ਮਨਰੇਗਾ ਸਕੀਮ ਵਿੱਚ ਧਾਦਲੀਆ ਕਰਨ ਵਾਲੇ ਅਧਿਕਾਰੀਆ ਖਿਲਾਫ ਕਾਰਵਾਈ ਕਰੇ ਪੰਜਾਬ ਸਰਕਾਰ- ਐਡਵੋਕੇਟ ਉੱਡਤ

ਬਠਿੰਡਾ-ਮਾਨਸਾ

ਪੰਜਾਬ ਖੇਤ ਮਜਦੂਰ ਸਭਾ ਤੇ ਏਟਕ ਵੱਲੋ ਬੀਡੀਪੀਓ ਭੀਖੀ ਦੇ ਦਫਤਰ ਦਾ ਘਿਰਾਓ

ਭੀਖੀ, ਮਾਨਸਾ, ਗੁਰਦਾਸਪੁਰ, 25 ਫਰਵਰੀ (ਸਰਬਜੀਤ ਸਿੰਘ)– ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਤੇ ਪੰਜਾਬ ਖੇਤ ਮਜਦੂਰ ਸਭਾ ਦੀ ਅਗਵਾਈ ਹੇਠ ਸੈਕੜਿਆ ਦੀ ਗਿਣਤੀ ਵਿੱਚ ਮਨਰੇਗਾ ਮਜਦੂਰਾ ਨੇ ਇਕੱਠੇ ਹੋ ਕੇ ਬੀਡੀਪੀਓ ਦਫਤਰ ਦਾ ਘਿਰਾਓ ਕੀਤਾ, ਮਜਦੂਰਾ ਨੇ ਨਾਅਰੇਬਾਜੀ ਕਰਦਿਆ ਮੰਗ ਕੀਤੀ ਕਿ ਮਨਰੇਗਾ ਸਕੀਮ ਨੂੰ ਸਾਰਥਿਕ ਰੂਪ ਵਿੱਚ ਲਾਗੂ ਕਰੋ , ਮਿਣਤੀ ਦੇ ਨਾਮ ਤੇ ਘੱਟ ਦਿਹਾੜੀ ਪਾਉਣੀ ਬੰਦ ਕਰੋ , ਮਨਰੇਗਾ ਸਕੀਮ ਤਹਿਤ ਕੀਤੇ ਕੰਮਾ ਦੇ ਰਹਿੰਦੇ ਪੈਸੇ ਤੁਰੰਤ ਦਿੱਤੇ ਜਾਣ ।

ਪ੍ਰਦਰਸ਼ਨਕਾਰੀਆ ਨੂੰ ਸੰਬੋਧਨ ਕਰਦਿਆ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਜਿਲ੍ਹਾ ਵਿੱਤ ਸਕੱਤਰ ਸਾਥੀ   ਕਰਨੈਲ ਸਿੰਘ ਭੀਖੀ , ਪੰਜਾਬ ਖੇਤ ਮਜਦੂਰ ਸਭਾ ਦੇ ਜਿਲ੍ਹਾ ਪ੍ਰਧਾਨ ਸਾਥੀ ਕੇਵਲ ਸਿੰਘ ਸਮਾਉ ਨੇ ਕਿਹਾ ਕਿ ਪਾਰਲੀਮੈਟ ਵਿੱਚ ਲਾਲ ਝੰਡੇ ਦੀ ਸਕਤੀ ਸਦਕਾ ਹੌਦ ਵਿੱਚ ਆਈ ਮਨਰੇਗਾ ਸਕੀਮ ਸਮੇ ਦੇ ਹਾਕਮਾ ਦੀਆ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆ ਕਾਰਨ ਪੂਰੀ ਤਰ੍ਹਾ ਭ੍ਰਿਸਟਾਚਾਰ ਦੀ ਭੇਟ ਚੜ੍ਹ ਚੁੱਕੀ ਹੈ ਤੇ  ਭ੍ਰਿਸ਼ਟ ਅਧਿਕਾਰੀ ਮਾਲੋਮਾਲ ਹੋ ਚੁੱਕੇ ਹਨ ।

ਆਗੂਆ ਨੇ ਕਿਹਾ ਕਿ ਮੋਦੀ ਹਕੂਮਤ ਦੇ ਵਾਗ ਬਦਲਾਅ ਦੇ ਨਾਮ ਤੇ ਸੱਤਾ ਵਿੱਚ ਆਈ ਆਪ ਸਰਕਾਰ ਵੀ ਮਜਦੂਰ ਪੱਖੀ ਇਤਿਹਾਸਕ ਕਾਨੂੰਨ ਨੂੰ ਖਤਮ ਕਰਨ ਵਿੱਚ ਕੋਈ ਕਸਰ ਬਾਕੀ ਨਹੀ ਛੱਡ ਰਹੇ ਤੇ ਮਨਰੇਗਾ ਸਕੀਮ ਵਿੱਚ ਧਾਦਲੀਆ ਕਰਨ ਵਿੱਚ ਹੋਰਨਾਂ ਸੂਬਿਆ ਨਾਲੋ ਮੂਹਰਲੇ ਸਥਾਨ ਤੇ ਹੈ ।  ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਰੂਪ ਸਿੰਘ ਢਿੱਲੋ ,   ਮੱਘਰ ਸਿੰਘ ਮੀਰਪੁਰ , ਰਤਨ ਭੋਲਾ , ਗੁਰਤੇਜ ਸਿੰਘ ਭੂਪਾਲ , ਪੱਪਨੀ ਮੂਲਾ ਵਾਲੀਆ ,ਤੇਜਾ ਸਿੰਘ ਸਮਾਉ, ਜੰਗੀਰ ਸਿੰਘ ਸਮਾਓ, ਮੇਲਾ ਸਿੰਘ ਫਫੜੇ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ।

Leave a Reply

Your email address will not be published. Required fields are marked *