ਟੀਬੀ ਰੋਗ ਦੇ ਫੈਲਾਅ ਨੂੰ ਰੋਕਣ ਲਈ ਘਰ ਦਾ ਹਰੇਕ ਮੈਂਬਰ ਡਾਕਟਰ ਦੀ ਸਲਾਹ ਲਵੇ
ਅੰਮ੍ਰਿਤਸਰ, ਗੁਰਦਾਸਪੁਰ, 15 ਜੁਲਾਈ (ਸਰਬਜੀਤ ਸਿੰਘ)—ਜੇਕਰ ਕਿਸੇ ਰੋਗੀ ਨੂੰ ਟੀਬੀ ਹੋ ਜਾਂਦੀ ਹੈ ਤਾਂ ਉਸਦਾ ਸਮੇਂ ਸਿਰ ਇਲਾਜ ਹੋ ਜਾਵੇ ਤਾਂ ਇਹ ਬਿਮਾਰੀ ਬਿਲਕੁਲ ਠੀਕ ਹੋ ਜਾਂਦੀ ਹੈ। ਉਕਤ ਲਫ਼ਜ ਡਾਕਟਰ ਮਨਦੀਪ ਸਿੰਘ ਐਮ.ਬੀ.ਬੀ.ਐਸ, ਐਮ.ਡੀ, ਡੀ.ਐਮ, ਪੋਲਮੋਨਰੀ ਮੈਡੀਸਨ ਸੁਪਰ ਸਪੈਸ਼ਲਿਸਟ ਛਾਤੀ ਦੀ ਰੋਗਾਂ ਦੇ ਮਾਹਿਰ ਨੇ ਅੱਜ ਚੈਸਟ ਕਲੀਨਿਕ ਮਜੀਠਾ ਰੋਡ ਅੰਮ੍ਰਿਤਸਰ ਤੇ ਪ੍ਰੈਸ ਵਾਰਤਾ ਦੌਰਾਨ ਕਹੇ।
ਡਾ. ਮਨਦੀਪ ਨੇ ਦੱਸਿਆ ਕਿ ਜੇਕਰ ਕਿਸੇ ਰੋਗੀ ਨੂੰ ਲਗਾਤਾਰ 15 ਦਿਨ ਤੋਂ ਖਾਂਸੀ, ਬੁਖਾਰ ਹੈ ਤਾਂ ਉਹ ਤੁਰੰਤ ਡਾਕਟਰ ਕੋਲ ਜਾ ਕੇ ਆਪਣਾ ਨਿਰੀਖਣ ਕਰਵਾਏ। ਟੈਸਟ ਥੁੱਕ (ਬਲਗਮ) ਐਕਸਰੇ ਕਰਵਾਏ। ਜੇਕਰ ਵਧੇਰੇ ਡੂੰਘਾਈ ਨਾਲ ਜਾਂਚ ਕਰਨੀ ਹੋਵੇ ਤਾਂ ਸੀਟੀ ਸਕੈਨ, ਛਾਤੀ ਅਤੇ ਬਰੋਕੋਸਕੋਪੀ ਵੀ ਕਰਵਾਏ ਤਾਂ ਹੀ ਸਹੀ ਬੀਮਾਰੀ ਬਾਰੇ ਘੋਸ਼ਿਤ ਕੀਤਾ ਜਾ ਸਕਦਾ ਹੈ।

ਡਾਕਟਰ ਮਨਦੀਪ ਸਿੰਘ ਨੇ ਦੱਸਿਆ ਕਿ ਸਾਡੇ ਦੇਸ਼ ਵਿੱਚ ਕਾਫੀ ਲੋਕ ਟੀਬੀ ਦੇ ਪਾਏ ਜਾਂਦੇ ਹਨ। ਵਿਦੇਸ਼ਾਂ ਵਿੱਚ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਰੋਗੀ ਨੂੰ ਅਲਹਿਦਗੀ ਕੀਤਾ ਜਾਂਦਾ ਹੈ, ਪਰ ਸਾਡੇ ਪ੍ਰਦੇਸ਼ ਵਿੱਚ ਅਜੇ ਇਹ ਵਿਵਿਸਥਾ ਨਹੀਂ ਹੈ, ਕਿਉਂਕਿ ਰੋਗੀਆੰ ਦੀ ਗਿਣਤੀ ਜਿਆਦਾ ਹੈ। ਜਿਸ ਕਰਕੇ ਘਰ ਕਿਸੇ ਰੋਗੀ ਇਹ ਬੀਮਾਰੀ ਫੈਲਣ ਦਾ ਡਰ ਰਹਿੰਦਾ ਹੈ। ਇਸਦੇ ਬਚਾਅ ਲੀ ਘਰ ਵਿੱਚ ਸ਼ੋਸ਼ਲ ਡਿਸਟੈਂਸ ਬਣਾ ਕੇ ਰੱਖਣਾ ਜਰੁਰੀ ਹੈ ਅਤੇ ਵਧੇਰੇ ਫਲ, ਫਰਰਰੂਟ, ਪ੍ਰੋਟੀਨ ਲੈਣੀ ਬੇਹੱਦ ਜਰੂਰੀ ਹੈ। ਮਹੀਨੇ ਬਾਅਦ ਕੁੱਝ ਸ਼ਰੀਰ ਦੇ ਟੈਸਟ ਕਰਨੇ ਵੀ ਜਰੂਰੀ ਹਨ, ਜਦੋਂ ਕੁੱਝ ਸਮੇਂ ਬਾਅਦ ਬੀਮਾਰੀ ਨਿਰੰਤਰ ਕੰਟਰੋਲ ਹੋ ਜਾਵੇ ਤਾਂ ਦਵਾਈ ਦੀ ਮਿਕਦਾਰ ਘਟਾਈ ਜਾ ਸਕਦੀ ਹੈ। ਪੂਰਾ ਕੋਰਸ ਹਣ ਤੱਕ ਦਵਈ ਦਾ ਨਾਗਾ ਨਾ ਪਾਵੇ।
ਡਾ. ਮਨਦੀਪ ਸਿੰਘ ਨੇ ਅੰਤ ਵਿੱਚ ਕਿਹਾ ਕਿ ਸਾਹ ਦੇ ਰੋਗੀਆਂ ਨੂੰ ਵੀ ਵਧੇਰੇ ਫਲ ਫਰੂਟ ਵਿਟਾਮਿਨ ਸੀ ਲੈਣੀ ਚਾਹੀਦੀ ਹੈ ਅਤੇ ਧੂਲ ਮਿੱਟੀ ਵਿੱਚ ਜਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ।
ਵਰਣਯੋਗ ਹੈ ਕਿ ਗੁਰਦਾਸਪੁਰ, ਅੰਮ੍ਰਿਤਸਰ, ਪਠਾਨਕੋਟ, ਤਰਨਤਾਰਨ, ਜਿਲ੍ਹਿਆਂ ਵਿੱਚ ਕੇਵਲ ਇੱਕ ਹੀ ਡਾਕਟਰ ਹਨ ਡਾ. ਮਨਦੀਪ ਸਿੰਘ ਜੋ ਕਿ ਛਾਤੀ ਰੋਗਾਂ ਦੇ ਮਾਹਿਰ ਸੁਪਰਸਪੈਸ਼ਲਸਿਟ ਹਨ।


