ਗੁਰਦਾਸਪੁਰ, 24 ਮਾਰਚ (ਸਰਬਜੀਤ ਸਿੰਘ)–ਐਸ.ਐਸ.ਪੀ ਗੁਰਦਾਸਪੁਰ ਦਿਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਦੇ ਦਿਸ਼ਾ-ਨਿਰਦੇਸ਼ ਤੇ ਕੋਈ ਵੀ ਸ਼ਰਾਰਤੀ ਅਨ੍ਹਸਰ ਵਾਹਨਾਂ ਤੇ ਤਿੱਖੀ ਨਜਰ ਰੱਖੀ ਜਾ ਰਹੀ ਹੈ ਤਾਂ ਜੋ ਸਮਾਜ ਵਿਰੋਧੀ ਅਨ੍ਹਸਰ ਕੋਈ ਘਟਨਾ ਨੂੰ ਅੰਜਾਮ ਨਾ ਦੇ ਸਕੇਂ। ਇਸ ਮਨੋਰਥ ਨੂੰ ਲੈ ਕੇ ਟ੍ਰੈਫਿਕ ਇੰਚਾਰਜ਼ ਸਬ ਇੰਸਪੈਕਟਰ ਅਜੈ ਕੁਮਾਰ ਦੀ ਰਹਿਨੁਮਾਈ ਹੇਠ ਅੱਜ ਗੁਰਦਾਸਪੁਰ ਦੇ ਵੱਖ-ਵੱਖ ਚੌਕਾਂ ਵਿੱਚ ਉਨ੍ਹਾਂ ਸਮੂਹ ਸਟਾਫ ਵੱਲੋਂ ਆਵਾਜਾਈ ਗੱਡੀਆ ਦੀ ਚੈਕਿੰਗ ਕੀਤੀ ਗਈ ਅਤੇ ਜਿਨ੍ਹਾਂ ਕੋਲ ਦਸਤਾਵੇਜ ਪੂਰੇ ਨਹੀਂ ਸਨ, ਉਨ੍ਹਾਂ ਦੇ ਚਾਲਾਨ ਕੱਟੇ ਗਏ। ਜਿਵੇਂ ਕਿ ਅੱਜ ਡਾਕਖਾਨਾ ਚੌਂਕ ਵਿੱਚ ਸਹਾਇਕ ਸਬ ਇੰਸਪੈਕਟਰ ਅਸ਼ਵਨੀ ਕੁਮਾਰ ਨੇ ਵਹੀਕਲਾਂ ਦੇ ਅਧੂਰੇ ਕਾਗਜਾ ਵਾਲੇ ਚਾਲਕਾਂ ਦੇ 22 ਤੋਂ ਵੱਧ ਚਾਲਾਨ ਕੀਤੇ ਅਤੇ ਉਨ੍ਹਾਂ ਨੂੰ ਤਾੜਨਾ ਕੀਤੀ ਗਈ ਕਿ ਜਿੱਥੇ ਉਹ ਈਮਾਨਦਾਰੀ ਨਾਲ ਆਪਣਾ ਚਾਲਾਨ ਭੁਗਤਨ ਉਥੇ ਨਾਲ ਹੀ ਭਵਿੱਖ ਵਿੱਚ ਵਾਹਨ ਚਲਾਉਣ ਸਮੇਂ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਉਹ ਬਿਨ੍ਹਾ ਵਜ੍ਹਾਂ ਚਾਲਾਨ ਤੋਂ ਬੱਚ ਸਕਣ।