ਲੁਧਿਆਣਾ, ਗੁਰਦਾਸਪੁਰ, 11 ਜੂਨ (ਸਰਬਜੀਤ ਸਿੰਘ)– ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾਂ ਸ਼ਹੀਦੀ ਸ਼ਤਾਬਦੀ ਦਿਵਸ਼ ਅਤੇ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਸੀਸ ਭੇਂਟ ਨਗਰ ਕੀਰਤਨ ਦੀ ਸ਼ਤਾਬਦੀ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਮੌੜ ਸਰ ਸਾਹਿਬ ਰਾਏਕੋਟ ਲੁਧਿਆਣਾ ਵਿਖੇ ਇੱਕ ਵੱਡਾ ਧਾਰਮਿਕ ਸਮਾਗਮ ਕਰਵਾਇਆ ਗਿਆ, ਵੱਖ ਵੱਖ ਦਲਪੰਥਾ ਨਾਲ ਸਬੰਧਤ ਲਾਡਲੀਆਂ ਨਿਹੰਗ ਫੌਜ਼ਾਂ ਵੱਲੋਂ ਸ਼ਾਨਦਾਰ ਮੁਹੱਲਾ ਖੇਡਿਆ ਗਿਆ, ਇਸ ਮੌਕੇ ਤੇ ਅਖੰਡ ਪਾਠਾਂ ਦੇ ਭੋਗ ਪਾਏ, ਧਾਰਮਿਕ ਦੀਵਾਨ ਸਜਾਇਆ ਗਿਆ, ਧਾਰਮਿਕ ਬੁਲਾਰਿਆਂ ਤੇ ਮਹੱਲਾ ਖੇਡਣ ਵਾਲਿਆਂ ਦਾ ਸਨਮਾਨ ਕੀਤਾ ਗਿਆ, ਪ੍ਰੈਸ ਨੂੰ ਇਸ ਸਬੰਧੀ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਕਿਹਾ ਗੁਰਮਤਿ ਸਮਾਗਮ ਦੇ ਸਬੰਧ ਵਿੱਚ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਮੌੜ ਸਰ ਸਾਹਿਬ ਲੋਹਟਬੱਦੀ ਵਿਖੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਬੀ ਬਾਣੀ ਦੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ , ਜਿਨ੍ਹਾਂ ਦੇ ਅੱਜ ਸਪੂਰਨ ਭੋਗ ਅਰਦਾਸ ਤੇ ਪਾਵਨ ਪਵਿੱਤਰ ਹੁਕਮ ਨਾਮੇ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਗਏ, ਜਿਸ ਵਿਚ ਪੰਥ ਦੇ ਨਾਮਵਰ ਰਾਗੀ ਢਾਡੀ ਕਵੀਸ਼ਰ ਪ੍ਰਚਾਰਕਾਂ ਤੇ ਕਥਾਵਾਚਕਾ ਨੇ ਆਪਣੀ ਹਾਜ਼ਰੀ ਲਵਾਈ ਤੇ ਆਈਆਂ ਸ਼ਰਧਾਵਾਨ ਸੰਗਤਾਂ ਨੂੰ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਅਤੇ ਸ਼੍ਰੋਮਣੀ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੀ ਸੀਸ ਭੇਂਟ ਸ਼ਤਾਬਦੀ ਸਬੰਧੀ ਵਿਸਥਾਰ ਨਾਲ ਚਾਨਣਾ ਪਾਇਆ, ਭਾਈ ਖਾਲਸਾ ਨੇ ਦੱਸਿਆ ਇਸ ਮੌਕੇ ਤੇ ਦਸਮੇਸ਼ ਤਰਨਦਲ ਦੇ ਮੁੱਖੀ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ, ਜਥੇਦਾਰ ਬਾਬਾ ਬਲਦੇਵ ਸਿੰਘ ਵੱਲਾ, ਜਥੇਦਾਰ ਬਾਬਾ ਸੁਖਪਾਲ ਸਿੰਘ ਮਾਲਵਾ ਤਰਨਾ ਦਲ,ਜਥੇਦਾਰ ਬਾਬਾ ਕੁਲਵਿੰਦਰ ਸਿੰਘ ਚਮਕੌਰ ਸਾਹਿਬ ਵਾਲੇ, ਮੁੱਖ ਪ੍ਰਬੰਧਕ ਜਥੇਦਾਰ ਬਾਬਾ ਰਣਜੀਤ ਸਿੰਘ ਲੋਹਟਬੱਦੀ ਤੋਂ ਇਲਾਵਾ ਸੈਂਕੜੇ ਜਥੇਦਾਰ, ਲਾਡਲੀਆਂ ਨਿਹੰਗ ਫੌਜ਼ਾਂ ਤੇ ਹਜ਼ਾਰਾਂ ਸੰਗਤਾਂ ਨੇ ਸਮਾਗਮ ਦੀਆਂ ਹਾਜ਼ਰੀਆਂ ਭਰ ਕੇ ਆਪਣਾ ਮਨੁੱਖੀ ਜੀਵਨ ਸਫ਼ਲ ਬਣਾਇਆਂ, ਭਾਈ ਖਾਲਸਾ ਨੇ ਦੱਸਿਆ ਦੀਵਾਨ ਦੀ ਸਮਾਪਤੀ ਤੋਂ ਬਾਅਦ ਅਕਾਲ ਪੁਰਖ ਦੀਆਂ ਲਾਡਲੀਆਂ ਨਿਹੰਗ ਸਿੰਘ ਫ਼ੌਜਾਂ ਵੱਲੋਂ ਆਪਣੇ ਆਪਣੇ ਘੌੜਿਆ ਤੇ ਸਵਾਰ ਨੇਜ਼ੇ ਬਰਛੇ ਬਰਛੀਆਂ ਖੰਡੇ ਦੋਧਾਰੇ ਤੇ ਹੋਰ ਰਵਾਇਤੀ ਜੰਗੀ ਸ਼ਸਤਰਾਂ ਨਾਲ ਲੈਸ ਹੋ ਕੇ ਸਭ ਤੋਂ ਪਹਿਲਾਂ ਲੋਹਟਬੱਦੀ ਨਗਰ ਦੀਆਂ ਪਰਕਰਮਾਂ ਕੀਤੀਆਂ ਅਤੇ ਲੋਹਟਬੱਦੀ ਅਹਿਮਦਗੜ੍ਹ ਮੰਡੀ ਰੋਡ ਨੂੰ ਜਾਂਦੀ ਸੜਕ ਦੇ ਇੱਕ ਖੇਤ ਵਿੱਚ ਸ਼ਾਨਦਾਰ ਮਹੱਲੇ ਦਾ ਪ੍ਰਦਰਸ਼ਨ ਕੀਤਾ ਅਤੇ ਆਈਆਂ ਸੰਗਤਾਂ ਨੂੰ ਘੋੜਸਵਾਰੀ ਨੇਜ਼ਾ ਬਾਜ਼ੀ ਗਤਕੇਬਾਜ਼ੀ ਪੈਂਤੜੇ ਕੱਢਣ, ਕਿੱਲੀ ਤੇ ਕਿਲਾ ਪੁੱਟਣ ਵਰਗੀਆਂ ਕਈ ਤਰ੍ਹਾਂ ਦੀਆਂ ਜੰਗ ਜੂੰ ਖ਼ਾਲਸਾਈ ਖੇਡਾਂ ਦਾ ਪ੍ਰਦਰਸ਼ਨ ਕਰਕੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਦੇ ਸੁਨਹਿਰੀ ਪੁਰਾਤਨ ਵਿਰਸੇ ਇਤਿਹਾਸ ਨਾਲ ਜੋੜਨ ਲਈ ਜੰਗੀ ਪੱਧਰ ਤੇ ਉਪਰਾਲੇ ਕੀਤੇ, ਇਸ ਮੌਕੇ ਤੇ ਗੁਰੂ ਕੇ ਲੰਗਰ ਦੇਗਾਂ ਸਰਦਾਈਆ ਅਤੁੱਟ ਵਰਤਾਏ ਗਏ ਅਤੇ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਮੌੜ ਸਰ ਸਾਹਿਬ ਲੋਹਟਬੱਦੀ ਦੇ ਮੁੱਖ ਪ੍ਰਬੰਧਕ ਜਥੇਦਾਰ ਬਾਬਾ ਰਣਜੀਤ ਸਿੰਘ ਲੋਹਟਬੱਦੀ ਵੱਲੋਂ ਆਏ ਦਲਪੰਥਾਂ ਦੇ ਮੁਖੀਆਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਜਥੇਦਾਰ ਬਾਬਾ ਖੜਕ ਸਿੰਘ, ਭਾਈ ਬਿੱਲੂ, ਬਾਬਾ ਮਨਜੀਤ ਸਿੰਘ ਜੀ, ਭਾਈ ਵਿਰਸਾ ਸਿੰਘ ਖਾਲਸਾ, ਭਾਈ ਭਾਗ ਸਿੰਘ, ਬਿੰਦਰ ਸਿੰਘ, ਕੁਲਵੰਤ ਸਿੰਘ ਤੇ ਹੋਰ ਸੈਂਕੜੇ ਜਥੇਦਾਰ ਤੇ ਹਾਜਾਰਾ ਸੰਗਤਾਂ ਹਾਜ਼ਰ ਸਨ, ਇਸ ਮੌਕੇ ਤੇ ਗੁਰੂ ਕੇ ਲੰਗਰ ਦੇਗਾਂ ਸਰਦਾਈਆ ਅਤੁੱਟ ਵਰਤਾਏ ਗਏ,ਮੇਜਰ ਸਿੰਘ ਸੋਢੀ ਰਕਰਮਾਂ ਕੀਤੀਆਂ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸਮੇਸ਼ ਤਰਨਦਲ ਤੇ ਜਥੇਦਾਰ ਬਾਬਾ ਕੁਲਵਿੰਦਰ ਸਿੰਘ ਦੀ ਅਗਵਾਈ


