਾਲ ਕੋਝਾ ਮਜਾਕ ਹੈ। ਕਿਉਕਿ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਇਹ ਵਾਧਾ ਕੀਤਾ ਸੀ ਕਿ ਕਿਸਾਨਾਂ ਦੀ ਆਮਦਨ ਵਿੱਚ ਦੁਗਣਾ ਵਾਧਾ ਹੋਵੇਗਾ, ਪਰ ਇਸ ਤੋਂ ਇਹ ਸਾਬਤ ਹੁੰਦਾ ਹੈਕਿ ਕੇਵਲ ਕਿਸਾਨਾ ਦਾ ਗੁਜਾਰਾ ਹੀ ਹੋ ਸਕਦਾ ਹੈ। ਇਸ ਵਾਧੇ ਨਾਲ ਕਿਸਾਨ ਦੀ ਆਰਥਿਕ ਹਾਲਤ ਵਿੱਚ ਸੁਧਾਰ ਨਹੀਂ ਹੋ ਸਕਦਾ ਹੈ। ਇਸ ਲਈ ਜੇਕਰ ਸਵਾਮੀਨਾਥਨ ਦੀ ਰਿਪੋਰਟ ਲਾਗੂ ਕੀਤੀ ਜਾਵੇ ਤਾਂ ਇਸ ਵਿੱਚ 500 ਰੂਪਏ ਹਰ ਫਸਲ ਦਾ ਵਾਧਾ ਨਾਲ ਜੋੜ ਕੇ ਕਿਸਾਨਾਂ ਨੂੰ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ। ਪਰ ਭਾਜਪਾ ਸਰਕਾਰ ਨੇ ਅਜੇ ਤੱਕ ਉਹ ਰਿਪੋਰਟ ਲਾਗੂ ਨਹੀਂ ਕੀਤੀ। ਜਿਸ ਕਰਕੇ ਕਿਸਾਨ ਆਰਥਿਕ ਪੱਖੋਂ ਪੱਛੜ ਗਿਆ ਹੈ। ਇਸ ਲਈ ਜੇਕਰ ਕਿਸਾਨ ਨੂੰ ਪੰਜਾਬ ਅਤੇ ਕੇਂਦਰ ਦੀ ਸਰਕਾਰ ਫਸਲ ਦੀ ਵਿਭਿੰਨਤਾ ਨਾਲ ਕਿਸਾਨ ਦਾ ਜੀਵਨ ਪੱਧਰ ਉੱਚਾ ਕਰਨਾ ਚਾਹੁੰਦੀ ਹੈ ਤਾਂ ਦੋਵੇਂ ਸਰਕਾਰਾਂ ਮਿਲ ਕੇ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ਤਾਂ ਜੋ ਕਿਸਾਨ ਦੁਵਿਧਾ ਵਿੱਚ ਫਸਿਆ ਹੋਇਆ ਆਪਣਾ ਜੀਵਨ ਸੁਚੱਜੇ ਢੰਗ ਨਾਲ ਵਤੀਤ ਕਰ ਸਕਣ।


