ਕਾਦੀਆਂ ਬਿਆਸ ਰੇਲਵੇ ਲਿੰਕ ਸਵਾਗਤ ਯੰਗ ਫੈਸਲਾ-ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ

ਗੁਰਦਾਸਪੁਰ

ਗੁਰਦਾਸਪੁਰ, 10 ਦਸੰਬਰ (ਸਰਬਜੀਤ ਸਿੰਘ)– ਇੱਕ ਸਦੀ ਤੋਂ ਵੱਧ ਸਮੇਂ ਤੱਕ ਬੰਦ ਪਏ ਕਾਦੀਆਂ ਬਿਆਸ ਰੇਲਵੇ ਟਰੈਕ ਪ੍ਰੋਜੈਕਟ ਨੂੰ ਮੁੜ ਤੋਂ ਸੁਰਜੀਤ ਕਰਨ ਲਈ ਰੇਲਵੇ ਦੇ ਫੈਸਲੇ ਦਾ ਸਵਾਗਤ ਕਰਦੇ ਸਰਵਿੰਦ ਫੌਜੀ ਭਾਈਚਾਰੇ ਦੇ ਸੂਬਾ ਪ੍ਰਧਾਨ ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ ਨੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਧੰਨਵਾਦ ਕੀਤਾ ਹੈ। ਅਹਿਮਦੀਆ ਦੇ ਇਤਿਹਾਸਿਕ ਸਥਾਨ ਅਤੇ ਹੈਡ ਕੁਆਟਰ ਹੋਣ ਦੇ ਨਾਤੇ ਵੈਸੇ ਹੀ ਸਮਾਜਿਕ ਸਭਿਆਚਾਰਕ ਤੇ ਵਪਾਰਕ ਪੱਖੋਂ ਵੀ ਯਾਤਰੀਆਂ ਤੇ ਵਪਾਰੀਆਂ ਨੂੰ ਫਾਇਦਾ ਪਹੁੰਚੇਗਾ, ਖੁਸ਼ਹਾਲੀ ਆਵੇਗੀ ਬਹੁਪੱਖੀ ਵਿਕਾਸ ਹੋਵੇਗਾ। ਬਰਗੇਡੀਅਰ ਕਾਹਲੋ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜ਼ਿਕਰ ਕੀਤਾ ਕਿ ਦੇਸ਼ ਦੀ ਵੰਡ ਸਮੇਂ ਜਦੋਂ ਉਜੜੇ ਉਜੜੇ ਸਾਡੇ ਥਮਥਲ ਨਾਰੋਵਾਲ ਪਿੰਡ ਵਾਸੀਆਂ ਦੇ ਮੁੜ ਵਸੇਬੇ ਲਈ ਕਾਦੀਆਂ ਦੇ ਨਜ਼ਦੀਕ ਪਿੰਡ ਭੈਣੀ ਬਾਂਗਰ ਨੂੰ ਢਾਇਆ ਗਿਆ। ਜਿਸ ਨੂੰ ਬਾਅਦ ਵਿੱਚ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋ ਨੇ ਫੌਜੀ ਪਿੰਡ ਵੀ ਐਲਾਨਿਆ ਜਿੱਥੇ ਜਿਆਦਾਤਰ ਦੇਸ਼ ਦੇ ਰਖਵਾਲੇ ਹੀ ਵਸਨੀਕ ਹਨ। ਕਾਦੀਆਂ ਵਿਖੇ ਪ੍ਰਾਇਮਰੀ ਤੋਂ ਕਾਲੇ ਤੱਕ ਸਿੱਖਿਆ ਪ੍ਰਾਪਤ ਕਰਦੇ ਸਮੇਂ ਅਤੇ ਬਾਅਦ ਵਿੱਚ ਵੀ ਇਹ ਸੁਣਦੇ ਰਹੇ ਕਿ ਬ੍ਰਿਟਿਸ਼ ਇੰਡੀਆ ਸਰਕਾਰ ਨੇ ਸੰਨ 1929 ਨੂੰ ਇਸ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ ਸੀ, ਪਰ ਨੇਪੜੇ ਨਾ ਚੜੀ। ਇੱਕ ਦਿਨ ਜਦੋਂ ਅਸੀਂ ਪਿੰਡ ਵੱਲ ਨੂੰ ਜਾਂਦਿਆਂ ਸੰਨ 1950 ਦੇ ਦਹਾਕੇ ਦੌਰਾਨ ਇਹ ਦੇਖਿਆ ਕਿ ਜੋ ਰੇਲਵੇ ਟਰੈਕ ਸਟੇਸ਼ਨ ਤੋਂ ਤਕਰੀਬਨ ਇੱਕ ਕਿਲੋਮੀਟਰ ਤੱਕ ਵਿਛਿਆ ਹੋਇਆ ਸੀ ਉਸ ਨੂੰ ਖਦੇੜਿਆ ਜਾ ਰਿਹਾ ਸੀ। ਉਸ ਸਮੇਂ ਸਿੱਖ ਨੈਸ਼ਨਲ ਕਾਲਜ ਦੇ ਪੜ੍ਹਨ ਵਾਸਤੇ ਵਿਦਿਆਰਥੀ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਇਲਾਕਿਆਂ ਤੋਂ ਆਉਂਦੇ ਸਨ ਮੈਨੂੰ ਯਾਦ ਹੈ ਕਿ ਅਸੀਂ ਆਪਣੇ ਸੀਨੀਅਰ ਕਬੱਡੀ ਕੁਸ਼ਤੀ ਚੈਂਪੀਅਨ ਅਜੈਬ ਸਿੰਘ ਨੂੰ ਨਾਲ ਲੈ ਕੇ ਸਟੇਸ਼ਨ ਮਾਸਟਰ ਪਾਸੋਂ ਇਸ ਦਾ ਕਾਰਨ ਪੁੱਛਣ ਵਾਸਤੇ ਗਏ। ਸਟੇਸ਼ਨ ਮਾਸਟਰ ਨੇ ਇੰਝ ਕਿਹਾ ਰੇਲਵੇ ਲਾਈਨ ਨੂੰ ਬਿਆਸ ਤੱਕ ਵਿਛਾਉਣ ਦੀ ਤਾਂ ਗੋਰਿਆਂ ਦੀ ਸਕੀਮ ਸੀ ਜੋ ਕਿ ਹਿੰਦੋਸਤਾਨ ਸਰਕਾਰ ਨੇ ਠੱਪ ਕਰ ਦਿੱਤੀ। ਉਸ ਸਮੇਂ ਅੰਮ੍ਰਿਤਸਰ ਤੋਂ ਕਾਦੀਆਂ ਤੇ ਵਾਪਸ ਪੰਜ ਵਾਰ ਹਰ ਰੋਜ਼ ਗੱਡੀਆਂ ਚੱਲਦੀਆਂ ਸਨ ਹੁਣ ਤਾਂ ਸੁੱਖ ਨਾਲ ਇੱਕ ਹੀ ਗੱਡੀ ਆਉਂਦੀ ਹੈ ਤੇ ਵਾਪਸ ਤੇ ਚੀਕਾਂ ਮਾਰਦੀ ਹੋਈਆਂ ਉਡੀਕ ਕਦੀ ਰਹਿੰਦੀ ਹੈ ਕੀ ਕੋਈ ਯਾਤਰੀ ਆਵੇ। ਨਿਰਸੰਦੇਹ ਕਾਦੀਆਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਬਤੌਰ ਐਮ.ਪੀ ਨੇ ਉਸ ਸਮੇਂ ਦੇ ਰੇਲ ਮੰਤਰੀ ਤੇ ਬਾਅਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੰਨ 2017 ਚ ਮੁਲਾਕਾਤ ਕਰਕੇ ਇਸ ਪ੍ਰੋਜੈਕਟ ਨੂੰ ਪੂਰਾ ਕਰਨ ਤੇ ਜ਼ੋਰ ਦਿੱਤਾ ਸੀ ਪਰ ਸਫਲਤਾ ਨਹੀਂ ਮਿਲੀ। ਹੁਣ ਜਦੋਂ ਕਿ ਰੇਲ ਮੰਤਰਾਲੇ ਨੇ ਚੰਡੀਗੜ੍ਹ ਲੁਧਿਆਣਾ ਚ ਰੇਲਾਂ ਦਾ ਜਾਲ ਵਿਛਾਉਣ ਨਾਲ ਇੰਜਨ ਦਾ ਰੁੱਖ ਮਾਝੇ ਵੱਲ ਵੀ ਮੋੜਿਆ ਹੈ ਅਸੀਂ ਬਿੱਟੂ ਜੀ ਦੀ ਇਸ ਸੋਚ ਦੀ ਸਥਿਤ ਕਰਦੇ ਹੋਏ ਅਪੀਲ ਕਰਦੇ ਹਾਂ ਕਿ ਇਸ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕਰਵਾਇਆ ਜਾਵੇ।

Leave a Reply

Your email address will not be published. Required fields are marked *