ਗੁਰਦਾਸਪੁਰ, 15 ਮਈ (ਸਰਬਜੀਤ ਸਿੰਘ)– ਕੋਲੰਬੀਆ ਵਿਚ ਭਾਰਤੀ ਪੰਜ ਨੌਜਵਾਨਾਂ ਦੇ ਅਗਵਾਹ ਹੋਣ ਵਾਲੀ ਖ਼ਬਰ ਤੇ ਗਹਿਰੀ ਚਿੰਤਾ ਜਤਾਉਂਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਜਿਥੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਨੂੰ ਬੇਨਤੀ ਕੀਤੀ ਕਿ ਇਹਨਾਂ ਦੇਸ ਦੇ ਬੇਰੁਜਗਾਰ ਨੌਜਵਾਨਾਂ ਨੂੰ ਜਲਦੀ ਰਿਹਾਅ ਕਰਵਾਇਆ ਜਾਵੇ,ਜੋ ਰੋਜ਼ੀ ਰੋਟੀ ਕਮਾਉਣ ਲਈ ਬੇਸਮਝੀ ਨਾਲ ਡੌਂਕੀ ਲਗਾ ਕੇ ਵਿਦੇਸ਼ ਜਾ ਰਹੇ ਸਨ ਅਤੇ ਕੋਲੰਬੀਆ ਵਿਚ ਜਾਣ ਤੋਂ ਉਪਰੰਤ ਇਹਨਾਂ ਪੰਜਾ ਨੌਜਵਾਨਾਂ ਨੂੰ ਅਗਵਾਹ ਕਰ ਲਿਆ ਗਿਆ ਹੈ, ਨੂੰ ਬਚਾਉਣ ਤੇ ਭਾਰਤ ਲਿਆਉਣ ਲਈ ਭਾਰਤੀ ਪਰਿਵਾਰਾਂ ਦੀ ਢੁਕਵੀਂ ਮਦਦ ਕਰਨ ਦੀ ਲੋੜ ਤੇ ਜੋਰ ਦੇਣ ਤਾਂ ਜੋ ਉਹ ਸਹੀ ਸਲਾਮਤ ਆਪਣੇ ਦੇਸ਼ ਆ ਸਕਣ, ਉਥੇ ਵਿਦੇਸ਼ਾਂ ਵਿੱਚ ਜਾ ਕੇ ਰਾਤੋਂ ਰਾਤ ਅਮੀਰ ਬਣਨ ਦੇ ਚਾਹਵਾਨ ਭਾਰਤੀ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕਰਦੀ ਹੈ ਕਿ ਉਹ ਵਿਦੇਸ਼ਾਂ ਵਿੱਚ ਡੌਂਡੀ ਲਗਾ ਕੇ ਜਾਣਾ ਛੱਡ ਦੇਣ ,ਕਿਉਂਕਿ ਇਸ ਨਾਲ ਜਿੱਥੇ ਪਿਛਲੇ ਪ੍ਰਵਾਰਾਂ ਨੂੰ ਬਹੁਤ ਮੁਸ਼ਕਲਾ ਦਾ ਸਹਾਮਣਾ ਕਰਨਾ ਪੈਂਦਾ ਹੈ ਉਥੇ ਮੌਤਾਂ ਵੀ ਹੋ ਜਾਂਦੀਆਂ ਹਨ ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਭਾਰਤ ਸਰਕਾਰ ਨੂੰ ਬੇਨਤੀ ਕਰਦੀ ਹੈ ਕਿ ਇਹਨਾਂ ਕੋਲੰਬੀਆ ਵਿਚ ਫਸੇ ਨੌਜਵਾਨਾਂ ਦੀ ਢੁਕਵੀਂ ਤੇ ਲੋੜੀਂਦੀ ਸਹਾਇਤਾ ਕੀਤੀ ਜਾਵੇ ਉਥੇ ਨੌਜਵਾਨਾਂ ਨੂੰ ਬੇਨਤੀ ਕਰਦੀ ਹੈ ਕਿ ਉਹ ਆਪਣੇ ਦੇਸ਼ ਵਿਚ ਘੱਟ ਕਮਾਈ ਕਰ ਲੈਣ ,ਪਰ ਡੌਕੀ ਲਗਾ ਕੇ ਵਿਦੇਸ਼ ਜਾਣ ਵਾਲੀ ਖਾਹਸ ਰਾਹੀਂ ਆਪਣੇ ਮਾਤਾ ਪਿਤਾ ਤੇ ਪਰਿਵਾਰਾਂ ਨੂੰ ਦੁੱਖਾ’ਚ ਨਾ ਪਾਉਣ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਨੇ ਭਾਰਤ ਦੇ ਪੰਜ ਬੇਰੁਜ਼ਗਾਰ ਨੌਜਵਾਨਾਂ ਦੇ ਕੋਲੰਬੀਆ ਵਿਚ ਅਗਵਾਹ ਹੋਣ ਵਾਲੀ ਮੰਦਭਾਗੀ ਖ਼ਬਰ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ, ਸਰਕਾਰ ਤੋਂ ਇਨ੍ਹਾਂ ਨੌਜਵਾਨਾਂ ਨੂੰ ਭਾਰਤ ਲਿਆਉਣ ਦੀ ਮੰਗ ਤੇ ਨੌਜਵਾਨਾਂ ਨੂੰ ਡੌਕੀ ਲਗਾ ਕੇ ਵਿਦੇਸ਼ ਜਾਣ ਦੇ ਰੁਝਾਨ ਨੂੰ ਛੱਡ ਕੇ ਭਾਰਤ ਵਿੱਚ ਘੱਟ ਕਮਾਈ ਕਰਨ ਦੀ ਬੇਨਤੀ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਕਿਹਾ ਇਸ ਖਬਰ ਨੇ ਇਨ੍ਹਾਂ ਨੌਜਵਾਨਾਂ ਦੇ ਪ੍ਰਵਾਰਾਂ ਨੂੰ ਗਹਿਰੀ ਮੁਸੀਬਤ ਵਿੱਚ ਪਾ ਕੇ ਦਿੱਤਾ ਹੈ ਤੇ ਉਹ ਹੁਣ ਗਹਿਰੀ ਮੁਸੀਬਤ ਵਿੱਚ ਪੈ ਗਏ ਹਨ ਅਤੇ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਬਚਾਇਆਂ ਜਾਵੇ,ਭਾਈ ਖਾਲਸਾ ਨੇ ਦੱਸਿਆ ਅਗਵਾਹ ਹੋਏ ਨੌਜਵਾਨਾਂ ਵੱਲੋਂ ਲੋਕਾਂ ਕੋਲੋਂ ਡਾਲਰਾਂ ਦੀ ਮੰਗ ਵੀ ਕੀਤੀ ਜਾ ਰਹੀ ਹੈ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਇਥੋਂ ਰਿਆਹ ਕਰਵਾਇਆ ਜਾਵੇ, ਕਿਉਂਕਿ ਇਥੇ ਸਾਡੇ ਨਾਲ ਬਹੁਤ ਮਾੜਾ ਵਿਵਹਾਰ ਕੀਤਾ ਜਾ ਰਿਹਾ ਹੈ, ਭਾਈ ਖਾਲਸਾ ਨੇ ਕਿਹਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਆਪਣੇ ਵਸੀਲਿਆਂ ਰਾਹੀਂ ਇਨ੍ਹਾਂ ਨੌਜਵਾਨਾਂ ਨੂੰ ਜਲਦੀ ਰਿਹਾਅ ਕਰਵਾਉਣ ਲਈ ਉਥੋਂ ਦੀ ਸਰਕਾਰ ਨਾਲ ਤਾਲਮੇਲ ਮੇਲ ਕਰੇ ,ਤਾਂ ਕਿ ਇਨ੍ਹਾਂ ਫਸੇ ਬੁਰਜਗਾਰ ਨੌਜਵਾਨਾਂ ਨੂੰ ਭਾਰਤ ਲਿਆਂਦਾ ਜਾ ਸਕੇ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਇਨ੍ਹਾਂ ਨੌਜਵਾਨਾਂ ਦੇ ਅਗਵਾਹ ਹੋਣ ਵਾਲੀ ਮੰਦਭਾਗੀ ਘਟਨਾ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ ਉਥੇ ਭਾਰਤ ਸਰਕਾਰ ਤੋਂ ਮੰਗ ਕਰਦੀ ਹੈ ਕਿ ਇਨ੍ਹਾਂ ਬੇਰੁਜ਼ਗਾਰ ਭਾਰਤੀ ਨੌਜਵਾਨਾਂ ਨੂੰ ਆਪਣੇ ਵਤਨ ਲਿਆਉਣ ਲਈ ਲੋੜੀਂਦੀ ਸਹਾਇਤਾ ਕੀਤੀ ਜਾਵੇ ,ਉਥੇ ਨੌਜਵਾਨਾਂ ਨੂੰ ਬੇਨਤੀ ਕਰਦੀ ਹੈ ਕਿ ਉਹ ਡੌਕੀ ਲਗਾ ਕੇ ਵਿਦੇਸ਼ ਜਾਣ ਦੀ ਲਾਲਸਾ ਛੱਡ ਕੇ ਆਪਣੇ ਮੁਲਕ ਵਿਚ ਘੱਟ ਕਮਾਈ ਨਾਲ ਗੁਜ਼ਾਰਾ ਕਰ ਲੈਣ ਦੀ ਲੋੜ ਤੇ ਜ਼ੋਰ ਦੇਣ,ਪਰ ਡੌਕੀ ਲਗਾ ਕੇ ਰਾਤੋਂ ਰਾਤ ਅਮੀਰ ਬਣਨ ਦੀ ਲਾਲਸਾ ਨਾਲ ਆਪਣੇ ਮਾਂ ਪਿਓ ਤੇ ਪ੍ਰਵਾਰਾਂ ਨੂੰ ਤੰਗ ਪ੍ਰੇਸਾਨ ਕਰਨ ਵਾਲੇ ਵਰਤਾਰੇ ਨੂੰ ਬੰਦ ਕਰ ਦੇਣ ।


