ਗੁਰਦਾਸਪੁਰ, 7 ਅਪ੍ਰੈਲ (ਸਰਬਜੀਤ ਸਿੰਘ)– ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਉਪ ਮੰਡਲ ਅਫ਼ਸਰ (ਦਿਹਾਤੀ), ਹਿਰਦੈਪਾਲ ਸਿੰਘ ਬਾਜਵਾ ਨੇ ਕਿਹਾ ਕਿ 220 ਕੇਵੀ ਤਿੱਬੜ ਤੋਂ ਬੰਦ ਹੋਣ ਕਾਰਨ 66 ਕੇਵੀ ਰਣਜੀਤ ਬਾਗ ਪਾਵਰ ਬਿਜਲੀ ਘਰ ਬੰਦ ਰਹੇਗਾ। ਜਿਸ ਕਾਰਨ ਆਈ.ਟੀ.ਆਈ., ਬੇਅੰਤ ਕਾਲਜ, ਜੀ.ਐਸ. ਨਗਰ, ਕਿਸ਼ਨਪੁਰ, ਮਿਲਕ ਪਲਾਟ, ਖੁੱਡਾ ਆਦਿ ਦੀਆਂ ਫੀਡਾਂ ਬੰਦ ਰਹਿਣਗੀਆਂ। ਜਿਸ ਕਾਰਨ ਜੀਐਸ ਨਗਰ, ਵਾਈਟ ਰਿਜ਼ੋਰਟ, ਆਈਟੀਆਈ ਰਣਜੀਤ ਬਾਗ, ਬਰਿਆਰ, ਬੇਅੰਤ ਕਾਲਜ, ਸਾਹੋਵਾਲ, ਰਾਮ ਨਗਰ, ਸਿਵਲ ਲਾਈਨ, ਬੀਐਸਐਫ ਖੇਤਰ, ਮਿਲਕ ਪਲਾਂਟ ਆਦਿ ਦੀ ਬਿਜਲੀ ਸਪਲਾਈ 9 ਅਪ੍ਰੈਲ ਨੂੰ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਬੰਦ ਰਹੇਗੀ।
