ਕਿਰਤੀ ਕਿਸਾਨ ਯੂਨੀਅਨ ਵੱਲੋਂ ਲਿਆ 25 ਜੁਲਾਈ ਨੂੰ ਸੰਗਰੂਰ ਵਿਖੇ ਹੋ ਰਹੀ ਜ਼ਬਰ ਵਿਰੋਧੀ ਰੋਸ਼ ਰੈਲੀ ਵਿੱਚ ਸਾਮਲ ਹੋਣ ਦਾ ਫੈਸਲਾ

ਮਾਲਵਾ

ਗੜ੍ਹਸ਼ੰਕਰ, ਗੁਰਦਾਸਪੁਰ, 18 ਜੁਲਾਈ (ਸਰਬਜੀਤ ਸਿੰਘ)– ਕਿਰਤੀ ਕਿਸਾਨ ਯੂਨੀਅਨ ਬਲਾਕ  ਗੜ੍ਹਸ਼ੰਕਰ ਦੇ ਸਰਗਰਮ ਮੈਬਰਾਂ ਦੀ ਮੀਟਿੰਗ ਪਿੰਡ ਸਕੰਦਰਪੁਰ ਵਿਖੇ ਕੀਤੀ ਗਈ। ਜਿਸ ਵਿੱਚ 25 ਜੁਲਾਈ ਨੂੰ ਸੰਗਰੂਰ ਵਿਖੇ ਹੋ ਰਹੀ ਜ਼ਬਰ ਵਿਰੋਧੀ ਰੋਸ ਰੈਲੀ ਵਿੱਚ ਸਾਮਲ ਹੋਣ ਦਾ ਫੈਸਲਾ ਕੀਤਾ ਗਿਆ।                                              

ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਹਰਮੇਸ਼ ਸਿੰਘ ਢੇਸੀ ਅਤੇ ਜਿਲ੍ਹਾ ਸਕੱਤਰ ਕੁਲਵਿੰਦਰ ਸਿੰਘ ਚਾਹਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਸੂਬੇ ਵਿੱਚ ਅਣ     ਅਲਾਨੀ ਏਮ੍ਰਜਾਸੀ ਲਾਈ ਹੋਈ ਹੈ ਕਿਸਾਨਾ ਮਜਦੂਰਾ ਤੋ ਰੋਸ ਪ੍ਰਦਰਸ਼ਨ ਕਰਨ ਦਾ ਹੱਕ ਖੋਹਿਆ ਜਾ ਰਿਹਾ ਹੈ ਪੁਲਸ ਮੁਕਾਬਲੇ ਅਤੇ ਪੁਲਿਸ ਕਸਟਡੀ ਵਿੱਚ ਕਤਲ ਆਮ ਵਰਤਾਰਾ ਬਣ ਚੁੱਕਾ ਹੈ ਕਿਸਾਨਾ ਤੋਂ ਗਲਤ ਨੀਤੀਆਂ ਤਹਿਤ ਜ਼ਮੀਨ ਖੋਹਣ ਦਾ ਪਰੋਗਰਾਮ ਬਣਾਇਆ ਜਾ ਰਿਹਾ ਹੈ ਕੌਈ ਨਵੀਂ ਭਰਤੀ ਕਰਨ ਦੇ ਬਜਾਏ ਪਹਿਲਾਂ ਭਰਤੀ ਕੀਤੇ ਗਏ ਪ੍ਰੋਫੈਸਰਾਂ ਦੀ ਭਰਤੀ ਰਦ ਕਰ ਦਿੱਤੀ ਗਈ ਹੈ  ਜਿਸ ਕਰਕੇ ਆਮ ਲੋਕਾਂ ਵਿੱਚ ਸਰਕਾਰ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ ਉਹਨਾਂ ਸਮੂਹ ਇਨਸਾਫ ਪਸੰਦ ਲੋਕਾਂ ਨੂੰ 25 ਜੁਲਾਈ ਨੂੰ ਸੰਗਰੂਰ ਪਹੁਚਣ ਦਾ ਸੱਦਾ ਦਿੱਤਾ                                         

ਅੱਜ ਦੀ ਮੀਟਿੰਗ ਵਿੱਚ ਤਹਿਸੀਲ ਪ੍ਰਧਾਨ ਰਾਮ ਜੀਤ ਸਿੰਘ ਦੇਣੋਵਾਲ ਕਲਾ ਸਕੱਤਰ ਕੁਲਵੰਤ ਸਿੰਘ ਗੋਲੇਵਾਲ ਮੀਤ ਪ੍ਰਧਾਨ ਹਰਬੰਸ ਸਿੰਘ ਬੈਸ ਰਸੂਲਪੁਰ ਪਰਮਜੀਤ ਸਿੰਘ ਰੁੜਕੀ ਖਾਸ ਸਨਤੋਖ ਸਿੰਘ ਰਸੂਲਪੁਰ ਅਮਰੀਕ ਸਿੰਘ ਸਕੰਦਰਪੁਰ ਪਰਸ ਸਿੰਘ  ਕਰਤਾਰ ਸਿੰਘ ਅਤੇ ਹਰਜਿੰਦਰ ਸਿੰਘ ਸਕੰਦਰਪੁਰ ਹਾਜਰ ਸਨ।

Leave a Reply

Your email address will not be published. Required fields are marked *