ਚਾਲੀ ਮੁਕਤਿਆਂ ਦੀ ਸ਼ਹੀਦੀ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਚੱਲ ਰਹੇ ਸਮਾਗਮਾਂ ਦੇ ਆਖਰੀ ਤੇ ਚੌਥੇ ਰੋਜ਼’ਚ ਨਿਹੰਗ ਸਿੰਘ ਜਥੇਬੰਦੀਆਂ ਨੇ ਮੁਹੱਲੇ ਦੇ ਪ੍ਰਦਰਸ਼ਨ ਰਾਹੀਂ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਿਆ – ਸਿੰਘ ਸਾਹਿਬ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ

ਮਾਲਵਾ

ਸ੍ਰੀ ਮੁਕਤਸਰ ਸਾਹਿਬ, ਗੁਰਦਾਸਪੁਰ, 15 ਜਨਵਰੀ (ਸਰਬਜੀਤ ਸਿੰਘ)– ਮਾਘੀ ਦੇ ਪਾਵਨ ਦਿਹਾੜਿਆਂ ਤੇ ਸ੍ਰੀ ਮੁਕਤਸਰ ਦੀ ਪਾਵਨ ਪਵਿੱਤਰ ਸ਼ਹੀਦੀ ਧਰਤੀ ਤੇ ਜਿਥੇ ਦਲਪੰਥਾ ਦੇ ਉਤਾਰੇ ਹੋਏ ਸਨ ਉਥੇ ਹੀ ਉਦਾਸੀਨ ਟਕਸਾਲ ਇੰਟਰਨੈਸ਼ਨਲ ਦੇ ਮੁੱਖੀ ਬਾਬਾ ਗੁਰਪ੍ਰੀਤ ਸਿੰਘ ਜੀਆਂ ਵੱਲੋਂ ਇਸ ਸਾਲ ਫਿਰ ਉਦਾਸੀ ਪਰੰਪਰਾਂ ਨਾਲ਼ ਬਾਬਾ ਸ਼੍ਰੀਚੰਦ ਜੀ ਦਾ ਧੂਣਾ ਚੇਤਨ ਕਰਕੇ 48 ਘੰਟੇ ਅਖੰਡ ਜਾਪ ਕੀਤੇ ਗਏ,ਨਾਲ ਹੀ ਬਾਬਾ ਜੀ ਬਾਬਾ ਮੇਜ਼ਰ ਸਿੰਘ ਸੋਢੀ ਜੀਆਂ ਦੇ ਪੜਾਅ ਤੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਅਖੰਡ ਪਾਠ ਕਰਵਾਏ ਗਏ। ਇਹ ਉਪਰਾਲੇ ਪੰਥ ਦੀ ਪੁਰਾਤਨਤਾ ਨੂੰ ਮੁੜ ਬਹਾਲ ਕਰਨ ਦੇ ਉਦਾਸੀਨ ਟਕਸਾਲ ਇੰਟਰਨੈਸ਼ਨਲ ਦੇ ਉਪਰਾਲੇ ਹਨ , ਦੂਸਰੇ ਪਾਸੇ ਸਮੂਹ ਦਲਪੰਥ ਵੱਲੋਂ ਹਰ ਸਾਲ ਅਕਾਲਪੁਰਖ ਦੀਆਂ ਲਾਡਲੀਆਂ ਨਿਹੰਗ ਸਿੰਘ ਜਥੇਬੰਦੀਆਂ ਚਾਲੀ ਮੁਕਤਿਆਂ ਦੀ ਪਾਵਨ ਪਵਿੱਤਰ ਧਰਤੀ ਮੁਕਤਸਰ ਸਾਹਿਬ ਵਿਖੇ ਜੋੜਮੇਲੇ ਦੇ ਆਖਰੀ ਦਿਨ ਸ਼ਾਨਦਾਰ ਮਹੱਲੇ ਦੇ ਪ੍ਰਦਰਸ਼ਨ ਰਾਹੀਂ ਨੌਜਵਾਨ ਪੀੜ੍ਹੀ ਨੂੰ ਸਿੱਖੀ ਦੇ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਨ ਦੀ ਧਰਮੀ ਲਹਿਰ ਚਲਾਈ ਹੋਈ ਹੈ ਅਤੇ ਇਸੇ ਮਰਯਾਦਾ ਤੇ ਪਹਿਰਾ ਦੇਂਦਿਆਂ ਜੋੜ ਮੇਲੇ ਦੇ ਆਖਰੀ ਦਿਨ ਰੰਗਰੇਟਾ ਕੌਮ ਦੇ ਮਾਰਸ਼ਲ ਜਰਨੈਲ ਸਿੰਘ ਸਾਹਿਬ ਜਥੇਦਾਰ ਬਾਬਾ ਮੇਜ਼ਰ ਸਿੰਘ ਸੋਢੀ ਮੁਖੀ ਦਸਮੇਸ਼ ਤਰਨਾ ਦਲ ਦੀ ਅਗਵਾਈ ‘ਚ ਸ਼ਾਨਦਾਰ ਮਹਲੇ ਦਾ ਪ੍ਰਦਰਸ਼ਨ ਕੀਤਾ, ਮਹੱਲਾ ਖੇਡਣ ਵਾਲੀਆਂ ਫੌਜਾਂ ਨੂੰ ਮਾਇਆ ਦੇ ਇਨਾਮ ਵੰਡੇ ਗਏ, ਇਸ ਮੌਕੇ ਨਾਨਾ ਪਦਾਰਥਾਂ ਦੇ ਲੰਗਰ ਦੇਗਾਂ ਸਰਦਾਰੀਆਂ ਦੇ ਲੰਗਰ ਅਤੁੱਟ ਵਰਤਾਏ ਗਏ,ਮਹੱਲੇ ਸਬੰਧੀ ਪ੍ਰੈਸ ਨੂੰ ਮੁਕੰਮਲ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮਹੱਲੇ’ਚ ਹਾਜ਼ਰੀਆਂ ਭਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਦੱਸਿਆ ਪਰਸੋਂ ਦੇ ਰੋਜ਼ ਤੋਂ ਗੁਰਦੁਆਰਾ ਟਿੱਬੀ ਸਾਹਿਬ ਮੁਕਤਸਰ ਸਾਹਿਬ ਵਿਖੇ ਪੜਾਅ ਕੀਤੇ ਅਤੇ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ, ਜਿੰਨਾ ਦੇ ਸੰਪੂਰਨ ਭੋਗ ਆਰਤੀ ਆਰਤੇ ਦੀ ਅਰਦਾਸ ਅਤੇ ਪਾਵਪ ਪਵਿੱਤਰ ਹੁਕਮਨਾਮੇ ਤੋਂ ਉਪਰੰਤ ਧਾਰਮਿਕ ਸਮਾਗਮ ਦੀ ਆਰੰਭਤਾ ਹੋਈ ਜਿਸ ਵਿੱਚ ਪੰਥ ਦੇ ਨਾਮਵਰ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾ ਨੇ ਆਈ ਸੰਗਤ ਨੂੰ ਚਾਲੀ ਮੁਕਤਿਆਂ ਦੀ ਕੁਰਬਾਨੀ ਭਰੇ ਪਾਵਨ ਪਵਿੱਤਰ ਇਤਹਾਸ ਦੇ ਨਾਲ ਨਾਲ ਗੁਰਬਾਣੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਸਮੇਤ ਸਿੱਖੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਿਆ , ਭਾਈ ਖਾਲਸਾ ਨੇ ਦੱਸਿਆ ਦੀਵਾਨ ਸਮਾਪਤੀ ਤੋਂ ਬਾਅਦ ਅਕਾਲ ਪੁਰਖ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਨੇ ਆਪਣੇ ਆਪਣੇ ਘੌੜਿਆ ਤੇ ਸਵਾਰ ਨੇਜੇ ਬਰਛੇ ਬਰਛੀਆਂ,ਖੰਡੇ ਦੋਧਾਰੇ ਕਿਰਪਾਨਾਂ ਤੇ ਹੋਰ ਰਵਾਇਤੀ ਹਥਿਆਰਾਂ ਨਾਲ ਲੈਸ ਹੋ ਕੇ ਸਿੰਘ ਸਾਹਿਬ ਜਥੇਦਾਰ ਬਾਬਾ ਮੇਜ਼ਰ ਸਿੰਘ ਸੋਢੀ ਸਾਹਿਬ ਦੀ ਅਗਵਾਈ’ਚ ਸਮੂਹ ਇਤਿਹਾਸਕ ਗੁਰਦੁਆਰਿਆਂ’ਚ ਨਤਮਸਤਕ ਹੋਣ ਤੋਂ ਬਾਅਦ ਮਲੋਟ ਰੋਡ ਤੇ ਸ਼ਾਨਦਾਰ ਮਹੱਲੇ ਦਾ ਪ੍ਰਦਰਸ਼ਨ ਕਰਕੇ ਸਿੱਖ ਸੰਗਤਾਂ ਨੂੰ ਘੌੜਸਵਾਰੀ, ਨੇਜ਼ਾ ਬਾਜ਼ੀ, ਗਤਕਾ ਬਾਜ਼ੀ, ਪੈਂਤੜੇ ਕੱਢਣੇ, ਨੰਗੀਆਂ ਤਲਵਾਰਾਂ ਦੇ ਜੌਹਰ ਦੋ ਦੋ ਚਾਰ ਚਾਰ ਘੌੜਿਆ ਦੀਆਂ ਦੌੜਾਂ ਕਰਵਾਉਣੀਆਂ ਆਦਿ ਜੰਗ ਜੂੰ ਖ਼ਾਲਸਾਈ ਖੇਡਾਂ ਰਾਹੀਂ ਸਿੱਖ਼ੀ ਦੇ ਸੁਨਹਿਰੀ ਵਿਰਸੇ ਇਤਿਹਾਸ ਨਾਲ ਜੋੜਿਆ,ਮਹਲਾ ਖੇਡਣ ਵਾਲੀਆਂ ਫੌਜਾਂ ਨੂੰ ਜਥੇਦਾਰ ਬਾਬਾ ਮੇਜ਼ਰ ਸਿੰਘ ਸੋਢੀ ਸਾਹਿਬ ਨੇ ਮਾਇਆ ਦੇ ਗੱਫੇ ਦੇ ਕੇ ਸਨਮਾਨਿਤ ਕੀਤਾ, ਗੁਰੂ ਕੇ ਲੰਗਰ ਦੇਗਾਂ ਸਰਦਾਰੀਆਂ ਤੇ ਲੰਗਰ ਛਕਾਏ ਗਏ, ਇਸ ਮੌਕੇ ਤੇ ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ ਸ਼ਹੀਦ ਬਾਬਾ ਜੀਵਨ ਸਿੰਘ ਤਰਨਾ ਦਲ,,ਮਾਲਵਾ ਤਰਨਤਾਰਨ ਦੇ ਮੁਖੀ ਜਥੇਦਾਰ ਬਾਬਾ ਸੁਖਪਾਲ ਸਿੰਘ ਫੂਲ ਬਠਿੰਡਾ, ਜਥੇਦਾਰ ਬਾਬਾ ਪ੍ਰਗਟ ਸਿੰਘ,ਜਥੇਦਾਰ ਬਲਦੇਵ ਸਿੰਘ ਮੁਸਤਫਪੁਰ,‌ਜਥੇਦਾਰ ਬਾਬਾ ਗਰਗਟ ਸਿੰਘ, ਜਥੇਦਾਰ ਹਰਜਿੰਦਰ ਸਿੰਘ ਮੁਕਤਸਰ, ਭਾਈ ਸੁਖਦੇਵ ਸਿੰਘ ਫੌਜੀ ਜਗਰਾਓਂ,ਜਥੇਦਾਰ ਰਣਜੀਤ ਸਿੰਘ ਲੰਗਰਾਂ ਵਾਲੇ ,ਜਥੇਦਾਰੀਨੀ ਸੁਖਦੀਪ ਕੌਰ ਥਾਦਾ, ਬਾਬਾ ਬਲਦੇਵ ਸਿੰਘ ਗਹਿਰੀਮੰਡੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *