ਗੁਰਦਾਸਪੁਰ, 29 ਅਕਤੂੂਬਰ (ਸਰਬਜੀਤ ਸਿੰਘ)—ਸਮੇਂ ਸਮੇਂ ਤੇ ਪਾਕਿਸਤਾਨ ਵਾਲੇ ਪਾਸਿਉਂ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਅਤੇ ਗਲਤ ਕੰਮਾਂ ਰਾਹੀਂ ਕਰਾਏ ਪਾਉਣ ਦੀ ਨੀਤੀ ਤਹਿਤ ਲਗਾਤਾਰ ਡਰੋਨ ਜਾ ਹੋਰ ਸਾਧਨਾਂ ਰਾਹੀਂ ਹਥਿਆਰਾਂ ਅਤੇ ਖਤਰਨਾਕ ਨਸ਼ਿਆਂ ਦਾ ਆਉਣਾ ਪੰਜਾਬ ਲਈ ਬਹੁਤ ਹੀ ਖਤਰਨਾਕ ਚਿੰਤਾ ਦਾ ਵਿਸ਼ਾ ਬਣ ਚੁੱਕਾ ਹੈ ਜਿਸ ਦਾ ਸਬੂਤ ਸਿੱਧੂ ਮੂਸੇਵਾਲੇ ਦੇ ਕਤਲ’ਚ ਮੁੱਖ ਦੋਸ਼ੀ ਦੀਪਕ ਮੁੰਡੀ ਨੇ ਕੀਤੀ ਹੈ ਗੈਗਸ਼ਟਰਾਂ ਹਥਿਆਰ ਪਾਕਿਸਤਾਨ ਵਾਲੇ ਪਾਸਿਉਂ ਡਰੋਨ ਰਾਹੀਂ ਆਉਂਦੇ ਹਨ, ਇਸ ਕਰਕੇ ਲੋਕ ਇਸ ਵਧ ਰਹੇ ਵਰਤਾਰੇ ਨੂੰ ਠਲ ਪਾਉਣ ਲਈ ਮੰਗ ਕਰ ਰਹੇ ਹਨ ਕਿ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਗਲਤ ਕੰਮਾਂ ਲਈ ਕੁਰਾਹੇ ਪਾਉਣ ਵਾਲੀਆਂ ਪਾਕਿਸਤਾਨੀ ਏਜੰਸੀਆਂ ਨੂੰ ਨਥ ਪਾਉਣ ਲਈ ਇਸ ਵਾਰਦਾਤ’ਚ ਮਿਲੇ ਵੱਡੀ ਮਾਤਰਾ ਵਿੱਚ ਹਥਿਆਰਾਂ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ ਤਾਂ ਕਿ ਲਗਾਤਾਰ ਪਾਕਿਸਤਾਨ ਵਾਲੇ ਪਾਸਿਉਂ ਡਰੋਨ ਜਾ ਹੋਰ ਸਾਧਨਾਂ ਰਾਹੀਂ ਆ ਰਹੇ ਨਸ਼ੇ ਅਤੇ ਹਥਿਆਰਾਂ ਵਾਲੇ ਦੇਸ਼ ਅਤੇ ਮਨੁੱਖਤਾ ਸਮੇਤ ਸਮਾਜ ਵਿਰੋਧੀ ਵਰਤਾਰੇ ਨੂੰ ਠਲ ਪਾਈ ਜਾ ਸਕੇ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਲੋਕਾਂ ਦੀ ਮੰਗ ਅਨੁਸਾਰ ਸਰਕਾਰ ਤੋਂ ਮੰਗ ਕਰਦੀ ਹੈ ਕਿ ਲਗਾਤਾਰ ਪਾਕਿਸਤਾਨ ਵਾਲੇ ਪਾਸਿਉਂ ਡਰੋਨ ਜਾ ਹੋਰ ਸਾਧਨਾਂ ਰਾਹੀਂ ਆ ਰਹੇ ਨਸ਼ੇ ਤੇ ਹੋਰ ਹਥਿਆਰਾਂ ਨੂੰ ਰੋਕਣ ਲਈ ਸਖਤ ਤੋਂ ਸਖਤ ਕਾਰਵਾਈ ਕਰਨ ਲਈ ਉਚ ਪੱਧਰੀ ਜਾਂਚ ਕਰਵਾਈ ਜਾਵੇ, ਤਾਂ ਕਿ ਨੌਜਵਾਨ ਪੀੜੀ ਨੂੰ ਨਸ਼ਿਆਂ ਅਤੇ ਹੋਰ ਗਲਤ ਕੰਮਾਂ ਤੋਂ ਛੁਟਕਾਰਾ ਦਿਵਾਇਆ ਜਾ ਸਕੇ, ਅਤੇ ਅਜਿਹੀਆਂ ਦੇਸ਼ ਵਿਰੋਧੀ ਵਾਰਦਾਤਾ ਨੂੰ ਠਲ ਪਾਈ ਜਾ ਸਕੇ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅਜ ਫਿਰੋਜ਼ਪੁਰ ਜੀਰੋ ਲਾਇਨ ਦੇ ਕੋਲੋ ਮਿਲੇ ਵੱਡੀ ਮਾਤਰਾ ਵਿੱਚ ਗੋਲੀ ਬਰੂਦ ਤੇ ਹੋਰ ਹਥਿਆਰਾਂ ਦੇ ਬੈਗ ਵਾਲੀ ਵਾਰਦਾਤ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਇਕ ਲਿਖਤੀ ਬਿਆਨ ਰਾਹੀਂ ਕੀਤਾ ।
ਫੈਡਰੇਸ਼ਨ ਪ੍ਰਧਾਨ ਭਾਈ ਖਾਲਸਾ ਨੇ ਚਿੰਤਾ ਜਾਹਿਰ ਕਰਦਿਆਂ ਸਰਕਾਰ ਤੇ ਦੋਸ਼ ਲਾਇਆ ਕਿ ਜਦੋਂ ਵੱਡੀ ਮਾਤਰਾ ਵਿੱਚ ਪਾਕਿਸਤਾਨ ਵਾਲੇ ਪਾਸਿਉਂ ਕਈ ਵਾਰ ਡਰੋਨ ਜਾ ਹੋਰ ਸਾਧਨਾਂ ਰਾਹੀਂ ਆ ਰਹੇ ਚਿੱਟੇ ਹੀਰੋਇਨ ਵਰਗੇ ਖਤਰਨਾਕ ਨਸ਼ਿਆਂ ਜਿੰਨ੍ਹਾਂ ਨਾਲ ਪੰਜਾਬ ਦੀ ਨੌਜਵਾਨ ਪੀੜੀ ਦੀ ਜਵਾਨੀ ਤਬਾਹੀ ਵਾਲੇ ਪਾਸੇ ਜਾ ਰਹੀ ਹੈਂ, ਉਥੇ ਹਥਿਆਰਾਂ ਰਾਹੀਂ ਨਿੱਤ ਦਿਨ ਲੁੱਟ, ਖੋਹ ,ਡਾਕੇ ,ਚੋਰੀਆਂ ,ਅਗਵਾਹ ਅਤੇ ਕਤਲਾਂ ਦੀਆਂ ਵਧ ਰਹੀਆਂ ਵਾਰਦਾਤਾਂ ਨੇ ਪੰਜਾਬ ਦੇ ਸ਼ਾਂਤਮਈ ਰਹਿਣ ਵਾਲੇ ਧਰਮੀ ਲੋਕਾਂ ਨੂੰ ਗਹਿਰੀ ਚਿੰਤਾ ਤੇ ਸਹਿਮ’ਚ ਪਾ ਦਿੱਤਾ ਹੈ ਅਤੇ ਲੋਕ ਆਪਣੇ ਬਚਿਆਂ ਨੂੰ ਗਲਤ ਕੰਮਾਂ ਤੋਂ ਬਚਾਉਣ ਲਈ ਸਰਕਾਰ ਤੇ ਦੋਸ਼ ਲਾ ਰਹੇ ਹਨ, ਕਿ ਸਰਕਾਰ ਜਿਥੇ ਅਜਿਹੇ ਵਰਤਾਰਿਆਂ ਨੂੰ ਜਨਮ ਦੇਣ ਵਾਲੀਆਂ ਪਾਕਿਸਤਾਨੀ ਏਜੰਸੀਆਂ ਨੂੰ ਠੱਲ੍ਹ ਪਾਉਣ ਲਈ ਸੰਯੁਕਤ ਰਾਸ਼ਟਰ ਪਧਰ ਤੇ ਗਲਬਾਤ ਕਰਨ ਦੀ ਲੋੜ ਤੇ ਜੋਰ ਦੇਵੇ, ਉਥੇ ਇਹਨਾਂ ਏਜੰਸੀਆਂ ਨੂੰ ਸੰਯੋਗ ਦੇਣ ਵਾਲੇ ਭਾਰਤੀ ਸਮਾਜ ਦੇ ਗਲਤ ਅਨਸਰਾਂ ਨੂੰ ਨਥ ਪਾਉਣ ਲਈ ਫਿਰੋਜ਼ਪੁਰ ਜੀਰੋ ਲਾਇਨ ਦੇ ਕੋਲੋ ਮਿਲੇ ਹਥਿਆਰਾਂ ਤੇ ਗੋਲੀ ਬਾਰੂਦ ਵਾਲੇ ਬੈਗਾਂ ਦੀ ਉਚ ਪੱਧਰੀ ਜਾਂਚ ਕਰਵਾਉਣ ਦੀ ਲੋੜ ਤੇ ਜੋਰ ਦੇਵੇ, ਤਾਂ ਕਿ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਅਤੇ ਹੋਰ ਗਲਤ ਕੰਮਾਂ ਤੋਂ ਬਚਾਇਆ ਜਾ ਸਕੇ । ਇਸ ਸਮੇਂ ਭਾਈ ਵਿਰਸਾ ਸਿੰਘ ਖਾਲਸਾ, ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਤੇ ਸੀਨੀਅਰ ਮੀਤ ਪ੍ਰਧਾਨ ਭਾਈ ਬਲਵਿੰਦਰ ਸਿੰਘ, ਲੋਹਟਬੰਧੀ ਤੋਂ ਇਲਾਵਾ ਪ੍ਰੈਸ ਸੈਕਟਰੀ ਨਾਮਧਾਰੀ ਪਰਮਜੀਤ ਸਿੰਘ ਅਜਨਾਲਾ ਭਾਈ ਕੇਵਲ ਸਿੰਘ, ਬਾਬਾ ਬਕਾਲਾ ਭਾਈ ਜੋਗਿੰਦਰ ਸਿੰਘ, ਭਾਈ ਜਗਤਾਰ, ਭਾਈ ਸਵਰਨ ਜੀਤ ਸਿੰਘ, ਭਾਈ ਮਨਜਿੰਦਰ ਸਿੰਘ ਖਾਲਸਾ, ਕਮਾਲਕੇ ਮੋਗਾ ਭਾਈ ਜੋਗਿੰਦਰ ਸਿੰਘ,ਭਾਈ ਜਗਤਾਰ ਫਿਰੋਜ਼ਪੁਰ ਤੋਂ ਇਲਾਵਾ ਕਈ ਕਾਰਕੁਨ ਹਾਜਰ ਸਨ ।