ਗੁਰਦਾਸਪੁਰ, 2 ਅਪ੍ਰੈਲ (ਸਰਬਜੀਤ ਸਿੰਘ)–ਸੀ.ਆਈ.ਟੀ.ਯੂ, ਏ.ਆਈ.ਕੇ.ਐਸ, ਏ.ਆਈ.ਡਬਲਯੂ.ਪੀ ਕਾਮਰੇਡ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਆਪਣੀ ਹੱਕੀ ਮੰਗਾਂ ਮੰਨਣ ਲਈ ਦੇਸ਼ ਨੂੰ ਠੱਗਾਂ ਤੋਂ ਬਚਾਉਣ ਲਈ,ਏਕਤਾ ਤਾਕਤ ਦਿਖਾਉਣ ਲਈ ਮਜਦੂਰ ਕਿਸਾਨ ਸੰਘਰਸ਼ ਰੈਲੀ ਨੂੰ ਪੂਰਨ ਤੌਰ ਤੇ ਸਫਲ ਬਣਾਉਣ ਲਈ 5 ਅਪ੍ਰੈਲ ਨੂੰ ਦਿੱਲੀ ਚੱਲੀਏ, ਚੱਲੋ ਦਿੱਲੀ ਚੱਲੀਏ ਦੇ ਨਾਮ ਤੇ ਇੱਕ ਸੰਘਰਸ਼ ਵਿੱਢਿਆ ਜਾਵੇਗਾ। ਜਿਸ ਵਿੱਚ ਮੁੱਖ ਮੰਗਾਂ ਕਿ ਘੱਟੋ ਘੱਟ ਤਨਖਾਹ 26 ਹਜਾਰ ਰੂਪਏ ਪ੍ਰਤੀ ਮਹੀਨਾ ਅਤੇ ਪੈਨਸ਼ਨ 10 ਹਜਾਰ ਰੂਪਏ ਪ੍ਰਤੀ ਮਹੀਨਾ ਤੈਅ ਕਰਨ ਲਈ ਸਮਰਨਥ ਮੁੱਲ ਤੇ ਖਰੀਦ ਦੀ ਗਾਰੰਟੀ ਦਿੱਤੀ ਜਾਵੇ। ਇਸ ਤੋਂ ਇਲਾਵਾ ਸਾਰੇ ਚਾਰ ਲੈਬਰ ਕੋਡ, ਬਿਜਲੀ ਬਿੱਲ ਨੂੰ 2022 ਤੋਂ ਰੱਦ ਕਰਨਾ, ਜਨਤਕ ਖੇਤਰਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ। ਠੇਕੇਦਾਰ ਤੇ ਸਕੀਮ ਕਾਮੇ ਦੀ ਪ੍ਰਥਾ ਬੰਦ ਕਰਕੇ ਪੱਕਾ ਰੋਜਗਾਰ ਯਕੀਨੀ ਬਣਾਇਆ ਜਾਵੇ। ਕਿਸਾਨ ਅਤੇ ਖੇਤ ਮਜਦੂਰ ਦਾ ਯਕਮੁਸ਼ਤ ਕਰਜਾ ਮੁਆਫ ਕੀਤਾ ਜਾਵੇ। ਮਨਰੇਗਾ ਵਿੱਚ 200 ਦਿਨ੍ਹਾਂ ਦਾ ਕੰਮ ਅਤੇ 600 ਰੁਪਏ ਪ੍ਰਤੀ ਦਿਹਾੜੀ ਕਰਨ ਲਈ ਮਨਰੇਗਾ ਵਿੱਚ ਆਨਲਾਈਨ ਹਾਜਰੀ ਖਤਮ ਕੀਤੀ ਜਾਵੇ। ਜੰਗਲ ਦੀ ਜਮੀਨ ਤੇ ਆਦੀਵਾਸ਼ੀਆ ਦੇ ਅਧਿਕਾਰ ਨੂੰ ਯਕੀਨੀ ਬਣਾਇਆ ਜਾਵੇ। ਇਸ ਤੋ ਇਲਾਵਾ ਬੇਜਮੀਨਾਂ ਲੋਕਾਂ ਨੂੰ ਜਮੀਨ ਮੁਹੱਈਆ ਕਰਵਾਉਣ ਲਈ ਪ੍ਰਧਾਨ ਮੰਤਰੀ ਆਵਾਜ ਯੋਜਨਾ ਦੀ ਰਾਸ਼ੀ 5 ਲੱਖ ਪ੍ਰਾਪਤ ਕਰਨ ਲਈ ਨਿਯਮ ਜਾਰੀ ਕੀਤੇ ਜਾਣ।


