ਕੈੰਪੇਨ ਅਗੇੰਸਟ ਸਟੇਟ ਰਿਪਰੈਸ਼ਨ ਦੇ ਕਾਰਕੁੰਨਾ ਉਪਰ ਏ.ਬੀ.ਵੀ.ਪੀ. ਦੇ ਗੁੰਡਾ ਟੋਲੇ ਵੱਲੋੰ ਕੀਤੇ ਹਮਲੇ ਦੀ ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਚੰਡੀਗੜ/ਮੋਹਾਲੀ ਵੱਲੋਂ ਸਖਤ ਨਿਖੇਧੀ

ਪੰਜਾਬ

ਗੁਰਦਾਸਪੁਰ, 3 ਦਸੰਬਰ (ਸਰਬਜੀਤ ਸਿੰਘ)– ਇਕਾਈ ਦੇ ਪ੍ਰਧਾਨ ਐਡਵੋਕੇਟ ਮਨਦੀਪ ਸਿੰਘ , ਜਨਰਲ ਸਕੱਤਰ ਅਜਾਇਬ ਗੁਰੂ ਤੇ ਪ੍ਰੈਸ ਸਕੱਤਰ, ਪ੍ਰੋ. ਮਨਪ੍ਰੀਤ ਜੱਸ ਨੇ ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਕਿਹਾ ਕਿ ਕੱਲ ਕੈਂਪੇਨ ਅਗੇਂਸਟ ਸਟੇਟ ਰਿਪਰੈਸ਼ਨ ਦੇ ਮੈਂਬਰਾਂ ਵੱਲੋੰ ਪ੍ਰੋਫੈਸਰ ਜੀ.ਐੱਨ. ਸਾਈਬਾਬਾ ਤੇ ਹੋਰਨਾਂ ਸਿਆਸੀ ਕੈਦੀਆਂ ਦੀ ਰਿਹਾਈ ਲਈ ਲਈ ਰੱਖੇ ਪ੍ਰੋਗਰਾਮ ਦੀ ਤਿਆਰੀ ਸਬੰਧੀ ਦਿੱਲੀ ਯੂਨੀਵਰਸਿਟੀ ਦੇ ਨੇੜੇ ਪਟੇਲ ਚੈਸਟ ਤੇ ਹੱਥ ਪਰਚੇ ਵੰਡਕੇ ਪ੍ਰਚਾਰ ਕੀਤਾ ਜਾ ਰਿਹਾ ਸੀ ਤਾਂ ਏ.ਬੀ.ਵੀ.ਪੀ.ਦੇ ਹਥਿਆਰਬੰਦ ਗੁੰਡਿਆਂ ਵੱਲੋੰ ਉਹਨਾਂ ਤੇ ਜਾਨਲੇਵਾ ਹਮਲਾ ਕਰਕੇ ਅਤੇ ਚਾਰ ਵਿਦਿਆਰਥੀ ਕਾਰਕੁੰਨਾਂ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਗਿਆ। ਜਮਹੂਰੀ ਅਧਿਕਾਰ ਸਭਾ ਪੰਜਾਬ ਇਕਾਈ ਚੰਡੀਗੜ/ਮੋਹਾਲੀ ਇਸ ਗੁੰਡਾ ਕਾਰਵਾਈ ਦੀ ਸਖਤ ਨਿੰਦਾ ਕਰਦੀ ਹੈ ਤੇ ਮੰਗ ਕਰਦੀ ਹੈ ਕਿ ਦੋਸ਼ੀ ਗੁੰਡਾ ਟੋਲੇ ਉਪਰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਜਿਕਰਯੋਗ ਹੈ ਕਿ ਜਦੋਂ ਜ਼ਖ਼ਮੀ ਵਿਦਿਆਰਥੀ ਹਿੰਦੂ ਰਾਓ ਹਸਪਤਾਲ ‘ਚ ਇਲਾਜ ਲਈ ਗਏ ਤਾਂ ਉੱਥੇ ਵੀ ਏ.ਬੀ.ਵੀ.ਪੀ ਦੇ ਗੁੰਡਿਆਂ ਵੱਲੋਂ ਵਿਦਿਆਰਥੀਆਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ। ਹੈਰਾਨੀ ਦੀ ਗੱਲ ਇਹ ਹੈ ਕਿ ਇਹ ਹਮਲਾ ਮੌਰਿਸ ਨਗਰ ਥਾਣੇ ਦੇ ਬਿਲਕੁਲ ਸਾਹਮਣੇ ਕੀਤਾ ਗਿਆ ਹੈ ਪਰੰਤੂ ਪੁਲਿਸ ਨੇ ਹਮਲਾਵਰਾਂ ‘ਤੇ ਕੋਈ ਕਾਰਵਾਈ ਨਹੀਂ ਕੀਤੀ ਜਿਸ ਤੋਂ ਪੁਲਿਸ ਦੀ ਭੂਮਿਕਾ ਤੇ ਵੀ ਸ਼ੱਕ ਖੜ੍ਹਾ ਹੁੰਦਾ ਹੈ।
ਜਮਹੂਰੀ ਅਧਿਕਾਰ ਸਭਾ ਪੰਜਾਬ ਏ.ਬੀ.ਵੀ.ਪੀ. ਦੀ ਇਸ ਗੁੰਡਾ ਕਾਰਵਾਈ ਨੂੰ ਭਾਰਤ ਅੰਦਰ ਵਧ ਰਹੇ ਫਾਸ਼ੀਵਾਦੀ ਵਰਤਾਰੇ ਦੀ ਕੜੀ ਵਜੋੰ ਦੇਖਦੀ ਹੈ ਤੇ ਇਸਦੀ ਸਖਤ ਨਿੰਦਿਆ ਕਰਦਿਆਂ, ਸਭਨਾਂ ਜਮਹੂਰੀ ਤੇ ਲੋਕ-ਪੱਖੀ ਤਾਕਤਾਂ ਨੂੰ ਅਜਿਹੀਆਂ ਕਾਰਵਾਈਆਂ ਖਿਲਾਫ ਲਾਮਬੰਦ ਹੋਣ ਤੇ ਸੰਘਰਸ਼ ਕਰਨ ਦਾ ਸੱਦਾ ਦਿੰਦੀ ਹੈ।

Leave a Reply

Your email address will not be published. Required fields are marked *