ਗੁਰਦਾਸਪੁਰ, 1 ਜੁਲਾਈ (ਸਰਬਜੀਤ ਸਿੰਘ)– ਪੰਜਾਬ ਸਰਕਾਰ ਨੂੰ ਆਪਣੀ ਵੱਡੀ ਜ਼ਿੰਮੇਵਾਰੀ ਸਮਝਦਿਆਂ ਘੱਘਰ ਦਰਿਆ ‘ਚ ਪੰਜ ਪੰਜ ਫੁੱਟ ਵਧਦੇ ਜਾ ਰਹੇ ਪਾਣੀ ਬਹਾਅ ਨੂੰ ਰੋਕਣ ਤੇ ਲੋਕਾਂ ਦੀ ਸਹਾਇਤਾ ਲਈ ਪੁਖ਼ਤਾ ਪ੍ਰਬੰਧ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਕਿਉਂਕਿ ਸਰਕਾਰ ਹਰ ਸਾਲ ਲੋਕਾਂ ਦੇ ਜਾਨ ਮਾਲ ਦਾ ਨੁਕਸਾਨ ਹੋਣ ਤੋਂ ਬਾਅਦ ਨੀਂਦਰ ਤੋ ਬਾਹਰ ਆਉਂਦੀ ਹੈ, ਜਦੋਂ ਕਿ ਇਹ ਪ੍ਰਬੰਧ ਸਮੇਂ ਤੋਂ ਪਹਿਲਾਂ ਹੀ ਕਰਨੇ ਚਾਹੀਦੇ ਹਨ,ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਘੱਘਰ ਦਰਿਆ ਦੇ ਵਧ ਰਹੇ ਪਾਣੀ ਤੋਂ ਗਹਿਰੀ ਚਿੰਤਹ ਹੈ ਉਥੇ ਸਰਕਾਰ ਤੋਂ ਮੰਗ ਕਰਦੀ ਹੈ ਕਿ ਘੱਗਰ ਦਰਿਆ ਦੇ ਆਪ ਪਾਸ ਵੱਸਦੇ ਲੋਕਾਂ ਦੀਆਂ ਫ਼ਸਲਾਂ ਤੇ ਹੋਰ ਨੁਕਸਾਨ ਹੋਣੋਂ ਬਚਾਉਣ ਲਈ ਜੰਗੀ ਪੱਧਰ ਤੇ ਉਪਰਾਲੇ ਕਰਨ ਦੀ ਲੋੜ ਤੇ ਜੋਰ ਦਿੱਤਾ ਜਾਵੇ, ਕਿਉਂਕਿ ਲੋਕਾਂ ਦੀ ਸਹਾਇਤਾ ਲਈ ਹੁਣ ਤੋਂ ਹੀ ਵੱਡੇ ਤੇ ਲੋੜੀਂਦੇ ਪ੍ਰਬੰਧ ਮੁਕੰਮਲ ਕਰਨੇ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਬਣਦੀ ਹੈ, ਤਾਂ ਕਿ ਬੀਤੇ ਸਾਲ ਵਾਂਗ ਲੋਕਾਂ ਨੂੰ ਘੱਘਰ ਦਰਿਆ ਦੀ ਮਾਰ ਤੋਂ ਬਚਾਇਆ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਘੱਘਰ ਦਰਿਆ ਦਾ ਪਾਣੀ ਪੰਜ ਪੰਜ ਫੁੱਟ ਵਧਣ ਤੇ ਹੜ ਆਉਣ ਵਾਲੀ ਬਣੀ ਸਥਿਤੀ ਤੇ ਸਥਾਨਕ ਲੋਕਾਂ’ਚ ਬਣੇ ਖ਼ਤਰੇ ਦੀ ਚਿੰਤਾ ਦੇ ਨਾਲ ਨਾਲ ਸਰਕਾਰ ਦੇ ਢਿੱਲੇ ਪ੍ਰਬੰਧਾਂ ਨੂੰ ਤੇਜ਼ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ,ਉਹਨਾਂ ਕਿਹਾ ਘੱਘਰ ਦਰਿਆ ਦਾ ਵਧਦਾ ਪਾਣੀ ਹੜ ਦਾ ਰੂਪ ਧਾਰਨ ਕਰਕੇ ਹਰ ਸਾਲ ਲੋਕਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਕਰਦਾ ਹੈ ਅਤੇ ਇਸ ਕਾਰਨ ਲੋਕਾਂ ਦੀਆਂ ਫ਼ਸਲਾਂ ਤੇ ਹੋਰ ਜਾਨੀ ਮਾਲੀ ਨੁਕਸਾਨ ਵੱਡੀ ਪੱਧਰ ਤੇ ਹੁੰਦਾ ਆ ਰਿਹਾ ਹੈ ,ਭਾਈ ਖਾਲਸਾ ਨੇ ਦੱਸਿਆ ਜਦੋਂ ਲੋਕਾਂ ਦਾ ਘੱਘਰ ਦਰਿਆ ਹੜ ਨਾਲ ਹਰ ਸਾਲ ਨੁਕਸਾਨ ਕਰਦਾ ਆ ਰਿਹਾ ਹੈ ਤਾਂ ਸਰਕਾਰਾਂ ਨੂੰ ਸਮੇਂ ਤੋਂ ਪਹਿਲਾਂ ਜਾਗ ਕਿਉਂ ਨਹੀਂ ਆਉਂਦੀ ? ਪਰ ਸਰਕਾਰ ਨੂੰ ਉਦੋਂ ਜਾਗ ਆਉਂਦੀ ਜਦੋਂ ਲੋਕਾਂ ਦਾ ਘੱਘਰ ਦਰਿਆ ਹੜ ਨਾਲ ਭਾਰੀ ਨੁਕਸਾਨ ਕਰ ਜਾਂਦਾ ਹੈ, ਉਨ੍ਹਾਂ ਕਿਹਾ ਸਰਕਾਰਾਂ ਨੂੰ ਅਜਿਹੇ ਪ੍ਰਬੰਧ ਸਮੇਂ ਤੋਂ ਪਹਿਲਾਂ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਘੱਘਰ ਦਰਿਆ ਦੀ ਮਾਰ ਤੋਂ ਬਚਾਇਆ ਜਾ ਸਕੇ, ਭਾਈ ਖਾਲਸਾ ਨੇ ਕਿਹਾ ਹੁਣ ਵੀ ਘੱਘਰ ਦਰਿਆ ਦਾ ਪਾਣੀ ਪੰਜ ਪੰਜ ਫੁੱਟ ਕਰਕੇ ਵਧਦਾ ਜਾ ਰਿਹਾ ਹੈ ਅਤੇ ਨਿੱਤ ਦਿਨ ਬਾਰਸ਼ਾਂ ਵਧਣ ਕਰਕੇ ਇਹ ਹੜ ਦਾ ਰੂਪ ਕਿਸੇ ਸਮੇਂ ਵੀ ਧਾਰਨ ਕਰ ਲਵੇਗਾ, ਜਿਸ ਨਾਲ ਲੋਕਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ ,ਇਸੇ ਹੀ ਕਰਕੇ ਸਥਾਨਕ ਲੋਕ ਦਰਿਆ ਦੇ ਵਧਦੇ ਪਾਣੀ ਨੂੰ ਵੇਖ ਕੇ ਗਹਿਰੇ ਚਿੰਤਨ ਹਨ ਅਤੇ ਸਰਕਾਰ ਨੂੰ ਬੇਨਤੀ ਕਰ ਰਹੇ ਹਨ ਕਿ ਵਧ ਰਹੇ ਪਾਣੀ ਦੇ ਬਹਾਅ ਨੂੰ ਮੁੱਖ ਰੱਖਦਿਆਂ ਸਰਕਾਰ ਘੱਘਰ ਦਰਿਆ ਦੇ ਕੰਢੇ ਮਜ਼ਬੂਤ ਕਰਨ ਲਈ ਲੋੜੀਂਦੇ ਤੇ ਪੁਖਤਾ ਪ੍ਰਬੰਧ ਕਰਨ ਦੀ ਲੋੜ ਤੇ ਜ਼ੋਰ ਦੇਵੇ ਤਾਂ ਕਿ ਆਸ ਪਾਸ ਦੇ ਪਿੰਡਾਂ ਦੀ ਜਾਨ ਮਾਲ ਦੀ ਰਾਖੀ ਸਮੇਂ ਤੋਂ ਪਹਿਲਾਂ ਯੌਕੀਨੀ ਬਣਾਈ ਜਾ ਸਕੇ ।


