ਗੁਰਦਾਸਪੁਰ, 2 ਜਨਵਰੀ (ਸਰਬਜੀਤ ਸਿੰਘ)– ਭਾਰਤ ਦੇ ਇਤਿਹਾਸ ਵਿੱਚ 207 ਸਾਲ ਪਹਿਲਾਂ ਮਹਾਂਰਾਸ਼ਟਰ ਦੇ ‘ਭੀਮਾਂ ਗੋਰੇਗਾਓਂ’ ਵਿਖੇ ‘ਬ੍ਰਾਹਮਣਵਾਦੀ ਪੇਸ਼ਵਾਂਓਂ’ ਤਾਕਤਾਂ ਅਤੇ ਸਮਾਜ ਦੇ ਸਭ ਤੋਂ ਦੱਬੇ – ਕੁੱਚਲੇ ਮਹਾਰ ਜਾਤੀ ਦੇ ਲੋਕਾਂ ਵਿਚਕਾਰ ਭਿਆਨਕ ਯੁੱਧ ਲੜਿਆ ਗਿਆ ਸੀ। ਭੀਮਾਂ ਨਦੀ ਦੇ ਤਟ ‘ਤੇ ਵਸਿਆ ਇਹ ਪਿੰਡ ਭੀਮਾਂ ਗੋਰੇਗਾਓਂ ਨੇੜੇ ਪੁਣੇ (ਮਹਾਂਰਾਸ਼ਟਰ) ਦੀ ਕਹਾਣੀ 01 ਜਨਵਰੀ 1818 ਦੀ ਹੈ। ਇਹ ਦਿਨ ਉਸ ਸਮੇਂ ਦਾ ਸਭਤੋਂ ਠੰਡਾ ਦਿਨ ਸੀ, ਜਿੱਥੇ ਦੋ ਸੈਨਾਵਾਂ ਆਪਣੋ -ਸਾਹਮਣੇ ਹੋਕੇ ਲੜੀਆਂ। ਇੱਕ ਪਾਸੇ ਬ੍ਰਾਹਮਣਵਾਦੀ ਪੇਸ਼ਵਾ ਬਾਜੀਰਾਵ (28000 ਸੈਨਿਕ) ਅਤੇ ਦੂਜੇ ਪਾਸੇ ‘ਬੰਬੇ ਨੋਟਿਵ ਲਾਈਟ ਇਨਫੈਂਟਰੀ’ ਦੇ 500 ਜੰਗਬਾਜ਼ ਮਹਾਰ ਸੈਨਿਕ ਸਨ। ਬ੍ਰਾਹਮਣਵਾਦੀ ਰਾਜ ਨੂੰ ਬਚਾਉਣ ਦੀ ਫ਼ਿਰਾਕ ਵਿੱਚ ‘ਪੇਸ਼ਵਾ’ ਅਤੇ ਦੂਜੇ ਪਾਸੇ ਇਹਨਾਂ ਪੇਸ਼ਵਾਈਆਂ ਦੀ ਪਸੂ ਪ੍ਰਵਿਰਤੀ ਦੇ ਅੱਤਿਆਚਾਰਾਂ ਤੋਂ ਤੰਗ ਹੋਏ ਅਤੇ ਇਸਦਾ ਬਦਲਾ ਚੁਕਾਉਣ ਲਈ ਅਤੇ ਆਪਣੇ ਗੁੱਸੇ ਵਿੱਚ ਭਰੇ ਪੀਤੇ 500 ਜੰਗਬਾਜ਼ “ਮਹਾਰ” ਸੈਨਿਕਾਂ ਦੇ ਵਿਚਕਾਰ ਯੁੱਧ ਸ਼ੁਰੂ ਹੋਇਆ ਸੀ। ਜਿਸ ਵਿੱਚ ਮਨੂੰ ਸਿਮਰਤੀ ਦੇ ਅਧਾਰਿਤ ‘ਬ੍ਰਾਹਮਣ’ ਦੇ ਮੂੰਹ ਵਿੱਚੋਂ ਪੈਦਾ ਹੋਏ 28000 ‘ਪੇਸ਼ਵਾ’ ਸੈਨਿਕਾਂ ਨੂੰ 500 ‘ਮਹਾਰ’ ਯੋਧਿਆਂ ਨੇ ਚਿੱਟੇ ਦਿਨ ਧੂੜ ਚਟਾ ਦਿੱਤੀ ਸੀ ਅਤੇ ਉਹਨਾਂ ਦਾ ਸਫ਼ਾਇਆ ਕਰ ਦਿੱਤਾ ਸੀ। ਇਸਦੇ ਨਾਲ ਹੀ ਪੇਸ਼ਵਾਈ ਸਤਾ ਦਾ ਖ਼ਤਮ ਕਰ ਦਿੱਤਾ ਸੀ। ਅਜਿਹੇ ਬਹਾਦਰ ਸਨ ਇਹ ਪੁਰਖ਼ੇ, ਅਜਿਹਾ ਹੀ ਇਹਨਾਂ ਦਾ ਗੌਰਵਸ਼ਾਲੀ ਇਤਿਹਾਸ ਜਿਨ੍ਹਾਂ ਨੇ ਪੇਸ਼ਵਾਈਓਂ ਨੂੰ ਸਬਕ ਸਿਖਾਇਆ। ਉਸ ਸਮੇਂ ਅੰਗਰੇਜ਼ ਵੀ ਸ਼ੂਦਰਾਂ ਨੂੰ ਥੋੜ੍ਹਾ ਉੱਪਰ ਚੁੱਕਣ ਅਤੇ ਸੋਚਣ ਲਈ ਮਜ਼ਬੂਰ ਹੋਏ। ਅੰਗ੍ਰੇਜ਼ਾਂ ਨੇ ਦੇਸ਼ ਵਿੱਚ ਸਿੱਖਿਆ ਦਾ ਪ੍ਰਚਾਰ ਕੀਤਾ, ਜੋਂ ਪਿਛਲੇ ਹਜ਼ਾਰਾਂ ਸਾਲਾਂ ਤੋਂ ਸ਼ੂਦਰਾਂ ਦੇ ਲਈ ਮਨ੍ਹਾਂ ਸੀ। ਇਸੇ ਕਰਕੇ ਹੀ ਮਹਾਤਮਾ ਜੋਤੀਬਾ ਫੂਲੇ ਪੜ੍ਹ ਸਕੇ ਅਤੇ ਜਾਤੀ ਵਿਵਸਥਾ ਦੀਆਂ ਸਮਾਜਿਕ ਗੁੰਝਲਾਂ ਨੂੰ ਸਮਝ ਸਕੇ। ਜੇਕਰ ਮਹਾਤਮਾ ਫੂਲੇ ਨਾਂ ਪੜ੍ਹ ਹੁੰਦੇ, ਤਾਂ ਉਹ ‘ਸ਼ਿਵਾਜੀ ਮਹਾਰਾਜ’ ਦੇ ਬਾਰੇ ਕਿਵੇਂ ਸਮਝਦੇ? ਜੇਕਰ ਜੋਤੀਬਾ ਫੂਲੇ ਨਾਂ ਪੜ੍ਹ ਸਕਦੇ, ਤਾਂ ਸਵਿੱਤਰੀ ਬਾਈ ਫੂਲੇ ਇਸ ਦੇਸ਼ ਦੀ ਪਹਿਲੀ ਅਧਿਆਪਕਾ ਕਿਵੇਂ ਬਣਦੀ ? ਜੇਕਰ ਸਵਿਤਰੀ ਬਾਈ ਫੂਲੇ ਨਾਂ ਪੜ੍ਹੀ ਹੁੰਦੀ ਤਾਂ ਉਹ ਉਸ ਸਮੇਂ ਦੇਸ਼ ਦੀਆਂ ਹੋਰਨਾਂ ਔਰਤਾਂ ਨੂੰ ਕਦੇ ਵੀ ਨਾ ਪੜ੍ਹ ਸਕਦੀ।
ਜੇਕਰ 1 ਜਨਵਰੀ 1818 ਨੂੰ 500 ਮੁਹਾਰਾਂ ਦਾ ਜੰਗਬਾਜ਼ ਜਥਾ 28000 ਪੇਸ਼ਵਾਓਂ (ਬ੍ਰਾਹਮਣਾਂ) ਨੂੰ ਮਾਰ ਨਾਂ ਮੁਕਾਉਂਦਾ ਤਾਂ ਅੱਜ ਇਹ ਲੋਕਾਂ ਦੀ ਹਾਲਤ ਕੀ ਹੁੰਦੀ। ਭੀਮਾਂ ਕੋਰੇਗਾਓਂ ਵਿੱਖੇ ‘ਵਿਜੈ ਸਤੰਭ’ ਖੜ੍ਹਾ ਹੈ, ਉਸ ਯੁੱਧ ਵਿਚ ਜੋ 35 ਮਹਾਰ ਸੈਨਿਕ ਮਾਰੇ ਗਏ ਸਨ,ਉਸ ਸਤੰਬ ਉੱਪਰ ਉਹਨਾਂ ਦਾ ਨਾਮ ਅੱਜ ਵੀ ਲਿਖਿਆ ਹੋਇਆ ਹੈ। ਇਸ ਦੇ ਬਾਵਜੂਦ ਭਾਰਤ ਵਿੱਚ ਅੱਜ ਵੀ ਬ੍ਰਾਹਮਣਵਾਦੀਆਂ ਦਾ ਰਾਜ ਹੈ। ਇਹ ਕਦੇ ਨਹੀਂ ਚਹੁੰਦੇ ਕਿ ਇਹਨਾਂ ਬਹਾਦਰਾਂ ਦੀ ਕਹਾਣੀ ਤੋਂ ਅੱਜ ਦੀਆਂ ਪੀੜ੍ਹੀਆਂ ਜਾਣੂੰ ਹੋ ਸਕਣ।
ਇੱਕ ਜਨਵਰੀ 1818 ‘ਭੀਮਾਂ ਕੋਰੇਗਾਓਂ’ ਯੁੱਧ ਦਾ ਇਹ ਸੰਖੇਪ ਇਤਿਹਾਸ ਹੈ। ਇਹ ਉਹ ਦਿਨ ਹੈ, ਜਿਸਨੂੰ ਡਾ ਭੀਮ ਰਾਓ ਅੰਬੇਦਕਰ ਵੱਲੋਂ ‘ਸੌਰੀਆ ਦਿਵਸ਼’ ਵਜੋਂ ਘੋਸ਼ਤ ਕੀਤਾ ਗਿਆ ਸੀ ਅਤੇ ਉਹ ‘ਕੋਰੇਗਾਓਂ ਯਾਦਗਾਰ’ ਉੱਪਰ ਹਰ ਸਾਲ ਜਾਂਦੇ ਸਨ। ਇੱਕ ਪਾਸੇ ਪੇਸ਼ਵਾਓਂ ਬਾਜੀਰਾਵ ਦੇ 28000 ਸੈਨਿਕ ਸਨ, ਦੂਜੇ ਪਾਸੇ ਸਿਰਫ਼ 500 ਮਹਾਰ ਸੈਨਿਕਾਂ ਨੇ ਪੇਸ਼ਵਾ ਬ੍ਰਾਹਮਣਾਂ ਦੀ ਸ਼ਕਤੀਸ਼ਾਲੀ ਫ਼ੌਜ ਨੂੰ ਹਰਾ ਦਿੱਤਾ ਸੀ। ਸੈਨਿਕਾਂ ਨੂੰ ਉਹਨਾਂ ਦੀ ਬਹਾਦਰੀ ਅਤੇ ਸਾਹਿਸ ਦੇ ਲਈ ਸਨਮਾਨਿਤ ਕੀਤਾ ਗਿਆ। ਇਹ ਪੇਸ਼ਵਾ ਓਹੀ ਸਨ, ਜਿਨ੍ਹਾਂ ਦੇ ਰਾਜ ਵਿੱਚ ਭਾਰਤ ਵਾਸੀਆਂ ਅਤੇ ਮੂਲ ਨਿਵਾਸੀਆਂ ਨੂੰ ਅਛੂਤ ਬਣਾ ਦਿੱਤਾ ਸੀ ਅਤੇ ਉਹਨਾਂ ਦੇ ਗਲ਼ੇ ਵਿੱਚ ਹਾਂਡੀ ਅਤੇ ਕਮਰ ਪਿੱਛੇ ਝਾੜੂ ਬੰਨਣ ਦੀ ਸਖ਼ਤ ਹਦਾਇਤ ਸੀ, ਉਹਨਾਂ ਦੇ ਪ੍ਰਛਾਵੇਂ ਤੱਕ ਨੂੰ ਵੀ ਅਛੂਤ ਮੰਨਿਆ ਜਾਂਦਾ ਸੀ, ਇਸੇ ਕਰਕੇ ਉਹਨਾਂ ਨੂੰ ਸਿਰਫ਼ ਦੁਪਹਿਰ ਨੂੰ ਹੀ ਘਰੋਂ ਬਾਹਰ ਨਿਕਲਣ ਦੀ ਆਗਿਆ ਸੀ। ਕਿਉਂਕਿ ਉਸ ਸਮੇਂ ਪ੍ਰਛਾਵਾਂ ਛੋਟਾ ਹੋ ਜਾਂਦਾ ਸੀ।
11 ਮਾਰਚ 1689 ਨੂੰ ਪੇਸ਼ਵਾਓਂ ਨੇ ‘ਸ਼ਾਮਭਾ ਜੀ ਮਹਾਰਾਜ’ ਨੂੰ ਖ਼ਤਮ ਕਰਕੇ ਅਤੇ ਉਸਦੇ ਟੁਕੜੇ -2 ਕਰਕੇ ਤੁਲਾਪੁਰ ਨਦੀ ਵਿੱਚ ਸੁੱਟ ਦਿੱਤਾ ਸੀ ਅਤੇ ਇਹ ਕਿਹਾ ਗਿਆ ਕਿ ਜੋਂ ਵੀ ਇਸਨੂੰ ਹੱਥ ਲਾਵੇਗਾ, ਉਸਦੇ ਹੱਥ ਪੈਰ ਕੱਟ ਦਿੱਤੇ ਜਾਣਗੇ,ਕਤਲ ਕਰ ਦਿੱਤਾ ਜਾਵੇਗਾ। ਕਾਫ਼ੀ ਸਮੇਂ ਤੱਕ ਕੋਈ ਵੀ ਅੱਗੇ ਨਹੀਂ ਆਇਆ ਪਰ ਇੱਕ ਮਹਾਰ ਜਾਤੀ ਦਾ ਪਹਿਲਵਾਨ ਜਿਸਦਾ ਨਾਂ ਗਣਪਤ ਸੀ ਅੱਗੇ ਆਇਆ, ਉਸਨੇ ਸ਼ਾਮਭਾ ਜੀ ਮਹਾਰਾਜ ਦੇ ਸਰੀਰ ਦੇ ਸਾਰੇ ਹਿੱਸਿਆਂ ਨੂੰ ਇਕੱਠਾ ਕਰਕੇ ਆਪਣੇ ਘਰ ਲੈ ਆਇਆ ਅਤੇ ਉਸ ਦੀ ਸਿਲਾਈ ਕਰਕੇ ਸੰਸਕਾਰ ਕੀਤਾ ਗਿਆ। ਸ਼ਾਮਭਾ ਜੀ ਮਹਾਰਾਜ ਦੀ ਸਮਾਧੀ ਮਹਾਰਵਾੜੇ ਇਲਾਕੇ ਵਿੱਚ ਸਥਿਤ ਹੈ। ਇਹ ਸੂਚਨਾ ਮਿਲਦੇ ਹੀ ਪੇਸ਼ਵਾਓਂ ਨੇ ਮਹਾਰ ਪਹਿਲਵਾਨ ਦਾ ਸਿਰ ਕਲਮ ਕਰ ਦਿੱਤਾ ਅਤੇ ਸਮੁੱਚੀ ਮਹਾਰ ਜਾਤੀ ਨੂੰ ਦਿਨੇ ਘਰ ਤੋਂ ਬਾਹਰ ਨਿੱਕਲਣ ਲਈ ਸਖ਼ਤ ਪਾਬੰਦੀ ਲਗਾ ਦਿੱਤੀ ਅਤੇ ਕਮਰ ਨਾਲ ਝਾੜੂ ਬੰਨਣ ਅਤੇ ਗਲ਼ੇ ਵਿੱਚ ਹਾਂਡੀ ਪਾਉਣ ਲਈ ਸਖ਼ਤ ਫੁਰਮਾਨ ਚਾੜ੍ਹ ਦਿੱਤਾ। ਪੂਰੇ ਪੁਣੇ ਸ਼ਹਿਰ ਵਿੱਚ ਇਹ ਖ਼ਬਰ ਫ਼ੈਲਾ ਦਿੱਤੀ ਕਿ ਮਹਾਰ ਗਣਪਤ ਪਹਿਲਵਾਨ ਦੀ ਬਲੀ ਦੇ ਦਿੱਤੀ ਹੈ, ਉਸਨੂੰ ਭਗਵਾਨ ਕੋਲ ਭੇਂਟ ਕਰ ਦਿੱਤਾ ਹੈ। ਮਨੂੰਵਾਦੀ ਬ੍ਰਾਹਮਣਵਾਦੀ ਪੇਸਵਾਓਂ ਵੱਲੋਂ ਸ਼ਾਮਭਾ ਜੀ ਮਹਾਰਾਜ ਅਤੇ ਪਹਿਲਵਾਨ ਦੀ ਮੌਤ ਤੋਂ ਬਾਅਦ ਮਹਾਰ ਜਾਤੀ ਦੇ ਲੋਕਾਂ ਉੱਪਰ ਖੂਬ ਅੱਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ।
ਮਹਾਰ ਇਸ ਜ਼ੁਲਮਾਂ ਤੋਂ ਤੰਗ ਆ ਚੁੱਕੇ ਸੀ ਅਤੇ ਆਪਣੇ ਸਵੈਮਾਣ ਅਤੇ ਅਧਿਕਾਰਾਂ ਦੀ ਰੱਖਿਆ ਲਈ ਅੰਦੋਲਨ ਕਰਨਾ ਸੋਚ ਰਹੇ ਸੀ………ਉਸੇ ਦੌਰ ਵਿੱਚ ਅੰਗਰੇਜ਼ ਭਾਰਤ ਵਿੱਚ ਆਏ ਹੀ ਸਨ, ਉਹ ਉਸ ਸਮੇਂ ਪੇਸ਼ਵਾਓਂ ਦੀ ਬਲਸ਼ਾਲੀ ਸੈਨਾ ਨੂੰ ਜਿੱਤਣ ਦੀ ਹਾਲਤ ਵਿੱਚ ਨਹੀਂ ਸੀ। ਉਸ ਸਮੇਂ ਮਹਾਰ ਜਾਤੀ ਦਾ ਇੱਕ ਨੌਜਵਾਨ ਸਿਧਵਨਾਕ ਪੇਸ਼ਵਾਓਂ ਨੂੰ ਮਿਲਣ ਗਿਆ ਅਤੇ ਕਹਿਣ ਲੱਗਿਆ ਕਿ ਵੈਸੇ ਤਾਂ ਸਾਡਾ ਅੰਗਰੇਜ਼ਾਂ ਦੇ ਖ਼ਿਲਾਫ਼ ਲੜਨ ਦਾ ਕੋਈ ਇਰਾਦਾ ਨਹੀਂ ਹੈ। ਜੇਕਰ ਤੁਸੀਂ ਸਾਡੇ ਸਾਰੇ ਅਧਿਕਾਰ ਅਤੇ ਸਨਮਾਨ ਦੇ ਦਿਓਂ ਤਾਂ ਅਸੀਂ ਇਥੋਂ ਅੰਗਰੇਜ਼ਾਂ ਨੂੰ ਭਜਾ ਦੇਵਾਂਗੇ। ਪੇਸ਼ਵਾਓਂ ਨੇ ਜਵਾਬ ਦਿੱਤਾ ਅਤੇ ਕਿਹਾ ਕਿ ਤੁਹਾਨੂੰ ਸੂਈ ਦੇ ਬਰਾਬਰ ਵੀ ਜ਼ਮੀਨ ਨਹੀਂ ਮਿਲੇਗੀ। ਇਹ ਸੁਣਕੇ ਉਸ ਮਹਾਰ ਨੌਜਵਾਨ ਨੇ ਚਿਤਾਵਨੀ ਦਿੱਤੀ ਅਤੇ ਕਿਹਾ ਕਿ ਜੇਕਰ ਤੁਸੀਂ ਆਪਣੀ ਮੌਤ ਨੂੰ ਖੁਦ ਚੁਣ ਲਿਆ ਹੈ, ਤਾਂ ਹੁਣ ਅਸੀਂ ਰਣਭੂਮੀ ਵਿੱਚ ਹੀ ਮਿਲਾਂਗੇ।
