ਗੁਰਦਾਸਪੁਰ, 7 ਜਨਵਰੀ ( ਸਰਬਜੀਤ ਸਿੰਘ)— 40 ਮੁਕਤਿਆਂ ਦੀ ਸ਼ਹੀਦੀ ਧਰਤੀ ਤੇ ਮਾਘੀ ਮੌਕੇ ਨਵਾਂ ਅਕਾਲੀ ਦਲ ਬਣਾਉਣ ਵਾਲੇ ਐਲਾਨ ਨੇ ਸਰਕਾਰ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ ਅਤੇ ਭਾਰਤ ਦੀਆਂ ਸਿੱਖ ਵਿਰੋਧੀ ਸਰਕਾਰੀ ਏਜੰਸੀਆਂ ਇਹ ਐਲਾਨ ਕਰਨ ਵਾਲੇ ਫਰੀਦਕੋਟ ਤੋਂ ਐਮ ਪੀ ਭਾਈ ਸਰਬਜੀਤ ਸਿੰਘ ਖਾਲਸਾ ਤੇ ਖਡੂਰ ਸਾਹਿਬ ਤੋਂ ਐਮ ਪੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਇਸੇ ਹੀ ਬਹਾਨੇ ਘਰਾਂ ਵਿੱਚ ਨਜ਼ਰ ਬੰਦ ਕਰ ਰਹੀ ਹੈ ਜੋਂ ਸਰਕਾਰ ਦੀਆਂ ਸਿੱਖ ਵਿਰੋਧੀ ਸਰਕਾਰੀ ਏਜੰਸੀਆਂ ਦੀ ਨਿੰਦਣਯੋਗ ਨੀਤੀ ਹੈ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਸਰਕਾਰ ਦੀ ਇਸ ਸਿੱਖ ਵਿਰੋਧੀ ਸਰਕਾਰੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਮਾਘੀ ਤੇ ਕਾਨਫਰੰਸ ਦੌਰਾਨ ਅਕਾਲੀ ਦਲ ਦਾ ਐਲਾਨ ਕਰਨਾ ਇਨ੍ਹਾਂ ਆਗੂਆਂ ਦਾ ਸਿਆਸੀ ਤੇ ਧਾਰਮਿਕ ਹੱਕ ਹੈ ਅਤੇ ਕੋਈ ਭਾਰਤ ਦਾ ਨਾਗਰਿਕ ਸਿੱਖ ਕੌਮ ਦੇ ਭਲੇ ਤੇ ਹੱਕਾਂ ਦੀ ਰਾਖੀ ਕਰਨ ਆਪਣੀ ਪਾਰਟੀ ਬਣਾਉਣ ਦਾ ਸੰਵਿਧਾਨਕ ਹੱਕ ਰੱਖਦਾ ਹੈ ਤਾਂ ਫਿਰ ਅਕਾਲੀ ਦਲ ਦਾ ਐਲਾਨ ਕਰਨ ਵਾਲੇ ਇਨ੍ਹਾਂ ਆਗੂਆਂ ਨੂੰ ਘਰਾਂ ਵਿੱਚ ਨਜ਼ਰ ਬੰਦ ਕਰਨਾ ਸੰਵਿਧਾਨ ਤੇ ਡੈਮੋਕਰੇਸੀ ਦੀ ਘੋਰ ਉਲੰਘਣਾ ਹੈ ਇਸ ਕਰਕੇ ਸਰਕਾਰ ਨੂੰ ਇਨ੍ਹਾਂ ਲੀਡਰਾਂ ਨੂੰ ਤੁਰੰਤ ਨਜ਼ਰਬੰਦੀ ਤੋਂ ਨਿਜਾਤ ਦਵਾਈ ਜਾਵੇ ਤਾਂ ਕਿ ਉਹ ਕੌਮ ਦੇ ਭਲੇ ਤੇ ਸਿਖਾਂ ਦੇ ਹੱਕਾਂ ਦੀ ਰਾਖੀ ਕਰਨ ਲਈ ਮਾਘੀ ਮੌਕੇ ਨਵੇਂ ਅਕਾਲੀ ਦਲ ਦਾ ਐਲਾਨ ਕਰ ਸਕਣ , ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮਾਘੀ ਤੇ ਨਵੇਂ ਅਕਾਲੀ ਦਲ ਦਾ ਐਲਾਨ ਕਰਨ ਵਾਲੇ ਫਰੀਦਕੋਟ ਦੇ ਐਮ ਪੀ ਭਾਈ ਸਰਬਜੀਤ ਸਿੰਘ ਖਾਲਸਾ ਤੇ ਖਡੂਰ ਸਾਹਿਬ ਤੋਂ ਐਮ ਪੀ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੂੰ ਘਰਾਂ ਵਿੱਚ ਨਜ਼ਰ ਬੰਦ ਕਰਨ ਵਾਲ਼ੀ ਨੀਤੀ ਦੀ ਜ਼ੋਰਦਾਰ ਸ਼ਬਦਾਂ’ਚ ਨਿੰਦਾ ਤੇ ਉਨ੍ਹਾਂ ਨੂੰ ਤੁਰੰਤ ਨਜ਼ਰਬੰਦੀ ਤੋਂ ਨਿਜਾਤ ਦਿਵਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ ਉਹਨਾਂ ਭਾਈ ਖਾਲਸਾ ਨੇ ਕਿਹਾ ਭਾਰਤ ਦੀਆਂ ਸਿੱਖ ਵਿਰੋਧੀ ਸਰਕਾਰੀ ਏਜੰਸੀਆਂ ਹਮੇਸ਼ਾ ਹੀ ਸਿੱਖਾ ਦੇ ਧਾਰਮਿਕ, ਸਮਾਜਿਕ ਤੇ ਸਿਆਸੀ ਮਸਲਿਆਂ ਵਿੱਚ ਦਖਲਅੰਦਾਜੀ ਕਰਦੀਆਂ ਹਨ ਅਤੇ ਇਸੇ ਕੜੀ ਤਹਿਤ ਮਾਘੀ ਵਾਲੇ ਐਲਾਨ ਨੂੰ ਮੁੱਖ ਰੱਖਦਿਆਂ ਇਸ ਨਿੰਦਣਯੋਗ ਨੀਤੀ ਦੀ ਇਸਤੇਮਾਲ ਕੀਤਾ ਗਿਆ ਜੋਂ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਸਮਾਂ ਆਉਣ ਤੇ ਢੁਕਵਾਂ ਜਵਾਬ ਦਿੱਤਾ ਜਾਵੇਗਾ।