ਬਰੇਟਾ,ਗੁਰਦਾਸਪੁਰ, 6 ਮਈ ( ਸਰਬਜੀਤ ਸਿੰਘ)– ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਨੇ ਐਲਾਨ ਕੀਤਾ ਹੈ ਕਿ ਮਜ਼ਦੂਰਾਂ ਦੇ ਲੱਖਾਂ ਰੁਪਏ ਹੜੱਪਣ ਵਾਲੇ ਤੇ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਖੁੱਲੇਆਮ ਜਾਤੀ ਤੌਰ ਤੇ ਗਾਲਾਂ ਕੱਢਣ ਵਾਲੇ ਆੜਤੀਏ ਜਤਿੰਦਰ ਕੁਮਾਰ ਗਰਗ ਤੇ ਉਸ ਦੇ ਪੋਤੇ ਅਰਪਿਤ ਗਰਗ ਖਿਲਾਫ਼ ਦੇ ਕਾਰਵਾਈ ਨਾ ਹੋਈ ਤਾਂ ਦਸ ਮਈ ਨੂੰ ਬਰੇਟੇ ਥਾਣੇ ਦਾ ਘਿਰਾਓ ਕੀਤਾ ਜਾਵੇਗਾ।ਇਸ ਤਿਆਰੀ ਸਬੰਧੀ ਬਰੇਟਾ, ਬਹਾਦਰਪੁਰ, ਕੁਲਰੀਆਂ,ਮੰਡੇਰ,ਖੁਡਾਲ ,ਜੁਗਲਾਣ, ਕਿਸ਼ਨਗੜ੍ਹ, ਰੰਘੜਿਆਲ, ਦਾਤੇਵਾਸ ਕੀਤੀਆਂ ਰੈਲੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਸੂਬਾ ਆਗੂ ਹਰਭਗਵਾਨ ਭੀਖੀ, ਗੁਰਮੀਤ ਸਿੰਘ ਨੰਦਗੜ੍ਹ, ਮਜ਼ਦੂਰ ਮੁਕਤੀ ਮੋਰਚਾ ਦੇ ਆਗੂ ਤਰਸੇਮ ਸਿੰਘ ਬਹਾਦਰਪੁਰ ਨੇ ਕਿਹਾ ਦੋਸ਼ੀ ਆੜਤੀਏ ਨੇ ਸਿਰਫ ਮਜ਼ਦੂਰਾਂ ਦੇ ਲੱਖਾਂ ਰੁਪਏ ਹੀ ਹੜੱਪ ਨਹੀਂ ਕੀਤੇ ਬਲਕੀ ਪ੍ਰਸ਼ਾਸਨ ਦੀ ਹਾਜ਼ਰੀ ਵਿਚ ਸ਼ਰੇਆਮ ਆਗੂਆਂ ਨੂੰ ਜ਼ਾਤੀ ਤੌਰ ਤੇ ਗਾਲਾਂ ਵੀ ਕੱਢੀਆਂ। ਉਨ੍ਹਾਂ ਕਿਹਾ ਕਿ ਆੜਤੀਏ ਨੂੰ ਸਿਆਸੀ ਤੇ ਪ੍ਰਸ਼ਾਸਨਿਕ ਸਰਪ੍ਰਸਤੀ ਹੈ।ਇਸ ਲਈ ਹੀ ਸਪੀਕਰ ਲਾਕੇ ਤੇ ਸੋਸ਼ਲ ਮੀਡੀਆ ਤੇ ਜਾਤੀ ਤੌਰ ਤੇ ਗਾਲਾਂ ਕੱਢਣ ਦੇ ਬਾਵਜੂਦ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਜਦੋਂ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਲਿਖਤੀ ਤੌਰ ਤੇ ਸਬੂਤਾਂ ਸਮੇਤ ਦੱਸਿਆ ਗਿਆ ਹੈ।
ਲਿਬਰੇਸ਼ਨ ਆਗੂਆਂ ਨੇ ਹਲਕੇ ਦੇ ਵਿਧਾਇਕ ਤੇ ਦੋਸ਼ੀ ਦੀ ਹਿਮਾਇਤ ਕਰਨ ਦਾ ਦੋਸ਼ ਲਾਇਆ ਹੈ।
ਆਗੂਆਂ ਨੇ ਕਿਹਾ ਕਿ ਜੇਕਰ ਦੋਸ਼ੀਆਂ ਖਿਲਾਫ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਵਿਧਾਇਕ, ਦੋਸ਼ੀ ਆੜਤੀਏ ਤੇ ਥਾਣਾ ਬਰੇਟਾ ਦੀ ਦਹਿਲੀਜ਼ ਤੱਕ ਤਿੱਖਾ ਕੀਤਾ ਜਾਵੇਗਾ।
ਦਸ ਮਈ ਨੂੰ ਬਰੇਟੇ ਥਾਨੇ ਦੇ ਘਿਰਾਓ ਸਬੰਧੀ ਸਮਾਗਮਾਂ ਨੂੰ ਮਲਕੀਤ ਸਿੰਘ, ਛਿੰਦਰਪਾਲ,ਹਰਦੇਵ ਕੌਰ,ਬੱਬੂ ਬਰੇਟਾ,ਜੱਗੂ ਅਕਬਰਪੁਰ ,ਬਹਾਦਰ ਦਾਤੇਵਾਸ,ਰਾਣੀ ਬਰੇਟਾ, ਹਰਦੀਪ ਮੰਡੇਰ , ਮਲਕੀਤ ਕੁਲਰੀਆਂ ਆਦਿ ਨੇ ਸੰਬੋਧਨ ਕੀਤਾ।


