ਚੇਅਰਮੈਨ ਬਹਿਲ ਵੱਲੋਂ ਪਿੰਡ ਬੱਬੇਹਾਲੀ ਵਿਖੇ 7 ਲੱਖ ਰੂਪਏ ਦੀ ਲਾਗਤ ਨਾਲ ਬਣੀ 10 ਫੁੱਟ ਚੋੜੀ ਤੇ 350 ਮੀਟਰ ਲੰਮੀ ਸੜਕ ਦਾ ਕੀਤਾ ਉਦਘਾਟਨ
ਗੁਰਦਾਸਪੁਰ, 3 ਦਸੰਬਰ (ਸਰਬਜੀਤ ਸਿੰਘ) – ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਵੱਲੋਂ ਅੱਜ ਬੱਬੇਹਾਲੀ ਪਿੰਡ ਵਿਖੇ ਗੁਰਦਾਸਪੁਰ-ਕਾਹਨੂੰਵਾਨ ਰੋਡ ਤੋਂ ਹਸਤੀਰ ਬਰਾਦਰੀ ਦੇ ਜਠੇਰਿਆਂ ਤੱਕ ਸੜਕ ਦਾ ਉਦਘਾਟਨ ਕੀਤਾ | ਦਸ ਫੁੱਟ ਚੌੜੀ ਅਤੇ 350 ਮੀਟਰ ਲੰਮੀ ਇਸ ਸੜਕ ਦੇ ਨਿਰਮਾਣ ਉੱਪਰ ਪੰਜਾਬ ਸਰਕਾਰ ਵੱਲੋਂ 7 ਲੱਖ ਰੁਪਏ ਖਰਚ ਕੀਤੇ ਗਏ ਹਨ | ਸੜਕ ਦਾ ਉਦਘਾਟਨ ਕਰਨ ਮੌਕੇ ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਿਕਾਸ ਕਾਰਜ ਲਗਾਤਾਰ ਜਾਰੀ ਹਨ | ਸ੍ਰੀ ਬਹਿਲ ਨੇ ਕਿਹਾ ਕਿ ਗੁਰਦਾਸਪੁਰ ਵਿਧਾਨ ਸਭਾ ਹਲਕੇ ਵਿੱਚ ਵੀ ਵਿਕਾਸ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ |
ਸ੍ਰੀ ਬਹਿਲ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਇੱਕ-ਇੱਕ ਕਰਕੇ ਸਾਰੇ ਚੋਣ ਵਾਅਦੇ ਪੂਰੇ ਕੀਤੇ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 300 ਯੂਨਿਟ ਪ੍ਰਤੀ ਮਹੀਨਾਂ ਮੁਫ਼ਤ ਬਿਜਲੀ ਸਹੂਲਤ ਦੇਣ ਕਰਕੇ ਇਸ ਵਾਰ ਸੂਬੇ ਦੇ 86 ਫੀਸਦੀ ਪਰਿਵਾਰਾਂ ਦਾ ਜ਼ੀਰੋ ਬਿਜਲੀ ਬਿੱਲ ਆਇਆ ਹੈ | ਚੇਅਰਮੈਨ ਸ੍ਰੀ ਰਮਨ ਬਹਿਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਕੇ ਇੱਕ ਹੋਰ ਵੱਡਾ ਮਾਅਰਕਾ ਮਾਰਿਆ ਹੈ ਜਿਸ ਤੋਂ ਸਮੂਹ ਮੁਲਾਜ਼ਮ ਵਰਗ ਬੇਹੱਦ ਖੁਸ਼ ਹੈ | ਇਸ ਤੋਂ ਇਲਾਵਾ ਕਿਸਾਨਾਂ ਦੇ ਗੰਨੇ ਦੀ ਅਦਾਇਗੀ ਦੇ ਬਕਾਏ ਅਦਾ ਕਰਨੇ ਅਤੇ ਮੰਡੀਆਂ ਵਿਚੋਂ ਝੋਨੇ ਦੀ ਨਿਰਵਿਘਨ ਖਰੀਦ ਕਰਕੇ ਸਰਕਾਰ ਨੇ ਕਿਸਾਨਾਂ ਦਾ ਦਿਲ ਵੀ ਜਿੱਤਿਆ ਹੈ |
ਇਸ ਮੌਕੇ ਉਨ੍ਹਾਂ ਨਾਲ ‘ਆਪ’ ਦੇ ਜ਼ਿਲ੍ਹਾ ਸਕੱਤਰ ਭਾਰਤ ਭੂਸ਼ਨ ਸ਼ਰਮਾਂ, ਲਖਵੀਰ ਸਿੰਘ ਜੇ.ਈ, ਹਰਦੇਵ ਸਿੰਘ, ਮੱਖਣ ਸਿੰਘ, ਸੁੱਚਾ ਸਿੰਘ, ਅਮਨਦੀਪ ਸਿੰਘ, ਅਰੁਨ ਹਸਤੀਰ, ਪ੍ਰਵੀਨ ਸ਼ਰਮਾਂ, ਵਿਵੇਕ, ਗੁਰਮੀਤ ਸਿੰਘ, ਰਾਕੇਸ਼ ਹਸਤੀਰ, ਅਰਵਿੰਦ ਹਸਤੀਰ ਅਤੇ ਰਾਕੇਸ਼ ਕੁਮਾਰ ਤੋਂ ਇਲਾਵਾ ਹੋਰ ਵੀ ਮੋਹਤਬਰ ਹਾਜ਼ਰ ਸਨ |