ਗੁਰਦਾਸਪੁਰ, 6 ਜਨਵਰੀ ( ਸਰਬਜੀਤ ਸਿੰਘ)– ਦੋ ਸਾਲ ਪਹਿਲਾਂ ਆਨੰਦਪੁਰ ਸਾਹਿਬ ਦੇ ਸ਼ਹੀਦੀ ਜੋੜ ਮੇਲਾ ਤੇ ਹੁਲੜਬਾਜ਼ਾਂ ਨੂੰ ਨੱਥ ਪਾਉਣ ਦੀ ਲਹਿਰ ਚਲਾ ਕੇ ਸ਼ਹੀਦੀ ਪ੍ਰਾਪਤ ਕਰਨ ਵਾਲੇ ਪਿੰਡ ਗਾਜ਼ੀਕੋਟ ਗੁਰਦਾਸਪੁਰ ਦੇ ਸ਼ਹੀਦ ਭਾਈ ਪ੍ਰਦੀਪ ਸਿੰਘ ਖਾਲਸਾ ਬੁੱਢੇ ਦਲ ਦੇ ਅੱਜ ਜਨਮਦਿਨ ਤੇ ਉਹਨਾਂ ਦੇ ਪਰਿਵਾਰ ਤੇ ਹੋਰਾਂ ਨੇ ਉਹਨਾਂ ਦੀ ਯਾਦ ਵਿੱਚ ਬਣੇ ਰਹੇਂ ਸ਼ਹੀਦੀ ਅਸਥਾਨ ਤੇ ਮੱਥਾ ਟੇਕਿਆ ਤੇ ਅਰਦਾਸ ਕਰਦਿਆਂ ਪੁੱਤਰ ਦੀ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ ਕੀਤਾ, ਇਹ ਗੱਲ ਵਰਨਣਯੋਗ ਹੈ ਕਿ ਸ਼ਹੀਦ ਭਾਈ ਪਰਦੀਪ ਸਿੰਘ ਜੀ ਦੀ ਕੁਰਬਾਨੀ ਤੋਂ ਉਪਰੰਤ ਅਕਾਲ ਤਖ਼ਤ ਸਾਹਿਬ ਵੱਲੋਂ ਜਿਥੇ ਸ਼ਹੀਦ ਭਾਈ ਪਰਦੀਪ ਸਿੰਘ ਗਾਜ਼ੀ ਕੋਟ ਨੂੰ ਸ਼ਹੀਦ ਐਲਾਨਿਆ ਗਿਆ ਅਤੇ ਇਤਿਹਾਸਕ ਅਸਥਾਨਾਂ ਦੇ ਜੋੜ ਮੇਲਿਆਂ ਤੇ ਮੋਟਰਸਾਈਕਲ, ਟ੍ਰੈਕਟਰਾਂ ਤੇ ਉੱਚੀ ਉੱਚੀ ਅਵਾਜ਼ ਵਿੱਚ ਡੈਕ ਲਾ ਸ਼ਰਧਾਵਾਨ ਲੋਕਾਂ ਦੀ ਸ਼ਾਨਤੀ ਭੰਗ ਕਰਨ ਵਾਲਿਆਂ ਵਿਰੁੱਧ ਸਖ਼ਤ ਹੁਕਮ ਨਾਮਾ ਜ਼ਾਰੀ ਕੀਤਾ ਗਿਆ, ਇਸੇ ਹੀ ਕਰਕੇ ਹੁਣ ਇਤਿਹਾਸਕ ਜੋੜ ਮੇਲਿਆਂ ਤੇ ਹੁਲੜਬਾਜਾਂ ਨੂੰ ਖਰਮਸਤੀਆਂ ਤੋਂ ਸੰਗਤਾਂ ਨੂੰ ਛੁਟਕਾਰਾ ਮਿਲਿਆ ਹੈ ਜੋਂ ਸ਼ਹੀਦ ਭਾਈ ਪਰਦੀਪ ਸਿੰਘ ਗਾਜ਼ੀ ਕੋਟ ਨੇ ਆਪਣੀ ਕੁਰਬਾਨੀ ਦੇ ਕੇ ਕੀਤਾ ਇਸ ਕਰਕੇ ਉਹਨਾਂ ਵੱਲੋਂ ਕੀਤੀ ਕੁਰਬਾਨੀ ਹਮੇਸ਼ਾ ਰੱਖਿਆ ਜਾਵੇਗਾ ਅਤੇ ਉਨ੍ਹਾਂ ਦੀ ਯਾਦ ਵਿੱਚ ਪਿੰਡ ਗਾਜ਼ੀ ਕੋਟ ਗੁਰਦਾਸਪੁਰ ਵਿਖੇ ਭਾਰੀ ਸ਼ਹੀਦੀ ਸਮਾਗਮ ਕਰਕੇ ਉਨ੍ਹਾਂ ਵੱਲੋਂ ਕੀਤੀ ਕੁਰਬਾਨੀ ਸਬੰਧੀ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸ਼ਹੀਦ ਭਾਈ ਪਰਦੀਪ ਸਿੰਘ ਗਾਜ਼ੀ ਕੋਟ ਦੇ ਪੂਜਨੀਕ ਪਿਤਾ ਸ੍ਰ ਗੁਰਬਖਸ਼ ਸਿੰਘ ਗਾਜ਼ੀ ਕੋਟ ਤੋਂ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਉਹਨਾਂ ਭਾਈ ਖਾਲਸਾ ਨੇ ਦੱਸਿਆ ਅੱਜ ਸ਼ਹੀਦ ਭਾਈ ਪਰਦੀਪ ਸਿੰਘ ਗਾਜ਼ੀ ਕੋਟ ਦੇ ਜਨਮ ਦਿਨ ਤੇ ਉਨ੍ਹਾਂ ਨੂੰ ਕੋਟਿ ਕੋਟਿ ਪ੍ਰਣਾਮ ਕਰਦੀ ਹੈ ਅਤੇ ਉਹਨਾਂ ਵਲੋਂ ਇਤਿਹਾਸਕ ਗੁਰਦੁਆਰਿਆਂ ਵਿੱਚ ਹੁਲੜਬਾਜਾਂ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਨੂੰ ਹੋਰ ਮਜ਼ਬੂਤ ਤੇ ਪ੍ਰਚੰਡ ਕਰਨ ਦੀ ਲੋੜ ਤੇ ਪਹਿਰਾ ਦੇਂਦੀ ਰਹੇਗੀ, ਭਾਈ ਖਾਲਸਾ ਨੇ ਕਿਹਾ ਸ਼ਹੀਦ ਦੇ ਪਰਿਵਾਰ ਵੱਲੋਂ ਉਨ੍ਹਾਂ ਦੇ ਜਨਮ ਦਿਨ ਤੇ ਹੋਰ ਵਿਖਾਵਿਆਂ ਤੋ ਦੂਰੀ ਬਣਾ ਕੇ ਸ਼ਹੀਦ ਦੇ ਬਣਾਏ ਅਸਥਾਨ ਤੇ ਗੁਰੂ ਚਰਨਾਂ ਵਿੱਚ ਅਰਦਾਸ ਕਰਨ ਦੀ ਪੂਰਨ ਹਮਾਇਤ ਕਰਦੀ ਹੈ।।