ਗੁਰਦਾਸਪੁਰ, 2 ਅਕਤੂਬਰ (ਸਰਬਜੀਤ ਸਿੰਘ)– ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਸ਼ੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਗੁਰਦਾਸਪੁਰ ਪੁਲਸ ਵੱਲੋਂ ਐਨ.ਡੀ.ਪੀ.ਐਸ ਐਕਟ ਅਧੀਨ ਵੱਖ-ਵੱਖ ਥਾਣਿਆਂ ਵਿੱਚ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਜਾਬਤੇ ਅਨੁਸਾਰ ਨਸ਼ਟ ਕੀਤਾ ਗਿਆ।
ਐਸ.ਐਸ.ਪੀ ਦੀਪਕ ਹਿਲੋਰੀ ਨੇ ਦੱਸਿਆ ਕਿ 21 ਕੇਸਾਂ ਵਿੱਚ ਬਰਾਮਦ ਕੀਤੇ ਗਏ ਕੁੱਲ ਹੈਰੋਇਨ 743 ਗ੍ਰਾਮ 50 ਐਮ.ਜੀ, 2 ਕੇਸਾਂ ਦਾ ਮਾਲ ਚਰਸ 340 ਗ੍ਰਾਮ, 18 ਕੇਸਾਂ ਦਾ ਮਾਲ ਮੁਕੱਦਮਾ ਇੰਨਟੋਕਸੀਟੇਕਟ ਪਾਉਡਰ 6 ਕਿਲੋ 829 ਗ੍ਰਾਮ, 11 ਕੇਸਾਂ ਦਾ ਮਾਲ ਟੈਬਲਟ 3360, ਕੈਪਸੂਲ 335, 1 ਕੇਸ ਦਾ ਮਾਲ ਮੁਕੱਦਮਾ ਸਿਰਪ 1700 ਐਮ. ਐਲ, ਇੰਜੈਕਸ਼ਨ 99, ਇੰਨਟੋਕਸੀਕੇਟ ਪਾਉਡਰ 210 ਗ੍ਰਾਮ, 5 ਕੇਸਾ ਦਾ ਮਾਲ ਮੁਕੱਦਮਾ 34 ਕਿਲੋ 100 ਗ੍ਰਾਮ ਭੁੱਕੀ ਅਤੇ 1 ਕੇਸ ਦਾ ਮਾਲ ਮੁਕੱਦਮਾ ਗ੍ਰੀਨ ਪਲਾਟ 250 ਗ੍ਰਾਮ ਨੂੰ ਖੰਨਾ ਪੇਪਰ ਮਿੱਲ ਅੰਮਿ੍ਰਤਸਰ ਵਿੱਚ ਨਸ਼ਟ ਕੀਤਾ ਗਿਆ।
ਉਨਾਂ ਆਮ ਜਨਤਾ ਨੂੰ ਅਪੀਲ ਕੀਤੀ ਕਿ ਉਹ ਨਸ਼ਿਆ ਦਾ ਕਾਰੋਬਾਰ ਕਰਨ ਵਾਲੇ ਸਮੱਗਲਰਾਂ ਦੀ ਪੁਲਸ ਨੂੰ ਸੂਚਨਾ ਦਿੱਤੀ ਜਾਵੇ ਅਤੇ ਸੂਚਨਾ ਦੇਣ ਵਾਲੇ ਦਾ ਨਾਮ ਪਤਾ ਪੁਲਸ ਵੱਲੋਂ ਗੁਪਤ ਰੱਖਿਆ ਜਾਵੇ ਅਤੇ ਨਸ਼ਿਆ ਦਾ ਧੰਦਾ ਕਰਨ ਵਾਲੇ ਵਿਅਕਤੀਆਂ ਖਿਲਾਫ ਠੋਸ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਪੰਜਾਬ ਦੀ ਨੌਜਵਾਨ ਪੀੜੀ ਨੂੰ ਨਸ਼ਿਆ ਦੀ ਦਲ ਦਲ ਤੋਂ ਬੱਚਿਆ ਜਾ ਸਕੇ ਅਤੇ ਉਨਾਂ ਦੇ ਚੰਗੇ ਭਵਿੱਖ ਦੀ ਸਿਰਜਨਾ ਕੀਤੀ ਜਾ ਸਕੇ।