ਅਕਾਲੀ ਦਲ ਦਾ ਪੰਜਾਬ ਨਹੀਂ ਬਚਿਆ ਕੋਈ ਭਵਿੱਖ-ਬਖਤਪੁਰਾ

ਗੁਰਦਾਸਪੁਰ

ਗੁਰਦਾਸਪੁਰ, 8 ਮਾਰਚ (ਸਰਬਜੀਤ ਸਿੰਘ)—ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਕ ਵਫ਼ਦ ਵੱਲੋਂ ਗਵਰਨਰ ਪੰਜਾਬ ਨੂੰ ਮਿਲ ਕੇ ਪੰਜਾਬ ਸਰਕਾਰ ਨੂੰ ਭੰਗ ਕਰਨ ਦੀ ਮੰਗ ਨੂੰ ਹਾਸੋਹੀਣੀ ਦਸਦਿਆਂ ਕਿਹਾ ਕਿ ਇਹ ਮੰਗ ਕਰਨ ਤੋਂ ਪਹਿਲਾਂ ਅਕਾਲੀ ਦਲ ਨੂੰ ਆਪਣੀ ਔਕਾਤ ਜਾਂਣ ਲੈਂਣੀ ਚਾਹੀਦੀ ਸੀ।

ਇਸ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਜਿਸ ਅਕਾਲੀ ਦਲ ਦੀ ਸਰਕਾਰ ਨੇ ਆਪਣੇ ਰਾਜ ਦੋਰਾਨ ਪੰਜਾਬ ਦੇ ਨੌਜਵਾਨਾਂ ਦਾ‌ ਝੂਠੇ ਮੁਕਾਬਲੇ ਬਣਾ ਕੇ ਕਤਲੇਆਮ ਕਰਨ ਵਾਲੇ ਪੁਲਿਸ ਅਫ਼ਸਰ ਸੁਮੇਧ ਸੈਣੀ ਵਰਗਿਆਂ ਨੂੰ ਪੁਲਿਸ ਦਾ ਡੀ ਜੀ ਪੀ ਬਣਾਈ ਰੱਖ ਕੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਗਏ ਪੀੜਤ ਪਰਿਵਾਰਾਂ ਦੇ ਜ਼ਖਮਾਂ ਨੂੰ ਵਲੂੰਧਰੇ ਰੱਖਣ ਦਾ ਰੋਲ ਅਦਾ ਕੀਤਾ ਅਤੇ ਜਿਸ ਅਕਾਲੀ ਦਲ ਦੇ ਮੁਖੀਆਂ ਬਾਦਲ ਪਰਿਵਾਰ ਵਿਰੁੱਧ ਕੋਟਕਪੂਰਾ ਕਾਂਡ ਦੇ ਚਲਾਦ ਵਿੱਚ ਨਾਂ ਦਰਜ ਹੋ ਚੁਕਾ ਹੈ ਅਤੇ ਬਰਗਾੜੀ ਗੋਲੀ ਕਾਂਡ ਦੇ ਚਲਾਦ ਵਿੱਚ ਨਾਂ ਸਾਹਮਣੇ ਆਉਣ ਵਾਲ਼ਾ ਹੈ, ਉਸ ਅਕਾਲੀ ਦਲ ਦੀ ਲੀਡਰਸ਼ਿਪ ਡਰ ਅਤੇ ਬੁਖਲਾਹਟ ਵਿੱਚ ਆ ਕੇ ਪੰਜਾਬ ਸਰਕਾਰ ਭੰਗ ਕਰਨ ਦੀ ਬੇਸ਼ਰਮੀ ਭਰੀ ਮੰਗ ਉਠਾ ਰਹੀ ਹੈ, ਉਨ੍ਹਾਂ ਕਿਹਾ ਕਿ ਲਿਬਰੇਸ਼ਨ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਬੀਤੇ ਸਮੇਂ ਦੇ ਰਾਜ ਨੂੰ ਪੂਰਣ ਜਨਤਾ ਹਿਤੂ ਨਹੀਂ ਸਮਝਦੀ ਪਰ ਅਕਾਲੀ ਦਲ ਜਿਸ ਨੂੰ ਪੰਜਾਬ ਦੇ ਲੋਕਾਂ ਨੇ ਨਕਾਰਿਆ ਹੋਇਆ ਹੈ ਅਤੇ ਅੱਜ ਵੀ ਪੰਜਾਬ ਦੀ ਜਨਤਾ ਉਸਨੂੰ ਮੂੰਹ ਲਾਉਣ ਲਈ ਤਿਆਰ ਨਹੀਂ ਅਤੇ ਨਾ ਹੀ ਅਕਾਲੀ ਦਲ ਦਾ ਪੰਜਾਬ ਵਿੱਚ ਕੋਈ ਭਵਿੱਖ ਬਚਿਆ ਹੈ ਉਹ ਅਕਾਲੀ ਦਲ ਪੰਜਾਬ ਦੇ ਲੋਕਾਂ ਦੁਆਰਾ ਚੁਣੀ ਸਰਕਾਰ ਨੂੰ ਭੰਗ ਕਰਨ ਦਾ ਕੋਈ ਇਖਲਾਕੀ, ਸਿਆਸੀ ਅਧਿਕਾਰ ਨਹੀਂ ਰਖਦਾ। ਲਿਬਰੇਸ਼ਨ ਨੇ ਅਕਾਲੀ ਦਲ ਦੇ ਮੁਖੀ ਬਾਦਲ ਪ੍ਰੀਵਾਰ ਉਪਰ ਹੋਰ ਦੋਸ ਲਾਉਂਦਿਆਂ ਕਿਹਾ ਕਿ ਜੇਕਰ ਇਸ ਪ੍ਰੀਵਾਰ ਦੀ ਸਰਕਾਰ ਵਿਚ ਰਹਿੰਦਿਆਂ ਦੇ ਸਮੇਂ ਦੀ ਜਾਇਦਾਦ ਦੇ ਵਾਧੇ ਦੀ ਕਿਸੇ ਨਿਰਪੱਖ ਅਦਾਰੇ ਤੋਂ ਜਾਂਚ ਕਰਵਾਈ ਜਾਵੇ ਤਾਂ ਇਸ ਪ੍ਰੀਵਾਰ ਦੀ ਥਾਂ ਮਹੱਲਾ ਵਿਚ ਨਹੀਂ ਜੇਲ੍ਹ ਵਿਚ ਹੋਵੇਗੀ, ਇਸ ਪ੍ਰੀਵਾਰ ਨੇ ਕੇਵਲ ਸਰਕਾਰੀ ਖ਼ਜ਼ਾਨਾ ਹੀ ਨਹੀਂ ਲੁਟਿਆ ਬਲਕਿ ਗੁਰੂ ਦੀਆਂ ਗੋਲਕਾਂ ਨੂੰ ਵੀ ਰੱਜ਼ ਕੇ ਲੁੱਟਿਆ ਹੈ। ਲਿਬਰੇਸ਼ਨ ਨੇ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਨ੍ਹਾਂ ਵੱਲੋਂ ਨਕਾਰ ਦਿਤੀਆਂ ਗਈਆਂ ਪਾਰਟੀਆਂ ਨੂੰ ਮੂੰਹ ਲਾਉਣ ਦੀ ਬਜਾਏ ਪੰਜਾਬ ਵਿੱਚ ਸੰਭਾਵਿਤ ਜਮਹੂਰੀ, ਇਨਕਲਾਬੀ ਅਤੇ ਨਿਰੋਲ ਪੰਜਾਬ ਹਿਤੂ ਬਦਲ ਬਣਨ ਜਾ ਰਹੇ ਫਰੰਟ ਨੂੰ ਬਨਾਉਣ ਦੇ ਸਹਿਯੋਗੀ ਬਣਿਆ ਜਾਵੇ

Leave a Reply

Your email address will not be published. Required fields are marked *