ਸੀ.ਬੀ.ਏ ਇਨਫੋਟੈਕ ਕੰਪਿਊਟਰ ਐਜੂਕੇਸ਼ਨ ਅਤੇ ਆਈ.ਟੀ ਕੰਪਨੀ ਵਲੋਂ 45 ਦਿਨਾਂ ਦੀ ਸਮਰ ਟ੍ਰੇਨਿੰਗ ਦਾ ਆਯੋਜਨ

ਗੁਰਦਾਸਪੁਰ

ਵਿਦਿਆਰਥੀਆਂ ਲਈ ਲਾਹੇਵੰਦ ਹੋਵੇਗਾ 45 ਦਿਨਾਂ ਕੋਰਸ- ਇੰਜੀ.ਸੰਦੀਪ ਕੁਮਾਰ

ਗੁਰਦਾਸਪੁਰ, 30 ਅਪ੍ਰੈਲ (ਸਰਬਜੀਤ ਸਿੰਘ)-) -ਗੁਰਦਾਸਪੁਰ ਦੀ ਨਾਮਵਰ ਅਤੇ ਵਿਦਿਆਰਥੀਆਂ ਦੀ ਭਰੋਸੇਮੰਦ ਸੀ.ਬੀ.ਏ ਇਨਫੋਟੈਕ ਕੰਪਿਊਟਰ ਐਜੂਕੇਸ਼ਨ ਅਤੇ ਆਈ.ਟੀ ਕੰਪਨੀ ਵਲੋਂ 45 ਦਿਨਾਂ ਦੀ ਸਮਰ ਟ੍ਰੇਨਿੰਗ ਦਾ ਆਯੋਜਨ ਕੀਤਾ ਗਿਆ ਹੈ। ਜਿਸ ਵਿਚ ਵਿਦਿਆਰਥੀਆਂ ਨੂੰ ਵੀਡੀਓ ਐਡਿਟਿੰਗ, ਪਾਵਰ ਬੀ.ਆਈ, ਡਾਟਾ ਸਾਇੰਸ, ਆਟੋਕੈਡ 2 ਡੀ/3ਡੀ, ਕੰਪਿਊਟਰ ਨੈਟਵਰਕਿੰਗ, ਕੁਇੱਕਬੁੱਕਸ, ਸੀ ਅਤੇ ਸੀ++, ਡਿਜੀਟਲ ਮਾਰਕੀਟਿੰਗ, ਵੈਬ ਡਿਵੈਲਪਮੈਂਟ, ਪਾਈਥਨ, ਕੰਪਿਊਟਰ ਬੇਸਿਕਸ, ਗ੍ਰਾਫਿਕ ਡਿਜ਼ਾਈਨਿੰਗ, ਵੈਬ ਡਿਜ਼ਾਈਨਿੰਗ, ਟੈਲੀ ਪ੍ਰਾਈਮ, ਰੋਬੋਟਿਕਸ ਦੀ ਸਫਲਤਾ ਪੂਰਵਕ ਕੋਚਿੰਗ ਦਿੱਤੀ ਜਾਵੇਗੀ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਇੰਜੀ.ਸੰਦੀਪ ਕੁਮਾਰ ਨੇ ਦੱਸਿਆ ਕਿ ਇਹ 45 ਦਿਨਾਂ ਦਾ ਸਮਰ ਟ੍ਰੇਨਿੰਗ ਪ੍ਰੋਗਰਾਮ ਜਿੱਥੇ ਵਿਦਿਆਰਥੀਆਂ ਦੇ ਗਿਆਨ ਵਿਚ ਹੋਰ ਵਾਅਦਾ ਕਰੇਗਾ। ਉਥੇ ਨਾਲ ਹੀ ਉਹਨਾਂ ਨੂੰ ਇਹ ਕੋਰਸ ਕਰਕੇ ਚੰਗੀਆਂ ਨੌਕਰੀਆਂ ਦੇ ਕਈ ਆਫਰ ਆਉਣਗੇ। ਉਹਨਾਂ ਕਿਹਾ ਕਿ ਸਮਰ ਟ੍ਰੇਨਿੰਗ ਪ੍ਰੋਗਰਾਮ ਦੀਆਂ ਫੀਸਾਂ ਬਹੁਤ ਹੀ ਘੱਟ ਰੱਖੀਆਂ ਗਈਆਂ ਹਨ ਅਤੇ ਸਾਡੇ ਮਾਹਿਰ ਕੋਚਿੰਗ ਸਟਾਫ ਵਿਦਿਆਰਥੀਆਂ ਨੂੰ ਨਵੀਂ ਤਕਨੀਕ ਅਤੇ ਨਵੇਂ ਪ੍ਰੋਗਰਾਮਾਂ ਤਹਿਤ ਇਸ ਦੀ ਕੋਚਿੰਗ ਦੇਣਗੇ। ਸੋ ਮੇਰੀ ਵਿਦਿਆਰਥੀਆਂ ਨੂੰ ਇਹੋਂ ਅਪੀਲ ਹੈ ਕਿ ਉਹ ਸਮਰ ਟ੍ਰੇਨਿੰਗ ਪ੍ਰੋਗਰਾਮ ਦਾ ਲਾਭ ਉਠਾਉਣ ਅਤੇ ਅੱਜ ਹੀ ਸੀ.ਬੀ.ਏ ਇਨਫੋਟੈਕ ਦੇ ਦਫਤਰ ਕਲਾਨੌਰ ਰੋਡ ਵਿਖੇ ਆ ਕੇ ਆਪਣਾ ਰਜਿਸਟੇ੍ਰਸ਼ਨ ਕਰਵਾਉਣ।

Leave a Reply

Your email address will not be published. Required fields are marked *