ਯਾਰ ਬੇਲੀ, ਪੁਨੀਤ ਸਾਗਰ ਵੱਲੋਂ ਗਾਇਆ ਗੀਤ ਰਲੀਜ਼

ਪੰਜਾਬ

ਗੁਰਦਾਸਪੁਰ, 7 ਜਨਵਰੀ (ਸਰਬਜੀਤ ਸਿੰਘ ) ਲੋਕ ਨਿਰਮਾਣ ਵਿਭਾਗ ਵਿੱਚ ਕੰਮ ਕਰਦੇ ਪੁਨੀਤ ਸਾਗਰ ਵੱਲੋਂ ਗਾਇਆ ਗਿਆ ਗੀਤ ‘ਯਾਰ ਬੇਲੀ’ ਅੱਜ ਇੰਜੀ. ਜਤਿੰਦਰ ਮੋਹਨ ਮਹਾਜਨ , ਐਕਸੀਅਨ ਅਤੇ ਵਿਭਾਗ ਦੇ ਸਾਥੀਆ ਵੱਲੋਂ ਗੀਤ ਅਤੇ ਗੀਤ ਦਾ ਪੋਸਟਰ ਰਿਲੀਜ਼ ਕੀਤਾ ਗਿਆ ਸਾਰੇ ਵਿਭਾਗ ਵਲੋਂ ਸ਼੍ਰੀ ਸਾਗਰ ਨੂੰ ਵਧਾਈ ਦਿੱਤੀ ਗਈ। ਇਸ ਵਿੱਚ ਖ਼ਾਸ ਤੌਰ ਤੇ ਲੋਹੜੀ ਅਤੇ ਦੋਸਤਾਂ ਦੇ ਪਿਆਰ ਦਾ ਅਨੁਭਵ ਪੇਸ਼ ਕੀਤਾ ਗਿਆ। ਇਸ ਗੀਤ ਨੂੰ ਪੀਏ ਰਿਕਾਰਡਜ਼ ਮਿਊਜ਼ਕ ਕੰਪਨੀ ਵਲੋ ਰਿਲੀਜ਼ ਕੀਤਾ ਗਿਆ ਅਤੇ ਇਸ ਗੀਤ ਦਾ ਮਿਊਜ਼ਿਕ ਜੀ-ਅਰਪ, ਲੇਖਕ ਮਾਸਟਰ ਪ੍ਰਿੰਸ, ਡਾਇਰੈਕਟ ਪੁਨੀਤ ਸਾਗਰ ਅਤੇ ਪ੍ਰੋਡਿਊਸਰ ਭਾਨੂੰ ਪ੍ਰਿਆ ਵਲੋ ਕੀਤਾ ਗਿਆ ਇਸ ਮੌਕੇ ਤੇ ਐਸ.ਡੀ.ਉ ਲਵਜੀਤ ਸਿੰਘ, ਅਤੇ ਅਮਨਦੀਪ ਸਿੰਘ, ਅਕਾਊਂਟ ਅਫਸਰ ਕੇ.ਐਲ.ਗੋਹਮ , ਰਘਬੀਰ ਸਿੰਘ ਬਡਵਾਲ,ਅਜੇ ਕੁਮਾਰ ਜੰਜੂਆ, ਮੈਨੂੰਅਲ ਨਾਹਰ, ਰਾਕੇਸ਼ ਕੁਮਾਰ, ਬਲਜੇਸ਼ ਕਮਲ, ਵਿੱਪਨ ਗਿੱਲ, ਵਿਨੋਦ ਕੁਮਾਰ, ਕਮਲਜੀਤ ਸਿੰਘ , ਪ੍ਰੇਮ ਸਿੰਘ, ਅਨਿਲ ਕੁਮਾਰ, ਸਤਨਾਮ ਸਿੰਘ, ਕਿਰਨਪਾਲ ਸਿੰਘ, ਸੁਭਾਸ਼ ਚੰਦਰ, ਰਾਹੁਲ ਮਹਾਜਨ, ਜਸਪਾਲ ਸਿੰਘ ਦਿਉਲ, ਬਲਵਿੰਦਰ ਸਿੰਘ ਡਾਲਾ, ਪ੍ਰਭ ਸਿੰਘ ਠੇਕੇਦਾਰ, ਪਰਮਜੀਤ ਸਿੰਘ ਭੰਗੂ ਵੀ ਮੋਜੂਦ ਸਨ ।

Leave a Reply

Your email address will not be published. Required fields are marked *