ਪੰਜਾਬ ਸਿੱਖਿਆ ਵਿਭਾਗ ਮਨਿਸਟੀਰੀਅਲ ਸਟਾਫ਼ (ਸਬ ਆਫਿਸ)  ਐਸੋਸੀਏਸ਼ਨ ਵੱਲੋਂ ਕਲਰਕ/ਜੂਨੀਅਰ ਅਸਿਸਟੈਂਟਾਂ ਦੀਆਂ ਪਰਮੋਸ਼ਨਾਂ ਸਿਖਿਆ ਵਿਭਾਗ ਵੱਲੋਂ ਨਾ ਕਰਨ ਕਰਕੇ 13 ਅਕਤੂਬਰ 2025 ਤੋ 18 ਅਕਤੂਬਰ ਤੱਕ  ਸਮੇਂ ਲਈ ਹੜਤਾਲ

ਗੁਰਦਾਸਪੁਰ

ਗੁਰਦਾਸਪੁਰ, 10 ਅਕਤੂਬਰ (ਸਰਬਜੀਤ ਸਿੰਘ)–  ਪੰਜਾਬ ਸਿਖਿਆ ਵਿਭਾਗ ਮਨਿਸਟੀਰੀਅਲ ਸਟਾਫ (ਸਭ ਆਫਿਸ) ਐਸੋਸੀਏਸ਼ਨ ਵੱਲੋਂ ਕਲਰਕਾਂ/ਜੂਨੀਅਰ ਅਸਿਸਟੈਂਟਾਂ ਦੀਆਂ ਤੁਰੰਤ ਪਰਮੋਸਨਾ ਲਈ ਮੰਗ ਕੀਤੀ ਗਈ ਹੈ। ਐਸੋਸੀਏਸ਼ਨ ਨੇ ਅਜ ਯਾਦ ਪੱਤਰ ਰਾਹੀਂ ਸਿੱਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਲਿਖਿਆ ਹੈ ਕਿ ਕਈ ਸਾਲਾਂ ਤੋਂ ਕਲਰਕ/ਜੂਨੀਅਰ ਅਸਿਸਟੈਂਟ ਪਰਮੋਸ਼ਨਾਂ ਤੋਂ ਵਾਂਝੇ ਹਨ। ਇਨ੍ਹਾਂ ਪ੍ਮੋਸ਼ਨਾਂ ਦੇ ਨਾ ਹੋਣ ਕਾਰਨ ਬਹੁਤ ਸਾਰੇ ਕਲੈਰੀਕਲ ਕਰਮਚਾਰੀ ਬਿਨਾਂ ਤਰੱਕੀ ਦੇ ਹੀ ਸੇਵਾਮੁਕਤ ਹੋ ਰਹੇ ਹਨ।ਜਿਸ ਕਾਰਨ ਸਮੂਹ ਕਲੈਰੀਕਲ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਐਸੋਸੀਏਸ਼ਨ ਨੇ ਸਰਕਾਰ ਨੂੰ ਅਤੇ ਸਿਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਪਰਮੋਸ਼ਨਾ ਦੀ ਪ੍ਰਕਿਰਿਆ ਨੂੰ ਜਲਦੀ ਸ਼ੁਰੂ ਕਰਕੇ ਕਲਰਕ/ਜੂਨੀਅਰ ਅਸਿਸਟੈਂਟ ਦੀਆਂ ਸੀਨੀਅਰ ਸਹਾਇਕਾਂ ਦੀਆਂ ਤਰੱਕੀਆਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇ ਅਤੇ ਯੋਗ ਕਰਮਚਾਰੀਆਂ ਨੂੰ ਪੱਦ-ਉੱਨਤੀ ਦੇ ਆਰਡਰ ਜਾਰੀ ਕੀਤੇ ਜਾਣ।

ਇਸ ਮੌਕੇ ‘ਤੇ ਸਰਬਜੀਤ ਸਿੰਘ ਸੂਬਾ  ਪ੍ਰਧਾਨ ਤੇ ਪਵਨਦੀਪ ਸ਼ਰਮਾ ਸੂਬਾ ਜਨਰਲ ਸਕੱਤਰ ਪੰਜਾਬ ਵੱਲੋਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਮਿਤੀ: 13-ਅਕਤੂਬਰ-2025 ਤੋਂ ਪੰਜਾਬ ਰਾਜ ਦੇ ਸਿੱਖਿਆ ਵਿਭਾਗ ਦੇ ਸਮੂਹ ਜ਼ਿਲ੍ਹਾ ਸਿਖਿਆ ਦਫ਼ਤਰਾਂ ਅਤੇ ਸਕੂਲਾਂ ਵਿੱਚ ਦਫ਼ਤਰੀ ਕੰਮਕਾਜ ਬੰਦ ਰਹੇਗਾ ਤੇ ਸਮੂਹ ਕਲੈਰੀਕਲ ਅਮਲਾ ਮਿਤੀ 13 ਅਕਤੂਬਰ ਤੋਂ 18 ਅਕਤੂਬਰ 2025 ਤਕ ਦੇ ਸਮੇਂ ਲਈ ਰੋਸ ਵਜੋਂ ਛੁੱਟੀ ਉੱਤੇ ਰਵੇਗਾ।ਇਸਦੇ ਨਾਲ ਹੀ ਮਿਤੀ 19-ਅਕਤੂਬਰ-2025 ਨੂੰ ਸਿੱਖਿਆ ਮੰਤਰੀ ਪੰਜਾਬ ਦੇ ਹਲਕੇ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਸਮੂਹ ਕਲੈਰੀਕਲ ਅਮਲਾ ਰੋਸ ਵਜੋਂ ਕਾਲੇ ਝੰਡਿਆਂ ਨਾਲ ਬਜ਼ਾਰਾਂ ਵਿੱਚ ਰੋਸ ਪ੍ਰਦਰਸ਼ਨ ਕਰੇਗਾ।

Leave a Reply

Your email address will not be published. Required fields are marked *