ਗੁਰਦਾਸਪੁਰ, 4 ਜੁਲਾਈ (ਸਰਬਜੀਤ ਸਿੰਘ)— ਡੇਰਾ ਰਾਧਾ ਸੁਆਮੀ ਪੂਰੀ ਤਰ੍ਹਾਂ ਮਨੁੱਖਤਾ ਨੂੰ ਸਮਰਪਿਤ ਹੈ ਅਤੇ ਇਸ ਅਸਥਾਨ ਤੇ ਦੇਸ਼ਾਂ ਵਿਦੇਸ਼ਾਂ ਦੀਆਂ ਕਰੋੜਾਂ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ ਅਤੇ ਉਹ ਸ਼ਰਧਾ ਭਾਵਨਾਵਾਂ ਨਾਲ ਇਥੇ ਨਤਮਸਤਕ ਹੁੰਦੀਆਂ ਹਨ, ਇਥੇ ਹੀ ਬਸ ਨਹੀਂ ਰਾਧਾ ਸੁਆਮੀ ਡੇਰੇ ਵੱਲੋਂ ਬਿਆਸ ਵਿਖੇ ਬਣਾਏ ਹਸਪਤਾਲ ਵਿੱਚ ਕਿਸੇ ਨੂੰ ਜਾਤ ਮਜ਼ਹਬ ਧਰਮ ਨਹੀਂ ਪੁੱਛਿਆ ਜਾਂਦਾ ਅਤੇ ਸਭਨਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ,ਕਰੋਨਾ ਵਾਇਰਸ ਮੌਕੇ ਰਾਧਾ ਸੁਆਮੀ ਮੁੱਖੀ ਦੇ ਹੁਕਮਾਂ ਨਾਲ ਲੱਖਾਂ ਕਰੋੜਾਂ ਮਰੀਜ਼ਾਂ ਤੇ ਹੋਰ ਗਰੀਬ ਵੰਦ ਲੋਕਾਂ ਦੀ ਸਹਾਇਤਾ ਕੀਤੀ ਗਈ ਜੋ ਵੱਖਰੀ ਮਿਸਾਲ ਹੈ, ਰਾਧਾ ਸੁਆਮੀ ਡੇਰਾ ਬਿਆਸ ਨਿਰੋਲ ਧਾਰਮਿਕ ਹੈ ਤੇ ਇਥੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਕੀਤਾ ਜਾਂਦਾ ਹੈ,ਇਸ ਕਰਕੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਜਗਦੀਸ਼ ਸਿੰਘ ਝੀਂਡਾ ਨੇ ਡੇਰਾ ਬਿਆਸ ਮੁੱਖੀ ਨਾਲ ਮੁਲਾਕਾਤ ਕਰਕੇ ਕਿਹੜਾ ਗੁਨਾਹ ਕਰ ਲਿਆ ਸੀ ਕਿ ਉਹਨਾਂ ਨੂੰ ਇਸ ਗਲਤੀ ਬਦਲੇ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਮੁਵਾਫੀ ਮੰਗਣ ਦੀ ਲੋੜ ਪੈ ਗਈ, ਧਾਰਮਿਕ ਆਗੂਆਂ ਦੀ ਆਪਸ ਵਿੱਚ ਮੁਲਾਕਾਤ ਜਾ ਗੱਲਬਾਤ ਹੋਣੀ ਕਰਨੀ ਕੋਈ ਗੁਨਾਹ ਨਹੀਂ ? ਅਕਾਲ ਤਖ਼ਤ ਸਾਹਿਬ ਤੇ ਮੁਵਾਫੀ ਜਾ ਪਛਤਾਵਾ ਤਾਂ ਬੱਜਰ ਗੁਨਾਹਾਂ ਦਾ ਕੀਤਾ ਜਾ ਸਕਦਾ ਹੈ, ਰਸਮੀ ਮੁਲਾਕਾਤ ਕਰਨ ਦਾ ਨਹੀਂ ? ਇਥੇ ਤਾਂ ਵੱਡੇ ਵੱਡੇ ਧਾਰਮਿਕ ਆਗੂ,ਖ਼ਾਲਸਤਾਨੀ ਸਿਮਰਨ ਜੀਤ ਮਾਨ, ਭਾਈ ਬਲਜੀਤ ਸਿੰਘ ਦਾਦੂਵਾਲ ਸਮੇਤ ਕਈ ਹਸਤੀਆਂ ਸਤਿਕਾਰ ਯੋਗ ਡੇਰਾ ਮੁਖੀ ਨਾਲ ਮੁਲਾਕਾਤ ਜਾ ਗੱਲਬਾਤ ਕਰ ਚੁੱਕੇ ਹਨ ਫਿਰ ਉਹਨਾਂ ਸਾਰਿਆਂ ਆਗੂਆਂ ਨੂੰ ਵੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਮੁਵਾਫੀ ਮੰਗਣੀ ਚਾਹੀਦੀ ਹੈ ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੱਲੋਂ ਇਹ ਗੱਲ ਕਹਿਣੀ ਕਿ ਮੈਂ ਜੀ ਰਾਧਾ ਸੁਆਮੀ ਮੁਖੀ ਨਾਲ ਮੁਲਾਕਾਤ ਕਰ ਲਈ ਤੇ ਸੰਗਤਾਂ ਦੇ ਇਤਰਾਜ਼ ਕਰਕੇ ਮੈਂ ਆਪਣੇ ਗਲਤੀ ਦੀ ਮੁਆਫੀ ਮੰਗਣ ਲਈ ਬਿਨਾਂ ਸੱਦੇ ਅਕਾਲ ਤਖ਼ਤ ਸਾਹਿਬ ਚਲਿਆ ਗਿਆ, ਭਾਈ ਖਾਲਸਾ ਨੇ ਕਿਹਾ ਅਜਿਹਾ ਕਰਕੇ ਉਹਨਾਂ ਨੇ ਆਪਣੀ ਪੰਥਕ ਸੋਚ ਦਾ ਜਨਾਜ਼ਾ ਕੱਢ ਲਿਆ ਅਤੇ ਕਰੌੜਾਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਰਾਧਾ ਸੁਆਮੀ ਮੁਖੀ ਦੇ ਸ਼ਰਧਾਲੂਆਂ ਦੀਆਂ ਸ਼ਰਧਾ ਭਰੀਆਂ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ ਜਿਨ੍ਹਾਂ ਕੋਲੋਂ ਝੀਂਡਾ ਨੂੰ ਤੁਰੰਤ ਮੁਵਾਫੀ ਮੰਗਣ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਭਾਈ ਖਾਲਸਾ ਨੇ ਦੱਸਿਆ ਸਤਿਕਾਰ ਯੋਗ ਰਾਧਾ ਸੁਆਮੀ ਮੁਖੀ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਗੁਪਤ ਰੂਪ ਵਿੱਚ ਆ ਜਾਂਦੇ ਹਨ ਤੇ ਸਾਡੇ ਆਗੂ ਲਾਮ ਲਸ਼ਕਰ ਲੈਂ ਸ਼ਰਧਾ ਨਾਲ ਮੱਥਾ ਟੇਕਣ ਆਏ ਲੋਕਾਂ ਨੂੰ ਤੰਗ ਪ੍ਰੇਸਾਨ ਕਰਦੇ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਜਗਦੀਸ਼ ਸਿੰਘ ਝੀਂਡਾ ਵੱਲੋਂ ਪਹਿਲਾਂ ਰਾਧਾ ਸੁਆਮੀ ਮੁਖੀ ਨਾਲ ਗੱਲਬਾਤ ਕਰਨ ਤੇ ਬਾਦ ਵਿੱਚ ਅਕਾਲ ਤਖ਼ਤ ਸਾਹਿਬ ਜਾ ਕੇ ਇਸ ਬਦਲੇ ਮੁਵਾਫੀ ਮੰਗਣ ਵਾਲੇ ਕੀਤੇ ਪਾਖੰਡ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਅਜਿਹੀ ਲੋਕਾਂ ਨੂੰ ਪੰਥਕ ਸਮੱਸਿਆਵਾਂ ਦੇ ਹੱਲ ਲਈ ਢੁਕਵੇਂ ਹੱਲ ਲੱਭਣ ਦੀ ਲੋੜ ਤੇ ਜ਼ੋਰ ਦੇਣ ਦੀ ਮੰਗ ਕਰਦੀ ਹੈ ਉਨ੍ਹਾਂ ਕਿਹਾ ਆਪਣੀ ਸ਼ੋਹਰਤ ਲਈ ਪਹਿਲਾਂ ਕਿਸੇ ਉੱਚ ਧਾਰਮਿਕ ਸਖਸ਼ੀਅਤ ਨੂੰ ਮਿਲਣਾ ਤੇ ਬਾਅਦ ਵਿੱਚ ਕਹਿਣਾ ਮੇਰੇ ਗਲਤੀ ਹੋ ਗਈ ਵਾਲੀ ਨੀਤੀ ਦੀ ਨਿੰਦਾ ਕਰਦੀ ਹੈ ਅਤੇ ਸਪੱਸ਼ਟ ਕਰਦੀ ਹੈ ਕਿ ਇਸ ਪਿਛੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਜਗਦੀਸ਼ ਸਿੰਘ ਝੀਂਡਾ ਦਾ ਕੋਈ ਹੋਰ ਮਕਸਦ ਹੋ ਸਕਦਾ ਜਿਸ ਕਰਕੇ ਉਹਨਾਂ ਨੂੰ ਇਹ ਡਰਾਮਾ ਰਚਣਾ ਪਿਆ ।।


