ਗੁਰਦਾਸਪੁਰ, 1 ਮਾਰਚ (ਸਰਬਜੀਤ ਸਿੰਘ)– ਬਾਬਾ ਲ਼ਖਬੀਰ ਸਿੰਘ ਆਲੋਵਾਲ ਦੇ ਗ੍ਰਹਿ ਵਿਖੇ ਛੋਟੇਪੁਰ,ਆਲੋਵਾਲ,ਅਟਾਰੀ ਅਤੇ ਆਵਾਣਾ ਦੇ ਕੁਝ ਅਗਾਂਹਵਧੂ ਕਿਸਾਨਾਂ ਨਾਲ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਪੰਜਾਬ ਦੇ ਆਗੂਆਂ ਦੀ ਵਿਸੇਸ਼ ਮੀਟਿੰਗ ਹੋਈ।
ਇਸ ਮੀਟਿੰਗ ਵਿੱਚ ਸੂਬਾ ਪ੍ਰਧਾਨ ਸੁਖਦੇਵ ਸਿੰਘ ਭੋਜਰਾਜ ਅਤੇ ਸੂਬਾ ਲੀਗਲ ਅੈਡਵਾਈਜ਼ਰ ਅੈਡਵੋਕੇਟ ਪ੍ਰਭਜੋਤ ਸਿੰਘ ਕਾਹਲੋਂ ਵਿਸੇਸ਼ ਤੌਰ ਤੇ ਸ਼ਾਮਿਲ ਹੋਏ।ਮੀਟਿੰਗ ਵਿੱਚ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ। ਬਾਬਾ ਲਖਬੀਰ ਸਿੰਘ ਆਲੋਵਾਲ ਨੂੰ ਇਕਾਈ ਪ੍ਰਧਾਨ ਚੁਣਿਆ ਗਿਆ ਅਤੇ ਗੰਨਾਂ ਉਤਪਾਦਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਬਾਬਾ ਲਖਬੀਰ ਸਿੰਘ ਆਲੋਵਾਲ,ਮਨੀ ਨੰਬਰਦਾਰ,ਤਰਲੋਚਨ ਸਿੰਘ ਸੰਧੂ,ਹਰਜੀਤ ਸਿੰਘ ਛੋਟੇਪੁਰ,ਕੁਲਦੀਪ ਸਿੰਘ ਅਟਾਰੀ,ਕੁਲਜੀਤ ਸਿੰਘ ਆਵਾਣ ਅਤੇ ਅਜੈਬ ਸਿੰਘ ਅਧਾਰਿਤ ਇਕ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਗੰਨਾ ਉਤਪਾਦਕਾਂ ਨੂੰ ਲਾਮਬੰਦ ਕਰਨ ਦੀ ਜਿੰਮੇਵਾਰੀ ਵੀ ਸੌਂਪੀ ਗਈ।ਗੁਰਨਾਮ ਸਿੰਘ ਆਲੋਵਾਲ,ਕੁਲਦੀਪ ਸਿੰਘ,ਤਰਨਜੀਤ ਸਿੰਘ,ਜਗਜੀਤ ਸਿੰਘ,ਹਰਪ੍ਰੀਤ ਸਿੰਘ,ਹਰਸ਼ਪ੍ਰੀਤ ਸਿੰਘ,ਬਲਵਿੰਦਰ ਸਿੰਘ ਆਵਾਣ,ਨਵਦੀਪ ਸਿੰਘ,ਅਮਰਪ੍ਰੀਤ ਸਿੰਘਸੰਗਤ ਸਿੰਘ , ਰਸ਼ਪਾਲ ਸਿੰਘ , ਮੇਜਰ ਸਿੰਘ , ਫਕੀਰ ਸਿੰਘ ,ਲਖਮਿੱਤਰ ਸਿੰਘ , ਬੀਰ ਸਿੰਘ ,ਬਿਕਰਮਜੀਤ ਸਿੰਘ , ਸੁਖਵਿੰਦਰ ਸਿੰਘ,ਜਗਦੀਪ ਸਿੰਘ ਕਾਹਲੋ,ਜੋਗਿੰਦਰ ਸਿੰਘ ਰੰਧਾਵਾ,ਸੁਖਵਿੰਦਰ ਸਿੰਘ ਘੁੰਮਣ ਹਾਜਰ ਸਨ।