ਗੁਰਦਾਸਪੁਰ, 29 ਜੂਨ (ਸਰਬਜੀਤ ਸਿੰਘ)– ਪੰਜਾਬ ਦੀ ਆਪ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਿਆਸੀ ਮਾਮਲਿਆਂ ਦੀ ਕਮੇਟੀ ਵੱਲੋਂ ਆਪਣੇ ਹੀ ਵਿਧਾਇਕ ਨੂੰ ਪਾਰਟੀ ਨੀਤੀ ਵਿਰੁੱਧ ਬੋਲਣ ਦੀ ਸਖ਼ਤ ਸਜ਼ਾ ਦਿੰਦਿਆਂ ਪੰਜ ਸਾਲ ਲਈ ਪਾਰਟੀ ਤੋਂ ਮੁਅੱਤਲ ਕਰਕੇ ਹੋਰਨਾਂ ਨੂੰ ਡਰੱਗ ਮਾਮਲੇ ‘ਚ ਪਾਰਟੀ ਨੀਤੀ ਦੀ ਵਿਰੋਧਤਾ ਕਰਨ ਵਾਲਿਆਂ ਹੋਰਾਂ ਨੂੰ ਖ਼ਬਰਦਾਰ ਕੀਤਾ ਹੈ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਪੰਜਾਬ ਸਰਕਾਰ ਵੱਲੋਂ ਆਪਣੇ ਹੀ ਵਿਧਾਇਕ ਨੂੰ ਪਾਰਟੀ ਨੀਤੀ ਵਿਰੁੱਧ ਬੋਲਣ ਲਈ ਪੰਜ ਸਾਲ ਪਾਰਟੀ ‘ਚ ਕੱਢਣ ਦੀ ਜ਼ੋਰਦਾਰ ਸ਼ਬਦਾਂ’ਚ ਹਮਾਇਤ ਕਰਦੀ ਹੋਈ ਇਸ ਨੂੰ ਲੋਕਾਂ ਤੇ ਸਮੇਂ ਦੀ ਲੋੜ ਵਾਲਾ ਸ਼ਲਾਘਾਯੋਗ ਫ਼ੈਸਲਾ ਮੰਨਦੀ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿਚੋਂ ਨਸ਼ਿਆਂ ਦੇ ਕੋਹੜ ਨੂੰ ਖਤਮ ਕਰਨ ਲਈ ਯੁੱਧ ਨਸ਼ਿਆਂ ਵਿਰੁੱਧ ਵਿੱਢੀਆਂ ਹੋਇਆਂ ਹੈ ਅਤੇ ਸਪੱਸ਼ਟ ਕੀਤਾ ਹੋਇਆ ਹੈ ਕਿ ਨਸ਼ਿਆਂ’ਚ ਇਨਵਾਲਵ ਕਿਸੇ ਵੀ ਵੱਡੇ ਤੋਂ ਵੱਡੇ ਸਰਕਾਰੀ ਜਾਂ ਗੈਰ ਸਰਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ ਇਸ ਕਰਕੇ ਜਦੋਂ ਸਰਕਾਰ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਮਾਮਲੇ ਵਿੱਚ ਅਕਾਲੀ ਮੰਤਰੀ ਤੇ ਧਨਾਡ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਤਾਂ ਵਿਧਾਇਕ ਨੇ ਪਾਰਟੀ ਨੀਤੀ ਦਾ ਸਵਾਗਤ ਕਰਨ ਦੀ ਬਜਾਏ ਬਿਕਰਮ ਸਿੰਘ ਮਜੀਠੀਆ ਨੂੰ ਗਿਰਫ਼ਤਾਰ ਕਰਨ ਤੇ ਸਰਕਾਰ ਵਿਰੋਧੀ ਕਈ ਸਵਾਲ ਖੜ੍ਹੇ ਕੀਤੇ ਸਨ ਜੋਂ ਉਹਨਾਂ ਨੂੰ ਪਾਰਟੀ ਵਿਚ ਰਹਿੰਦਿਆਂ ਨਹੀਂ ਕਰਨੇ ਚਾਹੀਦੇ ਸਨ ? ਕਿਉਂਕਿ ਉਹ ਵੀ ਸਰਕਾਰ ‘ਚ ਸ਼ਾਮਲ ਹਨ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਾਬਕਾ ਅਕਾਲੀ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੇ ਹੱਕ ਤੇ ਪਾਰਟੀ ਨੀਤੀ ਵਿਰੁੱਧ ਬੋਲਣ ਵਾਲੇ ਅੰਮ੍ਰਿਤਸਰ ਤੋਂ ਵਿਧਾਇਕ ਤੇ ਸਾਬਕਾ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪੰਜ ਸਾਲ ਲਈ ਪਾਰਟੀ ਤੋਂ ਮੁਅੱਤਲ ਕਰਨ ਵਾਲੇ ਫੈਸਲੇ ਦਾ ਸਵਾਗਤ ਅਤੇ ਡਰੱਗ ਮਾਮਲੇ’ਚ ਕਿਸੇ ਨੂੰ ਨਾ ਬਖਸ਼ਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਵੈਸੇ ਵੀ ਸਥਾਨਕ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਹਮੇਸ਼ਾ ਹੀ ਆਪਣੀ ਸਰਕਾਰ ਦੀ ਨੀਤੀ ਵਿਰੁੱਧ ਬੋਲਦੇ ਰਹਿੰਦੇ ਹਨ ਪਰ ਪਾਰਟੀ ਨੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਲਿਆ ਪਰ ਡਰੱਗ ਮਾਮਲੇ’ਚ ਫ਼ਸੇ ਬਿਕਰਮ ਸਿੰਘ ਮਜੀਠੀਆ ਨੂੰ ਚੰਗੀ ਤਰ੍ਹਾਂ ਸਬਕ਼ ਸਿਖਾਉਣ ਸਬੰਧੀ ਸਾਬਕਾ ਪੁਲਿਸ ਅਧਿਕਾਰੀ ਚੱਟੋਓਪਾਦੀਆ ਦੀ ਇੰਟਰੀ ਤੋਂ ਸਾਬਕ ਈ ਡੀ ਅਧਿਕਾਰੀ ਸ਼੍ਰ ਨਰੰਜਣ ਸਿੰਘ ਦੇ ਵੀ ਬਿਆਨ ਦਰਜ਼ ਕਰਵਾ ਚੁੱਕੀ ਹੈ ਤਾਂ ਅਜਿਹੇ ਹਲਾਤਾਂ ਵਿੱਚ ਸਰਕਾਰ ‘ਚ ਰਹਿੰਦਿਆਂ ਕੋਈ ਵਿਧਾਇਕ ਸਰਕਾਰੀ ਨੀਤੀ ਦੇ ਵਿਰੁੱਧ ਬਿਆਨਬਾਜ਼ੀ ਕਰਦਾਂ ਹੈਂ ਤਾਂ ਸਰਕਾਰ ਨੇ ਪੰਜਾਬੀ ਦੀ ਕਹਾਵਤ ਅਨੁਸਾਰ ਮਰਦੀ ਨੇ ਅੱਕ ਚੱਬਿਆ ਵਾਂਗ ਵਿਧਾਇਕ ਨੂੰ ਪਾਰਟੀ ਤੋਂ ਪੰਜ ਸਾਲ ਲਈ ਮੁਅੱਤਲ ਕਰਨ ਦਾ ਇਤਿਹਾਸਕ ਫੈਸਲਾ ਲੈ ਕੇ ਹੋਰਨਾਂ ਵਿਧਾਇਕਾਂ ਨੂੰ ਚਿਤਾਵਨੀ ਤੇ ਤਾੜਨਾ ਕੀਤੀ ਹੈ ਕਿ ਪਾਰਟੀ ਨੀਤੀ ਵਿਰੁੱਧ ਬੋਲਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ? ਭਾਈ ਖਾਲਸਾ ਨੇ ਸਾਡੀ ਪਾਰਟੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸਰਕਾਰ ਵੱਲੋਂ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪੰਜ ਸਾਲ ਪਾਰਟੀ ਤੋਂ ਮੁਅੱਤਲ ਕਰਨ ਵਾਲੇ ਫੈਸਲੇ ਦਾ ਸਵਾਗਤ ਕਰਦੀ ਹੈ ਉਥੇ ਸਰਕਾਰ ਤੋਂ ਜ਼ੋਰਦਾਰ ਸ਼ਬਦਾਂ’ਚ ਮੰਗ ਕਰਦੀ ਹੈ ਕਿ ਨਸ਼ਿਆਂ ਦੇ ਕੋਹੜ ਨੂੰ ਪੰਜਾਬ ‘ਚ ਕੱਢਣ ਲਈ ਨਸ਼ੇ ਦੇ ਸੁਦਾਗਰ ਚਾਹੇ ਉਹ ਜਿੱਡਾ ਮਰਜ਼ੀ ਵੱਡਾ , ਸਰਕਾਰੀ, ਗੈਰ ਸਰਕਾਰੀ ਹੋਵੇ ਬਿੱਲ ਕੁਲ ਬਖਸ਼ਿਆ ਨਾਂ ਜਾਵੇ ਤਾਂ ਹੀ ਪੰਜਾਬ ਵਿਚੋਂ ਨਸ਼ਿਆਂ ਦੀ ਲਾਹਨਤ ਨੂੰ ਖਤਮ ਕਰਕੇ ਪੰਜਾਬ ਨਸ਼ਾ ਮੁਕਤ ਸੂਬਾ ਬਣਾਇਆ ਜਾ ਸਕਦਾ ਹੈ, ਇਸ ਮੌਕੇ ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨਾਲ ਭਾਈ ਅਵਤਾਰ ਸਿੰਘ ਅੰਮ੍ਰਿਤਸਰ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ ਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਖਾਲਸਾ ਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਬਲਕਾਰ ਸਿੰਘ ਦਾਰੇਵਾਲ ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਭਾਈ ਸੁਰਿੰਦਰ ਸਿੰਘ ਆਦਮਪੁਰ ਜਲੰਧਰ ਭਾਈ ਵਿਕਰਮ ਸਿੰਘ ਪੰਡੋਰੀ ਨਿੱਝਰ ਨੇ ਭਾਈ ਰਵਿੰਦਰ ਸਿੰਘ ਟੁੱਟਕਲਾ ਆਦਿ ਆਗੂ ਹਾਜਰ ਸਨ ।


