ਗੁਰਦਾਸਪੁਰ, 17 ਫਰਵਰੀ (ਸਰਬਜੀਤ ਸਿੰਘ)— ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਮੂਹ ਕਰਮਚਾਰੀਆਂ ਨੇ ਇੰਪਲਾਈਜ ਜੁਆਇਟ ਫੋਰਮ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ਤੇ ਸਰਕਾਰ ਦੀਆਂ ਮੁਲਾਜ਼ਮ, ਮਜ਼ਦੂਰ, ਕਿਸਾਨ ਵਿਰੋਧੀ ਨੀਤੀਆਂ ਖਿਲਾਫ ਸਬ ਡਿਵੀਜ਼ਨ ਸਬ ਅਰਬਨ ਵਿਖੇ ਟੀਐਸਯੂ ਪ੍ਰਧਾਨ ਸਤਨਾਮ ਸਿੰਘ ਅਤੇ ਕਰਮਚਾਰੀ ਦਲ ਦੇ ਪ੍ਰਧਾਨ ਅਮਰਦੀਪ ਦੀ ਪ੍ਰਧਾਨਗੀ ਹੇਠ ਰੋਸ਼ ਰੈਲੀ ਕੀਤੀ ਅਤੇ ਮੁਕਮਲ ਹੜਤਾਲ ਕੀਤੀ। ਜਿਸ ਵਿੱਚ ਵੱਖ-ਵੱਖ ਬੁਲਾਰਿਆਂ ਨੇ ਸੰਬੋਧਿਤ ਕੀਤਾ। ਇਸ ਮੌਕੇ ਤੇ ਮੰਡਲ ਸਕੱਤਰ ਰੋਹਿਤ ਸੈਨੀ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਤੇ ਬਲਜਿੰਦਰ ਸਿੰਘ, ਜਸਦੇਵ ਸਿੰਘ, ਬਲਕਾਰ ਸਿੰਘ, ਜਗਦੀਪ ਸਿੰਘ, ਜਗੀਰ, ਰਮੇਸ਼ ਲਾਲ, ਜੈਪਾਲ, ਜਸਵਿੰਦਰ ਸਿੰਘ, ਰਘੂਬੀਰ ਆਦਿ ਹਾਜ਼ਰ ਸਨ


