ਗੁਰਦਾਸਪੁਰ, 28 ਨਵੰਬਰ (ਸਰਬਜੀਤ ਸਿੰਘ)– ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਕਨੇਡਾ’ਚ ਮਾਰੇ ਗਏ ਨੌਜਵਾਨ ਮਹਿਕ ਪ੍ਰੀਤ ਫਰੀਦਕੋਟ ਦੇ ਪਰਵਾਰਕ ਮੈਂਬਰਾਂ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਭਾਰਤ ਸਰਕਾਰ ਨੂੰ ਬੇਨਤੀ ਕੀਤੀ ਕਿ ਉਹ ਕਨੇਡਾ ਗਏ ਅਤੇ ਮਾਰੇ ਜਾ ਚੁਕੇ ਮਹਿਕ ਪ੍ਰੀਤ ਫਰੀਦਕੋਟ ਦੇ ਪ੍ਰਵਾਰਕ ਮੈਂਬਰਾਂ ਦੀ ਕਾਨੂੰਨੀ ਕਾਰਵਾਈ’ਚ ਮਦਦ ਕਰਨ ਲਈ ਕਨੇਡਾ ਸਰਕਾਰ ਨਾਲ ਗਲਬਾਤ ਕਰੇ ਤਾਂ ਕਿ ਮਾਰੇ ਗਏ ਮਹਿਕ ਪ੍ਰੀਤ ਫਰੀਦਕੋਟ ਦੇ ਪ੍ਰਵਾਰ ਨੂੰ ਕਨੇਡਾ ਪੁਲਿਸ ਕੋਲੋਂ ਇਨਸਾਫ਼ ਦਿਵਾਇਆ ਜਾ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਨੇਡਾ’ਚ ਮਾਰੇ ਗਏ ਮਹਿਕ ਪ੍ਰੀਤ ਫਰੀਦਕੋਟ ਵਾਲੀ ਦੁਖਦਾਈ ਘਟਨਾ ਤੇ ਸਮੂਹ ਪ੍ਰਵਾਰਕ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕਰਦਿਆਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਕਨੇਡਾ’ਚ ਮਾਰੇ ਗਏ ਮਹਿਕ ਪ੍ਰੀਤ ਫਰੀਦਕੋਟ ਦੇ ਕਨੇਡਾ ਰਹਿੰਦੇ ਪ੍ਰਵਾਰ ਦੀ ਕਾਨੂੰਨੀ ਸਹਾਇਤਾ ਕਰਨ ਲਈ ਕਨੇਡਾ ਸਰਕਾਰ ਨਾਲ ਗਲਬਾਤ ਕਰਨ ਦੀ ਗਲਬਾਤ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਭਾਈ ਖਾਲਸਾ ਨੇ ਸਪਸ਼ਟ ਕੀਤਾ ਕਿ ਚਾਰ ਪਹਿਲਾਂ ਮਹਿਕ ਪ੍ਰੀਤ ਫਰੀਦਕੋਟ ਤੋਂ ਕਨੇਡਾ ਗਏ ਅਤੇ ਆਪਣੇ ਮਾਤਾ ਪਿਤਾ ਨਾਲ ਕਨੇਡਾ’ਚ ਹੀ ਰਹਿ ਰਿਹਾ ਸੀ ਅਤੇ ਕੁਝ ਦਿਨ ਪਹਿਲੇ ਕਨੇਡਾ ਨਿਵਾਸੀ ਨੇ ਚਾਕੂ ਮਾਰ ਕੇ ਮਹਿਕ ਪ੍ਰੀਤ ਦੀ ਹਤਿਆ ਕਰ ਦਿਤੀ ਗਈ ਭਾਈ ਖਾਲਸਾ ਨੇ ਮਹਿਕ ਪ੍ਰੀਤ ਦੇ ਕਨੇਡਾ ਰਹਿੰਦੇ ਪ੍ਰਵਾਰ ਦੇ ਹਵਾਲੇ ਨਾਲ ਦਸਿਆ ਕਿ ਕਨੇਡਾ ਪੁਲਿਸ ਨੇ ਨਾਂ ਉਹਨਾਂ ਨੂੰ ਦਸਿਆ ਕਿ ਉਹਨਾਂ ਬਚਾ ਕਿਥੇ ਹੈ ਸਾਨੂੰ ਆਪਣੇ ਬੱਚੇ ਦਾ ਮੂੰਹ ਤਾਂ ਦਿਖਾ ਦਿਉ?