ਬਾਅਦ ਵਿੱਚ ਉਹ ਸਿਧਵਨਾਕ ਨੌਜਵਾਨ ਅੰਗ੍ਰੇਜ਼ਾਂ ਨੂੰ ਮਿਲਿਆ ਅਤੇ ਉਸਨੇ ਕਿਹਾ ਕਿ ਤੁਸੀਂ ਸਾਡੇ ਅਧਿਕਾਰ ਅਤੇ ਸਨਮਾਨ ਸਾਨੂੰ ਦਿਵਾ ਦਿਓ, ਤਾਂ ਅਸੀਂ ਤੁਹਾਡੇ ਵੱਲੋਂ ਇਹਨਾਂ ਪੇਸ਼ਵਾਓਂ ਦੇ ਨਾਲ ਲੜਨ ਨੂੰ ਤਿਆਰ ਹਾਂ। ਅੰਗ੍ਰੇਜ਼ਾਂ ਨੇ ਸਿਧਵਨਾਕ ਦੀ ਗੱਲ ਮੰਨ ਲਈ। ਤਾਂ ਉਹ ਨੌਜਵਾਨ ਨੇ 500 ਮਹਾਰ ਸੈਨਿਕਾਂ ਦੇ ਨਾਲ ਸ਼ਾਮਭਾ ਜੀ ਮਹਾਰਾਜ ਦੀ ਸਮਾਧੀ ਤੇ ਜਾਕੇ ਸਹੁੰ ਚੁਕਾਈ ਅਤੇ ਕਿਹਾ ਕਿ ਅਸੀਂ ਸ਼ਾਮਭਾ ਜੀ ਮਹਾਰਾਜ ਅਤੇ ਗਣਪਤ ਪਹਿਲਵਾਨ ਦੇ ਖੂਨ ਦਾ ਬਦਲਾ ਲਵਾਂਗੇ। ਉਸ ਤੋਂ ਬਾਅਦ ਲਗਾਤਾਰ ਸੱਤ ਦਿਨ ਚੱਲੇ ਭਿਅੰਕਰ ਯੁੱਧ ਵਿਚ ਭੁੱਖੇ ਪਿਆਸੇ ਮਹਾਰ 500 ਸੈਨਿਕਾਂ ਨੇ 28000 ਸੈਨਿਕਾਂ ਦੇ ਟੁਕੜੇ ਟੁਕੜੇ ਕਰ ਕੇ ਉਹਨਾਂ ਨੂੰ ਬੁਰੀ ਤਰ੍ਹਾਂ ਨਿੱਸਲ ਕਰ ਦਿੱਤਾ। ਭਾਵੇਂ ਉਹ 500 ਸੀ, ਫਿਰਵੀ ਉਹਨਾਂ ਦੇ ਦਿਲ ਵਿੱਚ ਇੱਕ ਜਜ਼ਬਾ ਸੀ ਅਤੇ ਜਾਤੀਵਾਦ ਦੇ ਖ਼ਿਲਾਫ਼ ਗੁੱਸਾ ਸੀ। ਜੋ ਸਦੀਆਂ ਤੋਂ ਆਪਣੇ ਦਿਲਾਂ ਵਿੱਚ ਸਮੋਇਆ ਹੋਇਆ ਸੀ। ਆਖ਼ਰਕਰ ਭੀਮਾਂ ਕੋਰੇਗਾਓਂ ਦੇ ਮੈਦਾਨ ਵਿੱਚੋਂ ਮਨੂੰਵਾਦੀ ਬ੍ਰਾਹਮਣਵਾਦੀ ਪੇਸ਼ਵਾਓਂ ਦੀ ਫ਼ੌਜ ਭੱਜ ਨਿੱਕਲੀ। 01 ਜਨਵਰੀ 1818 ਨੂੰ ਇਸ ਦਿਨ ਮਹਾਰ ਸੈਨਿਕਾਂ ਵੱਲੋਂ ਪੇਸ਼ਵਾਈ ਨੂੰ ਹਰਾਕੇ ਭਾਰਤ ਵਿੱਚੋਂ ਜਾਤੀ ਵਿਨਾਸ਼ ਖ਼ਾਤਮੇ ਦੀ ਲਹਿਰ ਦੀ ਪਹਿਲੀ ਸ਼ੁਰੂਆਤ ਕੀਤੀ ਗਈ ਅਤੇ ਦੇਸ਼ ਨੂੰ ਲੋਕਤੰਤਰਿਕ ਬਨਾਉਣ ਦੀ ਦਿਸ਼ਾ ਵਿੱਚ ਇਹ ਉਹਨਾਂ ਦਾ ਪਹਿਲਾਂ ਕਦਮ ਸੀ। ਇਹ ਘਟਨਾ ਭਾਰਤ ਦੇ ਸਦੀਆਂ ਤੋਂ ਰਹਿ ਰਹੇ ਸ਼ੋਸ਼ਤੋਂ ਦੀ ਗਾਥਾ ਹੈ ਅਤੇ ਮਨੂੰਵਾਦੀਆਂ ਦੇ ਮੂੰਹ ਤੇ ਕਰਾਰੀ ਚਪੇੜ ਵੀ ਹੈ। ਡਾ ਭੀਮ ਰਾਓ ਅੰਬੇਦਕਰ ਨੇ ਆਪਣੀ ਕਿਤਾਬ “ਰਾਈਟਿੰਗਜ ਐਂਡ ਸਪੀਚ” ਅੰਗਰੇਜ਼ੀ ਦੇ ਭਾਗ 12 ਵਿੱਚ “ਦਾ ਅਨਟੱਚੇਬਲਸ ਐਂਡ ਦਾ ਪੇਕਸ ਬ੍ਰਿਟੇਨਕਾ” ਵਿੱਚ ਇਸਦਾ ਜ਼ਿਕਰ ਕੀਤਾ ਹੈ। ਇਹ ਕੋਰੇਗਾਓਂ ਦੀ ਲੜਾਈ ਸੀ, ਜਿਸਨੇ ਮੱਧ ਵਿੱਚ ਅੰਗ੍ਰੇਜ਼ਾਂ ਨੇ ਮਰਾਠਾ ਸਾਮਰਾਜਵਾਦ ਨੂੰ ਉਖਾੜ ਸੁੱਟਿਆ ਸੀ। ਭਾਰਤ ਵਿੱਚ ਬ੍ਰਿਟਿਸ਼ ਰਾਜ ਸ਼ੁਰੂ ਹੋਇਆ, ਜਿੱਥੇ 500 ਮਹਾਰ ਸੈਨਿਕਾਂ ਨੇ 28 ਹਜ਼ਾਰ ਪੇਸ਼ਗਾਓਂ ਦੀ ਫ਼ੌਜ ਨੂੰ ਹਰਾਕੇ ਦੇਸ਼ ਵਿੱਚ ਪੇਸ਼ ਵਾਈ ਦਾ ਅੰਤ ਕੀਤਾ। ਇਸ ਲਈ ਇਹ ਦਿਨ ਸ਼ੌਰਿਆ ਦਿਵਸ਼ ਵਜੋਂ ਜਾਣਿਆ ਜਾਣ ਲੱਗ ਪਿਆ ਹੈ। ਜਿਥੇ ਖ਼ੁਦ ਡਾ ਭੀਮ ਰਾਓ ਅੰਬੇਦਕਰ ਨੇ ਇਹਨਾਂ ਮਹਾਨ ਮਹਾਰ ਬੀਰ ਬਹਾਦਰਾਂ ਦੇ ਲਈ ਅੱਥਰੂ ਵਹਾਏ ਸਨ ਅਤੇ ਹਰ ਸਾਲ 01 ਜਨਵਰੀ ਨੂੰ ਇਹਨਾਂ ਯੋਧਿਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਂਦੀ ਰਹੀ ਹੈ। ਤਾਂ ਆਓ ! ਆਪਾਂ ਵੀ ਇਹਨਾਂ ਮਹਾਨ ਯੋਧਿਆਂ ਨੂੰ ਯਾਦ ਕਰਦੇ ਹੋਏ, ਇਹਨਾਂ ਸ਼ਹੀਦਾਂ ਦੇ ਅਧੂਰੇ ਕਾਜ਼ ਨੂੰ ਅੱਗੇ ਤੋਰਨ ਲਈ ਜਾਤੀ ਵਿਨਾਸ਼ ਅੰਦੋਲਨ ਦੀ ਲਹਿਰ ਨੂੰ ਹੋਰ ਅੱਗੇ ਵਧਾਈਏ।