ਗੁਰਦਾਸਪੁਰ ਵਿੱਚ ਪਹੁੰਚੇ ਸਮਾਰਟ ਮੀਟਰ, ਸਰਕਾਰੀ ਅਦਾਰਿਆਂ ਵਿੱਚ ਲਗਾਉਣ ਦੀਆਂ ਤਿਆਰੀਆਂ ਸ਼ੁਰੂ

ਗੁਰਦਾਸਪੁਰ

ਗੁਰਦਾਸਪੁਰ, 16 ਮਾਰਚ (ਸਰਬਜੀਤ ਸਿੰਘ)–ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ਹੈਡਕੁਆਟਰ ਵਿਖੇ ਸਮਾਰਟ ਮੀਟਰ ਆ ਗਏ ਹਨ | ਇੰਨ੍ਹਾਂ ਨੂੰ ਲਾਉਣ ਦੀ ਪ੍ਰਕਿਰਿਆ ਜਲਦ ਸ਼ੁਰੂ ਕੀਤੀ ਜਾ ਰਹੀ ਹੈ |
ਇਸ ਸਬੰਧੀ ਕੁੱਝ ਕਰਮਚਾਰੀਆਂ ਨੇ ਆਪਣੇ ਨਾਮ ਨਾ ਛੱਪਣ ਦੀ ਸ਼ਰਤ ‘ਤੇ ਦੱਸਿਆਕਿ ਇਹ ਮੀਟਰ ਸਰਕਾਰੀ ਅਦਾਰਿਆ ਵਿੱਚ ਪਹਿਲਕਦਮੀ ਕਰਕੇ ਲਗਾਏ ਜਾਣਗੇ, ਪਰ ਅਸੈਂਸਲ ਸਰਵਿਸ ਜਿਵੇਂ ਕਿ ਵਾਟਰ ਸਪਲਾਈ, ਹਸਪਤਾਲ, ਸਟਰੀਟ ਲਾਈਟ, ਸੈਕਸ਼ਨਾਂ ਵਿੱਚ ਇਹ ਨਹੀਂ ਲਗਾਏ ਜਾਣਗੇ | ਪਰ ਇੰਨ੍ਹਾਂ ਨੂੰ ਬਿਨ੍ਹਾ ਚਿੱਪ ਤੋਂ ਲਗਾਇਆ ਜਾਵੇਗਾ | ਬਾਕੀ ਹੋਰ ਜੋ ਖਪਤਕਾਰਾਂ ਨੂੰ ਮੀਟਰ ਲਗਾਏ ਜਾਣੇ ਹਨ, ਮਹਿਕਮੇ ਵੱਲੋਂ ਉਨ੍ਹਾਂ ਦੇ ਜਦੋਂ 600 ਯੂਨਿਟ ਪੂਰੇ ਹੋ ਜਾਣਗੇ ਤਾਂ ਮੈਸੇਜ ਕੀਤਾ ਜਾਵੇਗਾਕਿ ਤੁਹਾਡੇ 600 ਯੂਨਿਟ ਖਤਮ ਹੋਣ ਜਾ ਰਹੇ ਹਨ | ਇਸ ਲਈ ਤੁਸੀ ਲੋੜ ਅਨੁਸਾਰ ਆਪਣਾ ਨਿਸ਼ਚਿੰਤ ਬਿੱਲ ਦੀ ਮਿਤੀ ਆਉਣ ਤੱਕ ਆਪਣੇ ਰਿਚਾਰਜ ਕਰਵਾ ਸਕਦੇ ਹੋ | ਇਸ ਨਾਲ ਪੀ.ਸੀ.ਪੀ.ਐਲ ਹੈਡ ਆਫਿਸ ਨੂੰ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਨਿਰਵਿਘਨ ਬਿਜਲੀ ਦੀ ਸਪਲਾਈ ਵੀ ਦਿੱਤੀ ਜਾਵੇਗੀ |

Leave a Reply

Your email address will not be published. Required fields are marked *