ਗੁਰਦਾਸਪੁਰ, 13 ਜਨਵਰੀ ( ਸਰਬਜੀਤ ਸਿੰਘ) ਅੱਜ ਟਰੈਫਿਕ ਪੁਲਸ ਗੁਰਦਾਸਪੁਰ ਵੱਲੋਂ ਐਸ.ਐਸ.ਪੀ ਸ੍ਰੀ ਅਦਿਤਿਆ ਦੀ ਰਹਿਨੁਮਾਈ ਹੇਠ ਮਨਾਏ ਜਾ ਰਹੇ ਰੋਡ ਸੇਫਟੀ ਮਹੀਨੇ ਸਬੰਧੀ ਕਚਹਿਰੀ ਰੋਡ ਵਿਖੇ ਰੋਡ ਸੇਫਟੀ ਸਬੰਧੀ ਸੈਮੀਨਾਰ ਲਗਾਇਆ ਗਿਆ ਜਿਸ ਵਿੱਚ ਟੂ ਵੀਲਰ ਚਾਲਕਾਂ ਅਤੇ ਆਮ ਪਬਲਿਕ ਨੂੰ ਸ਼ਾਮਿਲ ਕਰਕੇ ਟਰੈਫਿਕ ਨਿਯਮਾਂ ਦੀ ਜਾਣਕਾਰੀ ਦਿੱਤੀ ਗਈ।ਏ.ਐਸ.ਆਈ ਅਮਨਦੀਪ ਸਿੰਘ ਨੇ ਦੱਸਿਆ ਕਿ ਜਾਗਰੂਕਤਾ ਸੈਮੀਨਾਰ ਦੌਰਾਨ ਟੂ ਵੀਲਰ ਚਲਾਉਂਦੇ ਸਮੇਂ ਹਮੇਸ਼ਾ ਹੈਲਮਟ ਪਹਿਨਣ ਲਈ ਪ੍ਰੇਰਿਤ ਕੀਤਾ ਗਿਆ। ਗੱਡੀਆਂ ਨੂੰ ਰਿਫਲੈਕਟਰ ਟੇਪ ਲਗਾਈ ਗਈ ਡਰਾਈਵਿੰਗ ਕਰਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਲਈ ਦੱਸਿਆ ਗਿਆ ਹੋਣ ਵਾਲੇ ਟਰੈਫਿਕ ਚਲਾਨ ਅਤੇ ਉਹਨਾਂ ਦੇ ਜੁਰਮਾਨਿਆਂ ਬਾਰੇ ਵੀ ਦੱਸਿਆ ਗਿਆ। ਇੱਕ ਚੰਗੇ ਨਾਗਰਿਕ ਬਣਨ ਲਈ ਹਮੇਸ਼ਾ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਹੈਲਪ ਲਾਈਨ ਨੰਬਰ 112 ਤੇ 1033 1930 ਬਾਰੇ ਜਾਗਰੂਕ ਕੀਤਾ ਗਿਆ। ਐਕਸੀਡੈਂਟ ਪੀੜਤ ਦੀ ਮਦਦ ਕਰਨ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਗਿਆ। ਸੈਮੀਨਾਰ ਵਿੱਚ ਪਵਨ ਕੁਮਾਰ ਸੰਜੀਵ ਕੁਮਾਰ ਰੋਬਿਨ ਸੰਜੀਵ ਗੁਪਤਾ ਜੀ ਆਦਿ ਨੇ ਹਿੱਸਾ ਲਿਆ।


