ਗੁਰਦਾਸਪੁਰ, 16 ਅਪ੍ਰੈਲ (ਸਰਬਜੀਤ ਸਿੰਘ)– ਐਸਸੀਈਆਰਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲੇ ਦੇ ਸਰਕਾਰੀ ਸਕੂਲਾਂ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਵਿੱਚ ਪੜਦੇ ਵਿਦਿਆਰਥੀਆਂ ਦੇ ਸਿੱਖਿਆ ਪੱਧਰ ਵਿੱਚ ਸੁਧਾਰ ਲਿਆਉਣ ਲਈ ਮਿਸ਼ਨ ਸਮਰੱਥ 3.0 ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲਾ ਰਿਸੋਰਸ ਕੋਆਰਡੀਨੇਟਰ ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਇਸ ਤਹਿਤ ਇਹਨਾਂ ਵਿਦਿਆਥੀਆਂ ਦੀ ਬੇਸ ਲਾਈਨ ਟੈਸਟਿੰਗ ਮੁਕੰਮਲ ਹੋ ਚੁੱਕੀ ਹੈ ਅਤੇ ਇਸ ਨਾਲ ਸਾਰ ਡਾਟਾ ਸੰਬੰਧਿਤ ਐਪ ਤੇ ਅਪਲੋਡ ਕਰ ਦਿੱਤਾ ਗਿਆ ਹੈ । ਹੁਣ ਵਿਦਿਆਰਥੀਆਂ ਦਾ ਸੁਤੰਤਰ ਮੁਲਾਂਕਣ ਕੀਤਾ ਜਾਣਾ ਹੈ ਜਿਸ ਵਾਸਤੇ ਮਾਨਯੌਗ ਜਿਲਾ ਸਿੱਖਿਆ ਅਫਸਰ ਜੀ ਦੀ ਰਹਿਨੁਮਾਈ ਹੇਠ ਕਰੀਬ 138 ਸਕੂਲਾਂ ਵਿੱਚ ਸੁਤੰਤਰ ਮੁਲਾਂਕਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ।ਇਸ ਦੀ ਜਾਂਚ ਲਈ ਜਿਲਾ ਰਿਸੋਰਸ ਕੋਆਰਡੀਨੇਟਰ ਪੁਰੇਵਾਲ ਵਲੋਂ ਸਮਿਸ ਕੰਡਿਆਲ ਬਲਾਕ ਬਟਾਲਾ ਅਤੇ ਸਮਿਸ ਗੰਜਾ ਬਲਾਕ ਦੋਰਾਂਗਲਾ ਦੇ ਸਕੂਲ ਵਿਜਟ ਕੀਤੇ ਗਏ । ਉਨਾਂ ਦੱਸਿਆ ਕਿ ਬੇਸਲਾਈਨ ਟੈਸਟਿੰਗ ਪਹਿਲਾਂ ਸਕੂਲ ਪੱਧਰ ਤੇ ਵਿਸ਼ਾਵਾਰ ਅਧਿਆਪਕਾਂ ਵਲੋਂ ਕੀਤੀ ਗਈ ਸੀ ਅਤੇ ਹੁਣ ਇਸ ਦੀ ਕਰਾਸ ਚੈਕਿੰਗ ਲਈ ਅੰਤਰ ਬਲਾਕ ਰਿਸੋਰਸ ਕੋਆਰਡੀਨੇਟਰਾਂ ਦੀਆਂ ਟੀਮਾਂ ਬਣਾ ਕੇ ਸੁਤੰਤਰ ਮੁਲਾਂਕਣ ਕਰਵਾਇਆ ਜਾ ਰਿਹਾ ਹੈ ।ਇਸ ਦੋਰਾਨ ਤਿੰਨ ਵੱਖ ਵੱਖ ਵਿਸ਼ਿਆਂ ਪੰਜਾਬੀ, ਅੰਗਰੇਜੀ ਅਤੇ ਗਣਿਤ ਦਾ ਸੁਤੰਤਰ ਮੁਲਾਂਕਣ ਕੀਤਾ ਜਾਵੇਗਾ ।ਇਸ ਤੋ ਉਪਰੰਤ ਰੈਂਡਮ ਅਸੈਸਮੈਂਟ ਵੀ ਕੀਤੀ ਜਾਵੇਗੀ।ਉਨਾਂ ਸਮੂਹ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਕਿ ਸੁਤੰਤਰ ਮੁਲਾਂਕਣ ਵਾਲੇ ਦਿਨ ਵਿਦਿਆਰਥੀਆਂ ਦੀ ਹਾਜਰੀ 100 ਪ੍ਰਤੀਸ਼ਤ ਯਕੀਨੀ ਬਣਾਈ ਜਾਵੇ । ਸ: ਪੁਰੇਵਾਲ ਨੇ ਦੱਸਿਆ ਕਿ ਨਵੇਂ ਸ਼ੈਸ਼ਨ ਵਾਸਤੇ ਮਿਸ਼ਨ ਸਮਰੱਥ ਦੀਆਂ ਕਿਤਾਬਾਂ ਬਲਾਕਾਂ ਵਿੱਚ ਪਹੁੰਚ ਚੁੱਕੀਆਂ ਹਨ ਅਤੇ ਸਮੂਹ ਸਕੂਲ਼ ਮੁਖੀ ਆਪਣੇ ਬੀਪੀਈੳ ਦਫਤਰ ਨਾਲ ਤਾਲਮੇਲ ਕਰਕੇ ਇਹ ਕਿਤਾਬਾਂ ਬੱਚਿਆਂ ਤੱਕ ਜਲਦੀ ਤੋਂ ਜਲਦੀ ਪੁੱਜਦੀਆਂ ਕਰਨ ।ਉਨਾਂ ਸਮੂਹ ਸਕੂਲ ਮੁਖੀਆਂ ਨੂੰ ਸਕੂਲ ਪੱਧਰ ਤੇ ਸਕੂਲ ਗਰੁੱਪਿੰਗ ਅਨੁਸਾਰ ਅਤੇ ਮਿਸ਼ਨ ਸਮਰੱਥ ਅਧੀਨ ਤਿਆਰ ਕੀਤੇ ਟਾਈਮ ਟੇਬਲ ਅਨੁਸਾਰ ਜਮਾਤਾਂ ਲਗਾਉਣ ਦੀ ਅਪੀਲ ਕੀਤੀ । ਮਿਸ਼ਨ ਸਮਰੱਥ ਅਧੀਨ ਪੰਜਾਬੀ ਵਿਸ਼ੇ ਵਾਸਤੇ 80 ਮਿੰਟ ਅੰਗਰੇਜੀ ਅਤੇ ਗਣਿਤ ਵਾਸਤੇ 40-40 ਮਿੰਟ ਦਾ ਸਮਾਂ ਰੱਖਿਆ ਗਿਆ ਹੈ ।ਇਸ ਮੌਕੇ ਬੀਆਰਸੀ ਰਣਜੀਤ ਸਿੰਘ,ਗੁਰਮੀਤ ਸਿੰਘ ਅਤੇ ਸਕੂਲ ਸਟਾਫ ਵੀ ਹਾਜਰ ਸੀ ।


