ਗੁਰਦਾਸਪੁਰ, 5 ਨਵੰਬਰ (ਸਰਬਜੀਤ ਸਿੰਘ)—ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਇਕ ਦਿਨ ਪਹਿਲਾਂ ਅੰਮ੍ਰਿਤਸਰ ਦੀ ਧਰਤੀ ਤੇ ਸਿਵ ਸੈਨਾ ਦੇ ਬਹੁਤ ਹੀ ਚਰਚਿਤ ਆਗੂ ਸੁਧੀਰ ਸੂਰੀ ਨੂੰ 18 ਸਰਕਾਰੀ ਗੰਨਮੈਨ ਹੋਣ ਦੇ ਬਾਵਜੂਦ ਪੁਲਿਸ ਪ੍ਰਸ਼ਾਸ਼ਨ ਦੀ ਮਜੌਦਗੀ’ਚ ਸਰੇਆਮ ਪੰਜ ਗੋਲੀਆਂ ਮਾਰ ਕੇ ਮਾਰ ਦੇਣ ਵਾਲੀ ਮਦਭਾਗੀ ਘਟਨਾ ਤੋਂ ਸਾਫ ਜਾਹਿਰ ਹੋ ਗਿਆ ਹੈ ਕਿ ਅੰਮ੍ਰਿਤਸਰ’ਚ ਲਾਅ ਔਫ ਆਰਡਰ ਬਿਲਕੁੱਲ ਫੇਲ ਹੋ ਚੁੱਕਾ ਹੈ ਅਤੇ ਪੰਜਾਬ’ਚ ਕਾਲਾਂ ਦੌਰ ਆਉਣ ਦੀਆਂ ਤਿਆਰੀਆਂ ਏਜੰਸੀਆਂ ਵਲੋਂ ਸ਼ੁਰੂ ਹੋ ਚੁਕੀਆਂ ਹਨ ਤਾਂ ਹੀ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕਲ ਨੂੰ ਪੰਜਾਬ ਦੇ ਦੌਰੇ ਤੇ ਆਉਣ ਤੋਂ ਇਕ ਦਿਨ ਪਹਿਲਾਂ ਅੰਮ੍ਰਿਤਸਰ’ਚ 18 ਸਰਕਾਰੀ ਗੰਨਮੈਨ ਹੋਣ ਦੇ ਬਾਵਜੂਦ ਸਿਵ ਸੈਨਾ ਦੇ ਚਰਚਿਤ ਆਗੂ ਤੇ ਪੰਜਾਬ ਪ੍ਰਧਾਨ ਸੁਧੀਰ ਸੂਰੀ ਨੂੰ ਪੁਲਿਸ ਪ੍ਰਸ਼ਾਸ਼ਨ ਦੀ ਮੌਜੂਦਗੀ’ਚ ਇਕ ਹੀ ਆਦਮੀ ਵਲੋਂ ਪੰਜ ਗੋਲੀਆਂ ਮਾਰ ਕੇ ਹੱਤਿਆ ਕਰ ਦੇਣੀ ਪੰਜਾਬ ਦੇ ਸ਼ਾਂਤਮਈ ਮਹੌਲ ਨੂੰ ਲਾਬੂੰ ਲਾਉਣ ਵਾਲੀ ਗਹਿਰੀ ਸਾਜਿਸ਼ ਅਤੇ ਨਿੰਦਣਯੋਗ ਘਟਨਾ ਕਹੀ ਜਾ ਸਕਦੀ ਹੈ ਅਤੇ ਲੋਕ ਇਸ ਘਟਨਾ ਦੀ ਜੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਸਰਕਾਰ ਤੋਂ ਮੰਗ ਕਰ ਰਹੇ ਹਨ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਪੰਜਾਬ’ਚ ਆਪਸੀ ਭਾਈ ਚਾਰਾ ਤੇ ਅਮਨ ਸ਼ਾਤੀ ਕਾਇਮ ਰੱਖੀ ਜਾ ਸਕੇ। ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਦੀ ਜੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ, ਉਥੇ ਸਰਕਾਰ ਤੋਂ ਲੋਕਾਂ ਦੀ ਮੰਗ ਅਨੁਸਾਰ ਮੰਗ ਕਰਦੀ ਹੈ ਕਿ ਅਜਿਹੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਕਿ ਪੰਜਾਬ ਦੇ ਸ਼ਾਂਤਮਈ ਮਹੌਲ ਨੂੰ ਕਾਲੇ ਦੌਰ ਆਉਣ ਤੋਂ ਬਚਾਇਆ ਜਾ ਸਕੇ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਤੇ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ ਲੋਹਟਬੰਧੀ ਨੇ ਅਜ ਅੰਮ੍ਰਿਤਸਰ ਦੇ ਗੋਪਾਲ ਮੰਦਰ ਨੇੜੇ ਸਿਵ ਸੈਨਾ ਆਗੂ ਸੁਧੀਰ ਸੂਰੀ ਨੂੰ ਸਰੇਆਮ ਗੋਲੀਆਂ ਮਾਰ ਕੇ ਮਾਰਨ ਵਾਲੀ ਮਦਭਾਗੀ ਘਟਨਾ ਦੀ ਨਿੰਦਾ ਅਤੇ ਦੋਸ਼ੀਆਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ। ਫੈਡਰੇਸ਼ਨ ਪ੍ਰਧਾਨ ਭਾਈ ਖਾਲਸਾ ਨੇ ਕਿਹਾ ਇਸ ਘਟਨਾ ਸਬੰਧੀ ਕਲ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਦੋਂ ਕਿ ਸਰਕਾਰ ਦੇ ਭਾਈਵਾਲ ਅਤੇ ਅੰਮ੍ਰਿਤਸਰ ਤੋਂ ਇਸੇ ਇਲਾਕੇ ਦੇ ਐਮ ਐਲ ਏ ਕੋ ਵਿਜੇ ਪਰਤਾਪ ਸਿੰਘ ਵਲੋਂ ਇਹ ਸ਼ਪਸ਼ਟ ਕਰ ਦਿੱਤਾ ਗਿਆ ਹੈ ਕਿ ਅੰਮ੍ਰਿਤਸਰ’ਚ ਲਾਅ ਔਫ ਕੰਟਰੋਲ ਦੀ ਸਥਿਤੀ ਕਾਬੂ’ਚ ਨਹੀਂ ਅਤੇ ਮੈ ਇਸ ਸਬੰਧੀ ਸਰਕਾਰ ਨੂੰ ਸੂਚਿਤ ਕਰਾਂਗਾ, ਕਿਉਂਕਿ ਸੁਧੀਰ ਸੂਰੀ ਨੂੰ ਇਕ ਹੀ ਆਦਮੀ ਵਲੋਂ ਉਸ ਦੇ ਨਜਦੀਕ ਆ ਕੇ ਪੰਜ ਗੋਲੀਆਂ ਮਾਰੀਆਂ ਜਾਣੀਆਂ ਜਦੋਂ ਪੁਲਿਸ ਦੇ ਉਚ ਅਧਿਕਾਰੀ ਮਜੌਦ ਸਨ ਭਾਈ ਖਾਲਸਾ ਨੇ ਦੱਸਿਆ ਵਾਰਦਾਤ ਤੋਂ ਬਾਅਦ ਭੰਨੀ ਗਈ ਗੱਡੀ’ਚ ਵਾਰਿਸ ਪੰਜਾਬ ਜਥੇਬੰਦੀ ਅਤੇ ਪੁਲਿਸ ਦੇ ਲੱਗੇ ਸਟੀਕਰਾਂ ਦਾ ਮਿਲਣਾ ਵੀ ਕਈ ਤਰਾਂ ਦੀਆਂ ਛੰਕਾਵਾਂ ਨੂੰ ਜਾਹਿਰ ਕਰ ਰਿਹਾ ਹੈ ਕਿ ਇਸ ਹਤਿਆ ਪਿੱਛੇ ਪੰਜਾਬ ਦੇ ਸ਼ਾਂਤਮਈ ਮਹੌਲ ਨੂੰ ਲਾਬੂੰ ਲਾਉਣ ਵਾਲੀਆ ਏਜੰਸੀਆਂ ਦਾ ਪੂਰਾ ਪੂਰਾ ਹਥ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਘਟਨਾ ਦੀ ਜੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ , ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਸ ਵਾਰਦਾਤ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਕਿ ਪੰਜਾਬ ਦੇ ਸ਼ਾਂਤਮਈ ਮਹੌਲ ਨੂੰ ਲਾਬੂੰ ਲੱਗਣ ਤੋਂ ਬਚਾਇਆ ਜਾ ਸਕੇ ।