ਗੁਰਦਾਸਪੁਰ, 13 ਦਸੰਬਰ (ਸਰਬਜੀਤ ਸਿੰਘ)–ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦਾ ਦਿੱਲੀ ਮੋਰਚਾ ਸਮਾਪਤ ਕਰਨ ਸਮੇਂ ਮੰਨੀਆਂ ਮੰਗਾਂ ਤੋਂ ਮੁੱਕਰਨਾ ਕਿਸਾਨ ਜਥੇਬੰਦੀਆਂ ਨਾਲ ਵੱਡਾ ਧੋਖਾ, ਬੇਇਨਸਾਫ਼ੀ ਅਤੇ ਧਕੇਸਾਹੀ ਹੈ ਅਤੇ ਇਸ ਦੇ ਰੋਸ ਵਜੋਂ ਕੇਂਦਰ ਸਰਕਾਰ ਦੇ ਸਾਂਸਦ ਮੈਂਬਰਾ ਨੂੰ ਇਸ ਸਬੰਧੀ ਹਾਉਸ ਵਿਚ ਗਲਬਾਤ ਕਰਨ ਲਈ ਮਿਲ ਕੇ ਮੰਗ ਪੱਤਰ ਸੌਂਪਣੇ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਵਿਧਾਇਕਾਂ ਦੀਆਂ ਕੋਠੀਆਂ ਦਾ ਘੇਰਾਉ ਕਰਨ ਵਾਲੇ ਫੈਸਲੇ ਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਪੂਰਨ ਹਮਾਇਤ ਕਰਦਿਆਂ ਇਸ ਨੂੰ ਸਮੇਂ ਦੀ ਲੋੜ ਅਤੇ ਲੋਕਾਂ ਦੀ ਮੰਗ ਵਾਲਾਂ ਵਧੀਆ ਫੈਸਲਾ ਦਸਿਆ, ਕਿਉਂਕਿ ਇਸ ਤੋਂ ਪਹਿਲਾਂ ਇਹਨਾਂ ਕਿਸਾਨੀ ਮੰਗਾ ਨੂੰ ਲੈ ਕੇ ਕਿਸਾਨ ਸੰਘਰਸ਼ੀਆਂ ਵਲੋਂ ਰੇਲਾਂ ਰੋਕਣ ਜਾਂ ਸੜਕਾਂ ਜਾਮ ਕਰਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਨੀਤੀ ਵਰਤੀ ਜਾਂਦੀ ਸੀ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਮੇਤ ਆਮ ਲੋਕਾਂ ਨੇ ਇਸ ਨੀਤੀ ਦਾ ਵਿਰੋਧ ਕਰਦਿਆਂ ਕਿਸਾਨਾਂ ਨੂੰ ਬੇਨਤੀ ਕੀਤੀ ਸੀ, ਕਿ ਉਹ ਮੰਗਾਂ ਸਬੰਧੀ ਰੋਸ ਪ੍ਰਦਰਸ਼ਨ ਕਰਨ ਸਮੇਂ ਰੇਲਾਂ ਰੋਕਣ ਜਾਂ ਸੜਕਾਂ ਜਾਮ ਕਰਕੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਵਾਲੀ ਨੀਤੀ ਨੂੰ ਛੱਡ ਕੇ ਸਬੰਧਤ ਸਰਕਾਰੇ ਦੇ ਮੰਤਰੀਆਂ ਵਿਧਾਇਕਾਂ ਦੀਆਂ ਕੋਠੀਆਂ ਦਾ ਘੇਰਾਉ ਕਰਿਆ ਕਰਨ, ਤਾਂ ਕਿ ਕਿਸਾਨ ਜਥੇਬੰਦੀਆਂ ਨੂੰ ਆਮ ਲੋਕਾਂ ਦੀ ਵੀ ਹਮਾਇਤ ਪ੍ਰਾਪਤ ਹੋ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਿਸਾਨੀ ਮੋਰਚੇ ਸਮੇਂ ਸ਼ਹੀਦ ਹੋਏ ਕਿਸਾਨਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਦਿੱਲੀ ਬਾਰਡਰ ਤੇ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਤੋਂ ਉਪਰੰਤ ਦੇਸ ਦੇ ਉਚ ਅਧਿਕਾਰੀਆਂ ਨੂੰ ਮੰਗਾ ਤੋਂ ਮੁਕਰਨ ਸਬੰਧੀ ਕਿਸਾਨ ਜਥੇਬੰਦੀਆਂ ਵਲੋਂ ਮੰਗ ਪੱਤਰ ਦੇ ਕੇ ਮੰਗਾਂ ਪ੍ਰਵਾਨ ਕਰਨ ਦੇ ਨਾਲ ਨਾਲ ਸਾਂਸਦ ਮੈਂਬਰਾ ਨੂੰ ਮਿਲਣ ਅਤੇ ਪੰਜਾਬ ਸਰਕਾਰ ਦੇ ਮੰਤਰੀਆਂ ਵਿਧਾਇਕਾਂ ਦੀਆਂ ਕੋਠੀਆਂ ਦਾ ਘੇਰਾਉ ਕਰਨ ਵਾਲੇ ਫੈਸਲੇ ਦੀ ਹਮਾਇਤ ਅਤੇ ਕੇਂਦਰ ਸਰਕਾਰ ਤੋਂ ਇਹਨਾਂ ਮੰਗਾਂ ਨੂੰ ਪ੍ਰਵਾਨ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਭਾਈ ਖਾਲਸਾ ਨੇ ਕਿਹਾ ਕਿਸਾਨਾਂ ਵਲੋਂ ਦਿੱਲੀ ਬਾਰਡਰਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਰਾਹੀਂ ਕਿਸਾਨ ਸ਼ਹੀਦਾ ਨੂੰ ਜਿਥੇ ਸਰਧੇਂ ਦੇ ਫੁੱਲ ਭੇਂਟ ਕੀਤੇ ਗਏ ,ਉਥੇ ਕੇਂਦਰ ਸਰਕਾਰ ਨੂੰ ਮੰਗ ਪੱਤਰ ਦੇ ਕੇ ਚਿਤਾਵਨੀ ਦਿੱਤੀ ਗਈ ਕਿ ਕਿਸਾਨੀ ਮੰਗਾਂ ਸਬੰਧੀ ਅਸੀਂ ਦੁਬਾਰਾ ਬਾਰਡਰਾਂ ਤੇ ਵੀ ਬੈਠ ਸਕਦੇ ਹਾਂ । ਭਾਈ ਖਾਲਸਾ ਨੇ ਕਿਹਾ ਕਿਸਾਨਾਂ ਦੀ ਇਸ ਬਹੁਤ ਹੀ ਵਧੀਆ ਤੇ ਸ਼ਲਾਘਾਯੋਗ ਨੀਤੀ ਦੀ ਹਰਵਰਗ ਦੇ ਲੋਕਾਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਜਿਸ ਵਿਚ ਕਿਸਾਨਾਂ ਵਲੋਂ ਰੇਲਾਂ ਰੋਕਣ ਜਾਂ ਸੜਕਾਂ ਜਾਮ ਕਰਨ ਵਾਲੇ ਰੁਝਾਨ ਨੂੰ ਛੱਡ ਕੇ ਪੰਜਾਬ ਸਰਕਾਰ ਦੇ ਮੰਤਰੀਆਂ ਵਿਧਾਇਕਾਂ ਦੀਆਂ ਕੋਠੀਆਂ ਦਾ ਘੇਰਾਉ ਕਰਕੇ ਮੰਗਾਂ ਸਬੰਧੀ ਕੇਂਦਰ ਤੇ ਦਬਾਅ ਪਾਉਣ ਲਈ ਰੋਸ ਪ੍ਰਦਰਸ਼ਨ ਦਾ ਐਲਾਨ ਕੀਤਾ ਗਿਆ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਕਿਸਾਨ ਜਥੇਬੰਦੀਆਂ ਦੇ ਇਸ ਫੈਸਲੇ ਦੀ ਸ਼ਲਾਘਾ ਅਤੇ ਹਮਾਇਤ ਕਰਦੀ ਹੈ, ਉਥੇ ਕੇਂਦਰ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਦਿੱਲੀ ਮੋਰਚਾ ਸਮਾਪਤ ਕਰਨ ਸਮੇਂ ਮੰਨੀਆਂ ਗਈਆਂ ਸਾਰੀਆਂ ਕਿਸਾਨੀ ਮੰਗਾਂ ਪ੍ਰਵਾਨ ਕੀਤੀਆਂ ਜਾਣ, ਤਾਂ ਕਿ ਇਹਨਾਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੂੰ ਫਿਰ ਤੋਂ ਦਿੱਲੀ ਦੇ ਬਾਰਡਰਾਂ ਤੇ ਮੋਰਚਾ ਲਾਉਣ ਦੀ ਲੋੜ ਨ ਪੈ ਜਾਵੇ ਜਾਵੇ ਜਿਸ ਲਈ ਕੇਂਦਰ ਸਰਕਾਰ ਜੁਮੇਵਾਰ ਹੋਵੇਗੀ ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਦੇ ਨਾਲ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕਨੇਡਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਖਾਲਸਾ ਕਮਾਲਕੇ ਮੋਗਾ ਭਾਈ ਸਵਰਨਜੀਤ ਸਿੰਘ ਮਾਨੋਕੇ ਲੁਧਿਆਣਾ ਭਾਈ ਕੇਵਲ ਸਿੰਘ ਬਾਬਾ ਬਕਾਲਾ ਸਾਹਿਬ ਭਾਈ ਅਰਸ਼ਦੀਪ ਸਿੰਘ ਅਤੇ ਹੋਰ ਕਈ ਆਗੂ ਹਾਜ਼ਰ ਸਨ