ਗੁਰਦਾਸਪੁਰ, 7 ਅਕਤੂਬਰ (ਸਰਬਜੀਤ ਸਿੰਘ)– ਸਰਕਾਰ ਨੇ ਫ੍ਰੀ ਰਾਸ਼ਨ ਕਾਰਡ ਹੋਲਡਰਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦਿਆਂ ਗੇਹੂ ਦੀ ਜਗ੍ਹਾ ਚਾਵਲਾ ਚੀਨੀ ਤੇ ਲੂਣ ਦੇਣ ਦੇ ਨਾਲ ਨਾਲ ਹਰ ਮਹੀਨੇ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਐਲਾਨ ਕੀਤਾ ਹੈ ਇਹ ਪੈਸੇ ਰਾਸ਼ਣ ਹੋਲਡਰਾ ਦੇ ਖਾਤੇ ਪਾ ਦਿੱਤੇ ਜਾਇਆਂ ਕਰਨਗੇ, ਸਰਕਾਰ ਦੇ ਇਸ ਬਦਲਵੇਂ ਢੰਗ ਦਾ ਮਿਲਿਆ ਜੁਲਿਆ ਪ੍ਰਤੀ ਕਰਨ ਕੀਤਾ ਜਾ ਰਿਹਾ ਹੈ ਕੁਝ ਦਾ ਕਹਿਣਾ ਕਿ ਸਰਕਾਰ ਨੇ ਗੇਹੂ ਦੀ ਜਗ੍ਹਾ ਚਾਵਲ ਦੇਣ ਠੀਕ ਨਹੀਂ? ਜਦੋਂ ਕਿ ਕੁਝ ਦਾ ਕਹਿਣਾ ਹੈ ਵਧੀਆ ਹੋਇਆ ਸਰਕਾਰ ਚਾਵਲ ਖੰਡ ਤੇ ਲੂਣ ਦੇ ਨਾਲ ਨਾਲ 1000 ਰੁਪਏ ਦੇਣ ਵਾਲਾ ਵਧੀਆ ਤੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਵੱਲੋਂ ਗਰੀਬਾਂ ਨੂੰ ਰਾਹਤ ਦੇਣ ਵਾਲੇ ਇਸ ਫੈਸਲੇ ਦਾ ਸਵਾਗਤ ਕਰਦੀ ਹੈ ਕਿਉਂਕਿ ਅਤ ਦੀ ਮਹਿੰਗਾਈ ਵਿਚ ਹਰ ਰਾਸ਼ਨ ਕਾਰਡ ਹੋਲਡਰਾ ਦੇ ਰਾਸ਼ਨ ਖੰਡ ਚਾਵਲ ਤੇ ਲੂਣ ਦੇ ਵਾਧੇ ਦੇ ਨਾਲ ਨਾਲ ਹਰ ਮਹੀਨੇ 1000 ਰੁਪਏ ਮਹੀਨਾ ਦੇਣ ਦਾ ਸਵਾਗਤ ਕਰਦਿਆਂ ਮੰਗ ਕੀਤੀ ਕਿ ਸਰਕਾਰ ਇਸ ਸਕੀਮ ਦਾ ਗ਼ਲਤ ਲਾਭ ਪ੍ਰਾਪਤ ਕਰਨ ਵਾਲਿਆਂ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਤੇ ਜੋਰ ਦੇਵੇ ਕਿਉਂਕਿ ਕੁਝ ਸਰਕਾਰੇ ਦਰਬਾਰੇ ਪਹੁੰਚ ਰੱਖਣ ਵਾਲੇ ਨਜਾਇਜ਼ ਰਾਸ਼ਨ ਕਾਰਡ ਬਣਾਈ ਬੈਠੇ ਹਨ ਜਿਸ ਨਾਲ ਲੋੜਵੰਦ ਗਰੀਬ ਇਸ ਲਾਭ ਤੋਂ ਵਾਂਝੇ ਰਹਿ ਜਾਂਦੇ ਹਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖ਼ਾਲਸਾ ਨੇ ਸਰਕਾਰ ਵੱਲੋਂ ਫਰੀ ਰਾਸ਼ਨ ਕਾਰਡ ਹੋਲਡਰਾ ਨੂੰ ਹੋਰ ਰਾਸ਼ਨ ਦੇਣ ਨਾਲ਼ ਚਾਵਲ ਖੰਡ ਲੂਣ ਤੋਂ ਇਲਾਵਾ ਹਰ ਮਹੀਨੇ 1000 ਰੁਪਏ ਦੇਣ ਵਾਲੇ ਐਲਾਨ ਦਾ ਸਵਾਗਤ ਅਤੇ ਇਸ ਦਾ ਗਲਤ ਲਾਹਾ ਲੈਣ ਵਾਲਿਆਂ ਤੇ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਸਰਕਾਰ ਦਾ ਇਹ ਐਲਾਨ ਗਰੀਬਾਂ ਨੂੰ ਵੱਡੀ ਰਾਹਤ ਪਹੁਚਾਉਣ ਵਾਲਾਂ ਹੈ ਕਿਉਂਕਿ ਹਰ ਮਹੀਨੇ 1000 ਰੁਪਏ ਮਿਲਣ ਨਾਲ ਹਰ ਰਾਸ਼ਨ ਕਾਰਡ ਧਾਰਕਾਂ ਨੂੰ ਫ੍ਰੀ ਰਾਸ਼ਨ ਦੇ ਨਾਲ ਨਾਲ ਹੋਰ ਘਰੇਲੂ ਸਮਾਨ ਖਰੀਦਣ ਲਈ ਰਾਹਤ ਮਿਲੇਗੀ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਇਸ ਸਕੀਮ ਫ਼ੈਸਲੇ ਦੀ ਜ਼ੋਰਦਾਰ ਸ਼ਬਦਾਂ ਵਿਚ ਸ਼ਲਾਘਾ ਕਰਦੀ ਹੋਈ ਇਸ ਨੂੰ ਸਮੇਂ ਅਤੇ ਗਰੀਬਾ ਦੇ ਹੱਕ ਵਾਲਾ ਮੰਨਦੀ ਹੋਈ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਸ ਸਕੀਮ ਦੀ ਦੁਰਵਰਤੋ ਕਰਨ ਵਾਲਿਆਂ ਤੇ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਤੇ ਜ਼ੋਰ ਦੇਣਾ ਕਿਉਂਕਿ ਵੇਖਣ ਨੂੰ ਮਿਲਦਾ ਹੈ ਕਿ ਸੈਂਟਰ ਵੱਲੋਂ ਬਣਾਈ ਸਕੀਮ ਦੀ ਪੰਜਾਬ ਸਰਕਾਰ ਦੁਰਵਰਤੋਂ ਕਰਦੀ ਆ ਰਹੀ ਹੈ ਜਿਸ ਨਾਲ ਅਸਲੀ ਤੇ ਲੋੜਵੰਦ ਗਰੀਬ ਇਸ ਲਾਭ ਤੋਂ ਦੂਰ ਹੋ ਜਾਂਦੇ ਹਨ, ਇਸ ਮੌਕੇ ਤੇ ਭਾਈ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਤੇ ਭਾਈ ਜਗਤਾਰ ਸਿੰਘ, ਭਾਈ ਸੁਖਦੇਵ ਸਿੰਘ ਜਗਰਾਉਂ, ਭਾਈ ਗੁਰਸੇਵਕ ਸਿੰਘ ਤੇ ਭਾਈ ਦਿਲਬਾਗ ਸਿੰਘ ਬਾਗੀ ਆਦਿ ਆਗੂ ਹਾਜਰ ਸਨ ।


