ਪਠਾਨਕੋਟ, ਗੁਰਦਾਸਪੁਰ, 1 ਜਨਵਰੀ ( ਸਰਬਜੀਤ ਸਿੰਘ)– ਪੀ ਡਬਲਯੂ ਡੀ ਵਿਭਾਗ ਦੇ ਇੰਜੀ. ਹਰਜੋਤ ਸਿੰਘ, ਕਾਰਜਕਾਰੀ ਇੰਜੀਨੀਅਰ ਵੱਲੋਂ ਪੱਦ ਉਨੱਤੀ ਹੋਣ ਉਪਰੰਤ ਨਿਗਰਾਨ ਇੰਜੀਨੀਅਰ, ਉਸਾਰੀ ਹਲਕਾ, ਪਠਾਨਕੋਟ ਦਾ ਅਹੁਦਾ ਸੰਭਾਲਿਆ। ਇਸ ਮੌਕੇ ਤੇ ਇੰਜੀ. ਰਛਪਾਲ ਸਿੰਘ ਢਿੱਲੋਂ, ਉਪ ਮੰਡਲ ਇੰਜੀਨੀਅਰ ਵੱਲੋਂ ਆਪਣੇ ਸਮੂਹ ਸਟਾਫ ਨਾਲ ਪੱਦ ਉਨੱਤ ਹੋਏ ਨਿਗਰਾਨ ਇੰਜੀਨੀਅਰ ਨੂੰ ਗੁਲਦਸਤਾ ਭੇਂਟ ਕਰਦੇ ਹੋਏ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਸੀ.ਪੀ.ਐਫ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪੁਨੀਤ ਸਾਗਰ, ਇੰਜ ਅਨਿਲ ਕੁਮਾਰ, ਅਜੈ ਕੁਮਾਰ, ਇੰਜ ਦੀਪਕ ਕੁਮਾਰ ਅਤੇ ਠੇਕੇਦਾਰ ਪ੍ਰਭ ਸ਼ਰਨਜੀਤ ਸਿੰਘ ਹਾਜ਼ਰ ਸਨ।