ਗੁਰਦਾਸਪੁਰ, 30 ਮਾਰਚ (ਸਰਬਜੀਤ ਸਿੰਘ)– ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਪੂਰੇ ਪੰਜਾਬ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟਾਂ ਸਕੂਲਾਂ ਦੀ ਤਰਜ ਤੇ ਮੈਗਾ ਮਾਪੇ ਅਧਿਆਪਕ ਮਿਲਣੀ ਦਾ ਆਯੋਜਨ ਕਰਵਾਇਆ ਗਿਆ, ਜਿਸ ਤਹਿਤ ਜਿਲਾ ਸਿੱਖਿਆ ਅਫਸਰ (ਸੈ:ਸਿ) ਗੁਰਦਾਸਪੁਰ ਰਜੇਸ਼ ਕੁਮਾਰ ਸ਼ਰਮਾ ਸਟੇਟ ਐਵਾਰਡੀ ਜੀ ਦੀ ਯੋਗ ਅਗਵਾਈ ਹੇਠ ਜਿਲੇ ਦੇ ਕੁੱਲ 434 ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵੀ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ । ਇਸੇ ਕੜੀ ਤਹਿਤ ਜਿਲਾ ਰਿਸੋਰਸ ਕੋਆਰਡੀਨੇਟਰ ਅਮਰਜੀਤ ਸਿੰਘ ਪੁਰੇਵਾਲ ਵਲੋਂ ਸਰਕਾਰੀ ਹਾਈ ਸਕੂਲ ਮੋਨੀ ਮੰਦਰ ਧਾਰੀਵਾਲ ਅਤੇ ਸਸਸਸ ਧਾਰੀਵਾਲ ਰਣੀਆ ਵਿਜਟ ਕੀਤਾ ਗਿਆ । ਪੁਰੇਵਾਲ ਵਲੋਂ ਮਿਲਣੀ ਦੌਰਾਨ ਪਹੁੰਚੇ ਮਾਪਿਆਂ ਦਾ ਬੁੱਕਾ ਦੇ ਕੇ ਸਵਾਗਤ ਕੀਤਾ ਗਿਆ ।
ਮਾਪਿਆਂ ਨਾਲ ਗੱਲਬਾਤ ਦੌਰਾਨ ਉਨਾਂ ਵਿੱਚ ਪੀਟੀਐਮ ਪ੍ਰਤੀ ਬਹੁਤ ਉਤਸ਼ਾਹ ਦੇਖਣ ਨੁੰ ਮਿਲਿਆ ਅਤੇ ਮਾਪਿਆਂ ਨੇ ਪੀਟੀਐਮ ਵਿੱਚ ਵੱਡੀ ਮਾਤਰਾ ਵਿੱਚ ਸਮੂਲੀਅਤ ਕੀਤੀ । ਉਨਾਂ ਦੱਸਿਆ ਕਿ ਸਮੂਹ ਅਧਿਆਪਕ ਬਹੁਤ ਹੀ ਵਧੀਆ ਤਰੀਕੇ ਨਾਲ ਮਾਪਿਆਂ ਨਾਲ ਵਿਚਾਰ ਵਟਾਂਦਰਾ ਕਰ ਰਹੇ ਸਨ ਅਤੇ ਮਾਪਿਆ ਨੂੰ ਬੱਚਿਆਂ ਦੇ ਹੋਲਿਸਟਿਕ ਪ੍ਰੋਗ੍ਰੈਸ ਕਾਰਡ ਦਿਖਾ ਰਹੇ ਸਨ, ਜਿਸ ਵਿੱਚ ਵਿਦਿਆਰਥੀ ਦੀ ਪੂਰੇ ਸਾਲ ਦੀ ਕਾਰਗੁਜਾਰੀ ਦਰਜ ਕੀਤੀ ਹੋਈ ਸੀ । ਉਨਾਂ ਪਹਿਲੇ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ।ਮੈਗਾ ਪੀਟੀਐਮ ਦੌਰਾਨ ਵਿਦਿਆਰਥੀਆਂ ਵਲੋਂ ਬਿਜਨਸ ਬਲਾਸਟਰ ਨਾਲ ਸੰਬੰਧਿਤ ਵੱਖ ਵੱਖ ਤਰਾਂ ਦੇ ਸਟਾਲ਼ ਵੀ ਲਗਾਏ ਗਏ, ਜਿਥੌਂ ਵਿਦਿਆਰਥੀ ਅਤੇ ਮਾਪੇ ਸਸਤੇ ਰੇਟਾਂ ਤੇ ਖਰੀਦਦਾਰੀ ਕਰਦੇ ਵੀ ਨਜਰ ਆਏ । ਸਕੁਲ ਪ੍ਰਿੰਸੀਪਲ ਸੁਖਵੰਤ ਸਿੰਘ ਕਾਹਲੋਂ ਅਤੇ ਮੁਖ ਅਧਿਆਪਿਕਾ ਰੇਨੂੰ ਬਾਲਾ ਨੇ ਦੱਸਿਆ ਕਿ ਇਸ ਮੌਕੇ ਮਾਪਿਆਂ ਵਾਸਤੇ ਚਾਹ ਪਕੌੜਿਆਂ ਦਾ ਵੀ ਵਿਸ਼ੇਸ਼ ਤੌਰ ਤੇ ਪ੍ਰਬੰਧ ਕੀਤਾ ਗਿਆ ਸੀ । ਇਸ ਮੌਕੇ ਲੈਕਚਰਾਰ ਕਸ਼ਮੀਰ ਸਿੰਘ, ਵਿਜੈ ਕੁਮਾਰ ਅਤੇ ਅਮ੍ਰਿਤਪਾਲ ਸਿੰਘ ਤੋਂ ਇਲਾਵਾ ਸਮੁਹ ਸਟਾਫ ਮੈਂਬਰ ਵੀ ਹਾਜਰ ਸਨ ।
