ਪੁਲਸ ਪ੍ਰਸ਼ਾਸਨ ਮੂਕ ਦਰਸਕ ਬਣ ਕੇ ਦੇਖ ਰਹੀ ਹੈ ਤਮਾਸ਼ਾ
ਮਾਨਸਾ, ਗੁਰਦਾਸਪੁਰ, 2 ਅਗਸਤ (ਸਰਬਜੀਤ ਸਿੰਘ)– ਉੱਡਤ ਭਗਤ ਰਾਮ , ਦੂਲੋਵਾਲ , ਨੰਗਲ , ਰਮਦਿੱਤੇਵਾਲਾ , ਗੇਹਲੇ ਤੇ ਘਰਾਗਣਾ ਆਦਿ ਪਿੰਡਾ ਵਿੱਚ ਕਿਸਾਨਾ ਦੀਆ ਮੋਟਰਾ ਤੋ ਤਾਰਾਂ , ਸਟਾਟਰ ਲਗਾਤਾਰ ਚੋਰੀ ਹੋ ਰਹੇ ਹਨ , ਨਸ਼ੇੜੀ ਅਨਸਰ ਸਰੇਆਮ ਪਿਛਲੇ ਇੱਕ ਮਹੀਨੇ ਵਿੱਚ ਇਨ੍ਹਾ ਪਿੰਡਾ ਵਿਚੋ ਸੈਂਕੜੇ ਮੋਟਰਾ ਤੋ ਤਾਰਾ ਤੇ ਸਟਾਟਰ ਚੋਰੀ ਕਰ ਚੁੱਕੇ ਹਨ ਤੇ ਸਰੇਆਮ ਗੈਗ ਬਣਾ ਕੇ ਘੁੰਮ ਰਹੇ ਹਨ , ਪੁਲਿਸ ਪ੍ਰਸ਼ਾਸਨ ਨੂੰ ਵਾਰ -2 ਲੋਕਾ ਵੱਲੋ ਅਪੀਲਾ ਕਰਨ ਦੇ ਬਾਵਜੂਦ ਪੁਲਸ ਪ੍ਰਸ਼ਾਸਨ ਦੇ ਕੰਨ ਤੋ ਜੂ ਨਹੀ ਸਰਕ ਰਹੀ , ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਪ੍ਰੈਸ ਬਿਆਨ ਰਾਹੀ ਕਰਦਿਆ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮਾਨ ਸਰਕਾਰ ਦੇ ਕਾਰਜਕਾਲ ਵਿੱਚ ਲਾਅ ਐਡ ਆਰਡਰ ਪੂਰੀ ਤਰ੍ਹਾਂ ਭੰਗ ਹੋ ਚੁੱਕਾ ਹੈ ਤੇ ਸਮਾਜ ਵਿਰੋਧੀ ਅਨਸਰਾ ਦੇ ਹੌਸਲੇ ਪੂਰੀ ਤਰ੍ਹਾ ਬੁਲੰਦ ਹਨ , ਉਨ੍ਹਾ ਵਿੱਚ ਪੁਲਿਸ ਪ੍ਰਸ਼ਾਸਨ ਦਾ ਕੋਈ ਡਰ ਭੈਅ ਨਹੀ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਚਲਾਈ ਮੁਹਿੰਮ ਯੁੱਗ ਨਸਿਆ ਵਿਰੁੱਧ ਸਿਰਫ ਦਿਖਾਵਾ ਮਾਤਰ ਹੈ ਤੇ ਪੰਜਾਬ ਵਿੱਚ ਨਸ਼ਾ ਸ਼ਰੇਆਮ ਵਿੱਕ ਰਹੀਆ ਹੈ । ਪਿੰਡ ਉੱਡਤ ਭਗਤ ਰਾਮ ਦੇ ਨੌਜਵਾਨ ਕਿਸਾਨ ਮਨਜੀਤ ਸਿੰਘ ਗਿੱਲ ਨੇ ਕਿਹਾ ਕਿ ਮੇਰੀ ਮੋਟਰ ਤੋ ਚੋਥੀ ਵਾਰ ਤਾਰ ਚੋਰੀ ਹੋ ਚੁੱਕੀ ਹੈ , ਇਸ ਤਰਾਂ ਕਰਮਜੀਤ ਸਿੰਘ ਦੇ ਖੇਤ ਵਿੱਚੋ ਦੂਜੀ ਵਾਰ , ਜੱਗਾ ਸਿੰਘ ਦੇ ਖੇਤ ਵਿੱਚੋ ਦੂਜੀ ਵਾਰ , ਮੇਜਰ ਸਿੰਘ ਦੇ ਖੇਤ ਵਿੱਚੋ ਦੂਜੀ ਵਾਰ ਤੇ ਖੁਸ਼ਵਿੰਦਰ ਸਿੰਘ ਦੇ ਖੇਤ ਪਹਿਲੀ ਵਾਰ ਆਦਿ ਦਰਜਨਾਂ ਕਿਸਾਨਾਂ ਦੇ ਖੇਤਾ ਵਿੱਚੋ ਤਾਰਾ ਤੇ ਸਟਾਟਰ ਚੋਰੀ ਹੋ ਚੁੱਕੀ ਹਨ , ਕਿਸਾਨ ਰਾਤ ਨੂੰ ਖੇਤਾ ਵਿੱਚ ਮੋਟਰਾ ਦੀ ਰਾਖੀ ਲਈ ਪਹਿਰਾ ਦੇਣ ਲਈ ਮਜਬੂਰ ਹੋ ਚੁੱਕੇ ਹਨ ਤੇ ਸਹਿਮ ਦੇ ਮਾਹੌਲ ਵਿਚ ਜੀ ਰਹੇ ਹਨ ।


