ਲੁਧਿਆਣਾ, ਗੁਰਦਾਸਪੁਰ, 1 ਮਈ ( ਸਰਬਜੀਤ ਸਿੰਘ)–ਕਾਂਗਰਸ ਪਾਰਟੀ ਦੇ ਲੁਧਿਆਣਾ ਲੋਕ ਸਭਾ ਹਲਕਾ ਤੋਂ ਚੋਣ ਮੈਦਾਨ ਵਿੱਚ ਨਿੱਤਰੇ ਰਾਜਾ ਵੜਿੰਗ ਕਾਂਗਰਸ ਸੂਬਾ ਪ੍ਰਧਾਨ ਦੀ ਧਰਮਪਤਨੀ ਅੰਮ੍ਰਿਤਾ ਵੜਿੰਗ ਨੇ ਇੱਕ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਕਿਹਾ ਮੈਂ ਗੁਰੂਆਂ ਦੇ ਪੰਜੇ ਲਈ ਵੋਟਾਂ ਮੰਗਣ ਆਈ ਹਾਂ, ਤੁਸੀਂ ਇੱਕ ਜੂਨ ਨੂੰ ਕਾਂਗਰਸ ਦੇ ਚੋਣ ਨਿਸ਼ਾਨ ਬਾਬਾ ਨਾਨਕ ਦੇ ਪੰਜੇ ਨੂੰ ਵੋਟਾਂ ਪਾਇਓ, ਇਸ ਬਿਆਨ ਦਾ ਸਖ਼ਤ ਨੋਟਿਸ ਲੈਂਦਿਆਂ ਜਥੇਦਾਰ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਜੀ,ਐਸ ਜੀ ਪੀ ਸੀ ਪ੍ਰਧਾਨ ਭਾਈ ਧਾਮੀ ਤੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਤੋਂ ਇਲਾਵਾ ਕਈ ਪੰਥਕ ਆਗੂਆਂ ਨੇ ਕਿਹਾ ਬਾਬਾ ਨਾਨਕ ਦੇ ਪੰਜੇ ਨੇ ਸੱਚ ਧਰਮ ਦੀ ਗੱਲ ਕਰਦਿਆਂ ਆਪਣੇ ਪੰਜੇ ਨਾਲ ਪਹਾੜ ਰੋਕ ਕੇ ਵਲੀ ਕੰਧਾਰੀ ਦਾ ਹੰਕਾਰ ਤੋੜਿਆਂ ਅਤੇ ਕਾਂਗਰਸ ਦੇ ਚੋਣ ਨਿਸ਼ਾਨ ਖੂਨੀ ਪੰਜੇ ਨੇ ਪਵਿੱਤਰ ਹਰਮੰਦਰ ਸਾਹਿਬ ਤੇ ਅਕਾਲਤਖਤ ਸਾਹਿਬ ਨੂੰ ਆਪਣੀ ਫ਼ੌਜਾਂ ਰਾਹੀਂ ਤੋਪਾਂ ਤੇ ਟੈਂਕਾਂ ਨਾਲ ਇੱਕ ਜੂਨ ਨੂੰ ਢਹਿਢੇਰੀ ਕਰਕੇ ਹਜ਼ਾਰਾਂ ਨਿਹੱਥੇ ਲੋਕਾਂ ਦਾ ਕਤਲੇਆਮ ਕਰਨ ਦੇ ਨਾਲ ਨਾਲ ਸੈਂਕੜੇ ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ ਤੇ ਫ਼ੌਜਾਂ ਝੜਾਈਆਂ, ਇਸ ਕਰਕੇ ਤੁਸੀਂ ਕਾਂਗਰਸ ਦੇ ਜ਼ਾਲਮ ਪੰਜੇ ਨੂੰ ਗੁਰੂਆਂ ਦੇ ਧਰਮੀ ਪੰਜੇ ਨਾਲ ਜੋੜ ਕੇ ਵੱਡਾ ਗੁਨਾਹ ਕੀਤਾ ਹੈ ਅਤੇ ਇਸ ਕਰਕੇ ਤੁਹਾਨੂੰ ਸਿੱਖ ਪੰਥ ਦੀ ਕਚਹਿਰੀ ਵਿੱਚ ਇਸ ਭੁੱਲ ਦੀ ਮੁਵਾਫੀ ਮੰਗਣੀ ਪਵੇਗੀ ਅਤੇ ਚੋਣ ਕਮਿਸ਼ਨ ਨੂੰ ਵੀ ਇਸ ਮਾਮਲੇ’ਚ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਕਿ ਅੱਗੇ ਤੋਂ ਕੋਈ ਵੀ ਚੋਣ ਪ੍ਰਚਾਰ ਦੌਰਾਨ ਗੁਰੂਆਂ ਦੇ ਨਾਂ ਤੇ ਵੋਟਾਂ ਮੰਗ ਕੇ ਧਰਮੀ ਲੋਕਾਂ ਦੀਆਂ ਮਨ ਭਾਵਨਾਵਾਂ ਨੂੰ ਠੇਸ ਮਾਰਨ ਵਾਲੀ ਅਜਿਹੀ ਕੋਈ ਕਾਰਵਾਈ ਨਾ ਕਰਨ ਦੀ ਕੋਸ਼ਿਸ਼ ਨਾ ਕਰ ਸਕੇ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਅੰਮ੍ਰਿਤਾ ਵੜਿੰਗ ਵੱਲੋਂ ਕਾਂਗਰਸ ਦੇ ਚੋਣ ਪ੍ਰਚਾਰ ਕਰਨ ਸਮੇਂ ਕਾਂਗਰਸ ਦੇ ਖੂਨੀ ਪੰਜੇ ਨੂੰ ਗੁਰੂਆਂ ਦਾ ਪੰਜਾ ਦੱਸਣ ਦੀ ਨਿੰਦਾ, ਇਸ ਦੀ ਮੁਵਾਫੀ ਮੰਗਣ ਅਤੇ ਚੋਣ ਕਮਿਸ਼ਨ ਤੋਂ ਇਸ ਤੇ ਸ਼ਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਕਿਹਾ ਅਜਿਹਾ ਇੱਕ ਵਾਰ ਅਕਾਲੀ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਵੀ ਚੋਣ ਪ੍ਰਚਾਰ ਕਰਦਿਆਂ ਅਕਾਲੀਆਂ ਦੇ ਤੱਕੜੀ ਚੋਣ ਨਿਸ਼ਾਨ ਨੂੰ ਬਾਬਾ ਨਾਨਕ ਦੀ ਤੱਕੜੀ ਦੱਸ ਕੇ ਵੋਟਾਂ ਮੰਗਣ ਵਾਲੀ ਗਲਤੀ ਕੀਤੀ ਸੀ ਅਤੇ ਉਸ ਨੂੰ ਸਿੱਖ ਕੌਮ ਤੋਂ ਮੁਆਫ਼ੀ ਮੰਗਣੀ ਪਈ ਸੀ, ਭਾਈ ਖਾਲਸਾ ਨੇ ਸਪਸ਼ਟ ਕੀਤਾ, ਇਸੇ ਤਰ੍ਹਾਂ ਅੰਮ੍ਰਿਤਾ ਵੜਿੰਗ ਨੂੰ ਕਾਂਗਰਸ ਦੇ ਖੂਨੀ ਪੰਜੇ ਨੂੰ ਗੁਰੂਆਂ ਦਾ ਪੰਜਾ ਦੱਸ ਕੇ ਵੋਟਾਂ ਮੰਗਣ ਵਾਲੀ ਕੀਤੀ ਬੱਜਰ ਗਲਤੀ ਬਦਲੇ ਸਿੱਖ ਕੌਮ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਕਿਉਂਕਿ ਇਸ ਘਟਨਾ ਨੇ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ ਭਾਈ ਖਾਲਸਾ ਨੇ ਕਿਹਾ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਅੰਮ੍ਰਿਤਾ ਵੜਿੰਗ ਦੀ ਇਸ ਬੱਜਰ ਭੁੱਲ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਜਿਥੇ ਮੁਵਾਫੀ ਮੰਗਣ ਦੀ ਅਪੀਲ ਕਰਦੀ ਹੈ, ਉਥੇ ਚੋਣ ਕਮਿਸ਼ਨ ਤੋਂ ਮੰਗ ਕਰਦੀ ਹੈ ਕਿ ਇਸ ਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਕਿਉਂਕਿ ਚੋਣ ਕਮਿਸ਼ਨ ਦੀ ਉਸ ਹਦਾਇਤ ਦੀ ਉਲੰਘਣਾ ਹੋਈ ਹੈ,ਜਿਸ ਵਿਚ ਧਰਮ ਦੇ ਨਾਂ ਤੇ ਵੋਟਾਂ ਮੰਗਣ ਤੋਂ ਰੋਕਿਆ ਗਿਆ ਹੈ, ਅੰਮ੍ਰਿਤਾਂ ਵੜਿੰਗ ਨੇ ਅਜਿਹਾ ਕਰਕੇ ਸਿੱਖ ਧਰਮੀ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚੀ ਹੈ , ਇਸ ਮੌਕੇ ਭਾਈ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਨਾਲ ਸੀਨੀਅਰ ਆਗੂ ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਲਖਵਿੰਦਰ ਸਿੰਘ ਰਾਜਿਸਥਾਨ ਭਾਈ ਸਿੰਦਾ ਸਿੰਘ ਨਿਹੰਗ ਅਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਅਤੇ ਭਾਈ ਰਛਪਾਲ ਸਿੰਘ ਕਮਾਲਕੇ ਭਾਈ ਜਗਜੀਤ ਸਿੰਘ ਸੈਦੇਸਾਹ ਵਾਲਾ ਭਾਈ ਸੁਖਦੇਵ ਸਿੰਘ ਫੌਜੀ ਜਗਰਾਵਾਂ ਭਾਈ ਗੁਰਜਸਪਰੀਤ ਸਿੰਘ ਮਜੀਠਾ ਭਾਈ ਬਲਵਿੰਦਰ ਖਡੂਰ ਸਾਹਿਬ ਆਦਿ ਆਗੂ ਹਾਜਰ ਸਨ।