ਪਰ ਪੁਲਿਸ ਨਹੀਂ ਦਿਖਾ ਰਹੀ ਇਥੋਂ ਤੱਕ ਕਿ ਜਿਸ ਨੇ ਟੈਲੀਫੋਨ ਤੇ ਮਹਿਕ ਪ੍ਰੀਤ ਦੇ ਮਰਨ ਦਿੱਤੀ ਹੈ ਉਸ ਦਾ ਫੋਨ ਵੀ ਜਬਤ ਕਰ ਲਿਆ ਗਿਆ ਹੈ ਭਾਈ ਖਾਲਸਾ ਨੇ ਦੱਸਿਆ ਮਹਿਕ ਪ੍ਰੀਤ ਦੇ ਮਰਨ ਦੀ ਖ਼ਬਰ ਸੁਣ ਕੇ ਅਤੇ ਕਨੇਡਾ ਪੁਲਿਸ ਦੇ ਕਨੂੰਨੀ ਵਰਤਾਰੇ ਦੀ ਢਿੱਲ ਮੱਠ ਵੇਖ ਗਹਿਰੇ ਦੁਖੀ ਹਨ ਤੇ ਵਿਦੇਸ਼ਾਂ ਵਿੱਚ ਭੇਜ ਰਹੇ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਆਪਣੇ ਬੱਚਿਆਂ ਨੂੰ ਬਾਹਰ ਨਾਂ ਭੇਜੋ ਆਪਣੇ ਦੇਸ਼ ਵਿਚ ਹੀ ਘਟ ਖਾ ਲਵੋ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮਿਰਤਕ ਮਹਿਕ ਪ੍ਰੀਤ ਫਰੀਦਕੋਟ ਦੇ ਪਰਵਾਰਕ ਮੈਂਬਰਾਂ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕਰਦੀ ਹੈ ਉਥੇ ਭਾਰਤ ਸਰਕਾਰ ਤੋਂ ਮੰਗ ਕਰਦੀ ਹੈ ਕਿ ਕਨੇਡਾ ਵਿੱਚ ਮਾਰੇ ਗਏ ਮਹਿਕ ਪ੍ਰੀਤ ਫਰੀਦਕੋਟ ਦੇ ਪਰਵਾਰਕ ਮੈਂਬਰਾਂ ਨੂੰ ਕਨੂੰਨੀ ਕਾਰਵਾਈ ਦੀ ਮਦਦ ਕਰਨ ਹਿੱਤ ਕਨੇਡਾ ਸਰਕਾਰ ਨਾਲ ਗਲਬਾਤ ਕਰੇ ਤਾਂ ਕਿ ਪ੍ਰਵਾਰ ਨੂੰ ਇਨਸਾਫ਼ ਦਿਵਾਇਆ ਜਾ ਸਕੇ ਭਾਈ ਖਾਲਸਾ ਨੇ ਕਿਹਾ ਅਸੀਂ ਬਾਹਰ ਜਾਣ ਦੇ ਚਾਹਵਾਨ ਨੌਜਵਾਨਾ ਨੂੰ ਬੇਨਤੀ ਕਰਦੇ ਹਾਂ ਕਿ ਉਹ ਮਹਿਕ ਪ੍ਰੀਤ ਫਰੀਦਕੋਟ ਵਾਲੀ ਘਟਨਾ ਨੂੰ ਮੁੱਖ ਰਖ ਕੇ ਆਪਣੇ ਦੇਸ਼ ਵਿਚ ਹੀ ਘਟ ਕਮਾਈ ਲੈਣ ਆਪਣੇ ਦੇਸ਼ ਵਿਚ ਵੀ ਮਿਹਨਤ ਕਰਕੇ ਤਰੱਕੀ ਕੀਤੀ ਜਾ ਸਕਦੀ ਹੈ। ਇਸ ਵਕਤ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਸ, ਭਾਈ ਬਲਵਿੰਦਰ ਸਿੰਘ ਲੋਹਟਬੱਦੀ ਕੇਵਲ ਸਿੰਘ ਬਾਬਾ ਬਕਾਲਾ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਮਨਜਿੰਦਰ ਸਿੰਘ ਖਾਲਸਾ ਕਮਾਲਕੇ ਭਾਈ ਸਵਰਨਜੀਤ ਸਿੰਘ ਮਾਨੋਕੇ ਆਦਿ ਆਗੂ ਹਾਜਰ ਸਨ।