ਕੁੱਝ ਲੈਬਰ ਤੱਕ ਸੀਮਿਤ, ਕੁੱਝ ਔਰਤਾਂ ਨੂੰ ਮਿਲੇ ਨੌਬਲ ਪੁਰਸਕਾਰ
ਗੁਰਦਾਸਪੁਰ, 8 ਮਾਰਚ (ਸਰਬਜੀਤ ਸਿੰਘ)- 8 ਮਾਰਚ ਔਰਤ ਦਿਵਸ ‘ਤੇ ਵਿਸ਼ੇਸ਼ ••• ਵੱਡੇ ਲੋਕ ਸੰਘਰਸ਼ਾਂ ਦੀਆਂ ਮਹਾਨ ਨਾਇਕਾਵਾਂ ਨੂੰ ਸਲਾਮ — ਦੁਰਗਾ ਭਾਬੀ, ਸਵਿੱਤਰੀ ਬਾਈ ਫੂਲੇ, ਸ਼ੁਸ਼ੀਲਾ ਦੀਦੀ, ਗਦਰੀ ਗੁਲਾਬ ਕੌਰ, ਜੈਨੀ ਮਾਰਕਸ ਤੇ ਕਲਾਰਾ ਜੈਟਕਿਨ ਆਂਗ ਸਾਨ ਸੁ ਕੀ ਨੂੰ ਬਰਮਾ ਚ ਲੋਕਤੰਤਰ ਬਹਾਲੀ ਲਈ, ਮਦਰ ਟਰੇਸਾ ਨੂੰ ਲੱਖਾਂ ਗਰੀਬਾਂ ਤੇ ਬੇਸਹਾਰਿਆਂ ਦੀ ਸੇਵਾ ਲਈ, ਮੈਰੀ ਕਿਉਰੀ ਨੂੰ ਰੇਡੀਓਐਕਟੀਵਿਟੀ ਦੀ ਖੋਜ ਲਈ ਅਤੇ ਮਲਾਲਾ ਜੂਸਫ ਜਈ ਨੂੰ ਲੜਕੀਆਂ ਦੇ ਸਿਖਿਆ ਅਧਿਕਾਰਾਂ ਦੇ ਸੰਘਰਸ਼ ਲਈ ਦੁਨੀਆਂ ਦਾ ਸਭ ਤੋ ਵੱਡਾ ਇਨਾਮ ਭਾਵ ਨੋਬਲ ਪਾ੍ਈਜ ਮਿਲ ਚੁੱਕਿਆ ਹੈ– ਇਨ੍ਹਾਂ ਮਹਾਨ ਔਰਤਾਂ ਨੂੰ ਸਲਾਮ
ਔਰਤ ਦਿਵਸ ‘ਤੇ– ਅੱਜ ਕੱਲ 26 ਦੇਸ਼ਾਂ ਚ ਔਰਤਾਂ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਵਜੋਂ ਕੰਮ ਕਰ ਰਹੀਆਂ ਹਨ, ਬਾਖੂਬੀ ਵੱਡੇ ਵੱਡੇ ਦੇਸ਼ ਸੰਭਾਲ ਰਹੀਆਂ ਹਨ ਅਤੇ ਅੰਤਰਰਾਸ਼ਟਰੀ ਰਾਜਨੀਤੀ ਚ ਉਭਰਵਾਂ ਯੋਗਦਾਨ ਪਾ ਰਹੀਆਂ ਹਨ, ਔਰਤਾਂ ਕਿਸੇ ਤੋਂ ਘੱਟ ਨਹੀਂ ਹੱਕ ਹੈ ਉਹਨੂੰ, ਉਹ ਮਨ ਦੀ ਕਰੇ।। ਔਰਤ ਦਿਵਸ ਦੀਆਂ ਵਧਾਈਆਂ ਤੇ ਔਰਤਾਂ ਸਮੇਤ ਸਮੁੱਚੇ ਕਿਰਤੀ ਵਰਗ ਦੀ ਬੰਦਖਲਾਸੀ ਲਈ ਹਾਰਦਿਕ ਸ਼ੁੱਭ ਇੱਛਾਵਾਂ।।